ਦੇਸ ਰਾਜ ਕਾਲ਼ੀ ਦੇ ਅਚਾਨਕ ਤੁਰ ਜਾਣ ਉੱਤੇ ਗਹਿਰਾ ਦੁੱਖ ਪ੍ਰਗਟ !

“ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ” ਵੱਲੋਂ ਦੇਸ ਰਾਜ ਕਾਲ਼ੀ ਦੇ ਅਚਾਨਕ ਤੁਰ ਜਾਣ ਉਪਰ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਸਾਹਿਤਕ ਖੇਤਰ ਵਿੱਚ ਜਜ਼ਬਾਤੀ ਟਿੱਪਣੀਆਂ ਤੇ ਬੇਬਾਕ ਅਲੋਚਨਾ ਲਈ ਜਾਣੇ ਜਾਂਦੇ ਵਿਲੱਖਣ ਪੰਜਾਬੀ ਲੇਖਕ ਦਾ ਘਾਟਾ ਸਾਹਿਤਕ ਖੇਤਰ ਵਿੱਚ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਹੈ।

ਹਰਮਨਦੀਪ ਗਿੱਲ ਨੇ ਸਭਾ ਵੱਲੋਂ ਇਕ ਜਿੰਦਾਦਿਲ ਇਨਸਾਨ ਲੇਖਕ ਦੇਸ ਰਾਜ ਕਾਲ਼ੀ ਦੇ ਅਚਾਨਕ ਤੁਰ ਜਾਣ ਉਤੇ ਘੋਰ ਦੁੱਖ ਪ੍ਰਗਟ ਕੀਤਾ। ਸਮੂਹ ਸਭਾ ਮੈਂਬਰਾਂ ਨੇ ਇਸ ਨੂੰ ਇਕ ਉਦਾਸ ਕਰਨ ਵਾਲੀ ਖਬਰ ਕਿਹਾ । “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ” ਵੱਲੋਂ ਦੇਸ ਰਾਜ ਕਾਲ਼ੀ ਦੇ ਕਾਫਲੇ ਤੇ ਪਰਿਵਾਰਕ ਮੈਂਬਰਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਦਾ ਅਹਿਸਾਸ ਪ੍ਰਗਟ ਕੀਤਾ। ਇਸ ਸਮੇਂ ਪਰਮਿੰਦਰ ਸਿੰਘ, ਰਿਤੂ ਅਹੀਰ, ਵਰਿੰਦਰ ਅਲੀਸ਼ੇਰ, ਇਕਬਾਲ ਧਾਮੀ, ਗੁਰਜਿੰਦਰ ਸੰਧੂ, ਨਿਰਮਲ ਦਿਉਲ, ਬਲਵਿੰਦਰ ਮੋਰੋਂ, ਜਸਵੰਤ ਵਾਗਲਾ, ਜਸਕਰਨ ਤੇ ਹਰਮਨਦੀਪ ਗਿੱਲ ਆਦਿ ਮੈਬਰ ਹਾਜਰ ਸਨ।