ਪੁੱਤ ਜੱਗ ਗੁਆਇਆ

ਹੀਰਾ ਸੀ ਮੇਰਾ ਪੁੱਤ ਮਾਂ ਰਹੀ ਬੋਲਦੀ,
ਜਦੋਂ ਗਿਆ ਨਸ਼ੇ ਵੱਲ ਤਾਂ ਰਹਿੰਦੀ ਟੋਲਦੀ।
ਉਹ ਵੀ ਨਾ ਜਾਣਦਾ ਸੀ ਜੱਗ ਹੋਣ ਦੀ,
ਮੁੜਿਆ ਨਾ ਗਿਆ ਪੁੱਤ ਰੱਬ ਦੇ ਕੋਲ਼ ਹੀ।

ਥਾਂ ਨਾ ਦੱਸੀ ਕਿੱਥੇ ਜਾਂਦਾ ਰੋਜ਼ ਸੀ,
ਆਪ ਤੰਗ ਹੋ ਮੈਨੂੰ ਤੜਫਾਉਂਦਾ ਉਹ ਸੀ।
ਰੰਗ ਤੋਂ ਬੇਰੰਗ ਹੋਇਆ ਕੀ ਖੌਫ਼ ਸੀ,
ਨਸ਼ਿਆਂ ਨੇ ਪੁੱਤ ਖੋਹ ਲਿਆ ਕੀ ਲੋੜ ਸੀ।

ਤਾਹਨੇ ਮਾਰ ਦੁਨੀਆ ਖੱਡੇ ਭੋਰਦੀ,
ਲੱਤ ਫ਼ਸਾ ਆਪਣਿਆ ਦੀ ਨਸਲ ਰੋਲਦੀ।
ਪੁੱਤ ਨਸ਼ੇ ਦਾ ਬਣਿਆ ਦਰਿਆ ਹੋਰ ਵੀ,
ਗਿਆ ਮਾਂ ਨੂੰ ਛੱਡ ਸਾਰੀ ਜਿੰਦਗੀ ਰੋਲਤੀ।

ਰਹਿੰਦਾ ਪੁੱਤ ਘਰ ਨਾ ਜਾਣਾ ਛੋੜ ਸੀ,
ਨਸ਼ਿਆਂ ਦਾ ਗੰਦਾ ਦਲਦਲ ਨਾ ਗੋਰ ਸੀ।
ਪੁੱਤ ਨੂੰ ਨਿੱਤ ਮਾਂ ਰੋਕਿਆ ਨਾ ਸੌਣ ਸੀ,
ਮਾਂ ਪੱਲ੍ਹਾ ਛੱਡਿਆ ਨਾ ਪੁੱਤ ਲੱਗਾ ਬੋਝ ਸੀ।

ਜਿੰਦਗੀ ਤੋਂ ਤੰਗ ਮਾਂ ਬਿਨ ਪੁੱਤ ਲੋਚਦੀ,
ਨਸ਼ਿਆਂ ਨੂੰ ਰੋਕਣ ਨਾ ਨਸ਼ਾ ਹੀ ਘੋਲਦੀ।
ਹੰਝੂਆਂ ਦਾ ਹੜ੍ਹ ਪੁੱਤ ਗਏ ‘ ਤੇ ਗੋਲਦੀ,
ਮੁੜ ਗੌਰਵ ਹੱਥ ਕਲਮ ਸੱਚ ‘ ਤੇ ਡੋਲਦੀ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016