ਆਕਲੈਂਡ ਦੀ ਕੁਈਨ ਸਟਰੀਟ ‘ਤੇ ਬੀਤੀ ਰਾਤ ਇੱਕ ਮੰਦਭਾਗੀ ਘਟਨਾ ਵਾਪਰ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁਈਨ ਤੇ ਫੋਰਟ ਸਟਰੀਟ ਦੇ ਇੰਟਰਸੈਕਸ਼ਨ ‘ਤੇ ਇਹ ਘਟਨਾ ਵਾਪਰੀ ਹੈ ਜਿਸ ‘ਚ ਇੱਕ ਵਿਅਕਤੀ ਵਲੋਂ ਇੱਕ ਜੋੜੇ ‘ਤੇ ਕਈ ਗੋਲੀਆਂ ਚਲਾਈਆਂ ਗਈਆਂ।
ਇਸ ਗੋਲੀਬਾਰੀ ਵਿੱਚ ਇੱਕ ਜਣੇ ਦੇ ਸਿਰ ਦੇ ਵਿੱਚ ਅਤੇ ਇੱਕ ਜਣੇ ਦੇ ਢਿੱਡ ਦੇ ਵਿੱਚ ਗੋਲੀਆਂ ਵੱਜੀਆਂ ਹਨ ਅਤੇ ਦੋਨਾਂ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪ੍ਰੱਤਖਦਰਸ਼ੀਆਂ ਅਨੁਸਾਰ ਹਮਲਾਵਰ ਮੌਕੇ ਤੋਂ ਇੱਕ ਲਾਈਮ ਸਕੂਟਰ ‘ਤੇ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਆਈ ਬਿਆਨਬਾਜੀ ਵਿੱਚ ਕਿਹਾ ਗਿਆ ਹੈ ਕਿ ਪਬਲਿਕ ਪਲੇਸ ‘ਤੇ ਵਾਪਰੀ ਇਸ ਘਟਨਾ ਨੂੰ ਉਹ ਬਿਲਕੁਲ ਵੀ ਹਲਕੇ ਵਿੱਚ ਨਹੀਂ ਲੈਣਗੇ ਤੇ ਦੋਸ਼ੀ ਨੂੰ ਫੜੇ ਜਾਣ ਤੋਂ ਬਾਅਦ ਉਸ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ