all-in-one-seo-pack
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121fluentform
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121fluentformpro
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121newscard
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121ਨਿਊਯਾਰਕ, 01 ਮਾਰਚ (ਰਾਜ ਗੋਗਨਾ )- ਹਾਲੀਵੁੱਡ ਅਦਾਕਾਰਾ ਮਿਸ਼ੇਲ ਟ੍ਰੈਚਟਨਬਰਗ (39)ਸਾਲਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਨਿਊਯਾਰਕ ਟਾਈਮਜ਼ ਨੇ ਰਿਪੋਰਟ ਦਿੱਤੀ ਕਿ ਉਹ ਨਿਊਯਾਰਕ ਵਿੱਚ ਆਪਣੇ ਮੈਨਹਟਨ ਅਪਾਰਟਮੈਂਟ ਵਿੱਚ ਉਸ ਨੂੰ ਬੇਹੋਸ਼ ਪਾਇਆ ਗਿਆ ਸੀ। ਉਸਨੇ ਤਿੰਨ ਸਾਲ ਦੀ ਉਮਰ ਵਿੱਚ ਇੱਕ ਬਾਲ ਕਲਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ।
ਉਸਨੇ “ਬਫੀ ਦ ਵੈਂਪਾਇਰ ਸਲੇਅਰ” ਅਤੇ “ਗੌਸਿਪ ਗਰਲ” ਵਰਗੀਆਂ ਲੜੀਵਾਰਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਸੀ।ਅਤੇ ਪ੍ਰਸ਼ੰਸਕ ਉਸ ਨੂੰ ਪਿਆਰ ਨਾਲ ਬਫੀ ਕਹਿੰਦੇ ਸਨ। ਅਮਰੀਕੀ ਮੀਡੀਆ ਨੇ ਦੱਸਿਆ ਕਿ ਮਿਸ਼ੇਲ ਦੀ ਬੀਤੇਂ ਦਿਨ ਬੁੱਧਵਾਰ ਸਵੇਰੇ ਬਹੁਤ ਘੱਟ ਉਮਰ ਵਿੱਚ ਮੌਤ ਹੋ ਗਈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਸਨੂੰ ਹਸਪਤਾਲ ਲੈ ਗਈ, ਜਿੱਥੇ ਐਮਰਜੈਂਸੀ ਕਰਮਚਾਰੀਆਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ, ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਮਿਸ਼ੇਲ ਦਾ ਹਾਲ ਹੀ ਵਿੱਚ ਜਿਗਰ ਟ੍ਰਾਂਸਪਲਾਂਟ ਹੋਇਆ ਹੈ। ਉਦੋਂ ਤੋਂ ਹੀ ਉਹ ਬਿਮਾਰੀ ਨਾਲ ਜੂਝ ਰਹੀ ਹੈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੁਆਰਾ ਯਾਦ ਦਿਵਾਉਣ ਦੇ ਬਾਵਜੂਦ, ਉਸਨੇ ਕਿਹਾ ਕਿ ਉਹ ਸਿਹਤਮੰਦ ਹੈ। ਹਾਲਾਂਕਿ, ਪੁਲਿਸ ਨੂੰ ਸ਼ੱਕ ਹੈ ਕਿ ਉਸਦੀ ਮੌਤ ਜਿਗਰ ਟ੍ਰਾਂਸਪਲਾਂਟ ਦੀਆਂ ਪੇਚੀਦਗੀਆਂ ਕਾਰਨ ਹੋਈ ਹੈ। ਇਸ ਤੋਂ ਇਲਾਵਾ, ਇਹ ਮੰਨਿਆ ਜਾਂਦਾ ਹੈ ਕਿ ਇਸ ਵਿੱਚ ਕੋਈ ਸਾਜ਼ਿਸ਼ ਅਤੇ ਸ਼ੱਕੀ ਸ਼ਾਮਲ ਨਹੀਂ ਹੈ।
ਪ੍ਰੋ. ਕੁਲਬੀਰ ਸਿੰਘ
ਸਾਡੇ ਕੋਲ ਕੈਨੇਡਾ ਦਾ ਵੀਜ਼ਾ ਕਾਫ਼ੀ ਸਮੇਂ ਤੋਂ ਸੀ ਪਰ ਨਾ ਕਦੇ ਜਾਣ ਦਾ ਸਬੱਬ ਬਣਿਆ ਅਤੇ ਨਾ ਹੀ ਮਨ ਕੀਤਾ। ਵੀਜ਼ਾ 2025 ਜੂਨ ਨੂੰ ਖ਼ਤਮ ਹੋ ਜਾਣਾ ਸੀ। ਜੂਨ 2025 ਤੱਕ ਵੀਜ਼ਾ ਇਸ ਲਈ ਮਿਲਿਆ ਕਿਉਂ ਕਿ ਪਾਸਪੋਰਟ ਦੀ ਮਿਆਦ ਇੱਥੋਂ ਤੱਕ ਸੀ। ਜੇ ਮਿਆਦ 2033 ਤੱਕ ਹੁੰਦੀ ਤਾਂ ਵੀਜ਼ਾ 33 ਤੱਕ ਮਿਲਣਾ ਸੀ।
ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਕੈਨੇਡਾ ਵੇਖਣਾ ਚਾਹੁੰਦਾ ਸਾਂ। ਸਾਲ 2024 ਦੇ ਅੱਧ ਕੁ ਵਿਚ ਸਲਾਹਾਂ ਹੋਣ ਲੱਗੀਆਂ। ਓਧਰ ਮੇਰੀ ਸਵੈ-ਜੀਵਨੀ ‘ਮੀਡੀਆ ਆਲੋਚਕ ਦੀ ਆਤਮਕਥਾ’ ਦਾ ਛਪਣ-ਕਾਰਜ ਜੰਗੀ ਪੱਧਰ ’ਤੇ ਚੱਲ ਰਿਹਾ ਸੀ।
ਪ੍ਰਿੰਟਵੈੱਲ ਵਾਲਿਆਂ ਨੂੰ ਦੱਸ ਦਿੱਤਾ ਕਿ ਮੈਂ 7 ਅਕਤੂਬਰ ਨੂੰ ਕੈਨੇਡਾ ਜਾ ਰਿਹਾ ਹਾਂ ਅਤੇ ਸਵੈ-ਜੀਵਨੀ ਦੀਆਂ ਕੁਝ ਕਾਪੀਆਂ ਨਾਲ ਲੈ ਕੇ ਜਾਵਾਂਗਾ। ਚਾਰ ਅਕਤੂਬਰ ਨੂੰ ਮੈਂ ਅੰਮ੍ਰਿਤਸਰ ਗਿਆ ਅਤੇ ਦੋ ਡੱਬੇ ਕਾਰ ਵਿਚ ਰੱਖ ਲਿਆਇਆ। ਜਿਵੇਂ ਜਿਵੇਂ ਮੈਂ ਕਿਹਾ ਸਮਝਾਇਆ ਸੀ ਕਿਤਾਬ ਉਵੇਂ ਉਨ੍ਹਾਂ ਰੂਹ ਨਾਲ ਤਿਆਰ ਕੀਤੀ ਸੀ। ਜਿਸਨੇ ਵੀ ਵੇਖੀ ਬੇਹੱਦ ਤਾਰੀਫ਼ ਕੀਤੀ।
ਚਾਰ-ਪੰਜ ਕਾਪੀਆਂ ਬੈਗ ਵਿਚ ਰੱਖ ਲਈਆਂ ਅਤੇ ਪ੍ਰਿੰਟ ਵੈੱਲ ਤੋਂ ਹੀ ਟਾਈਟਲ ਦੇ 10 ਪੋਸਟਰ ਛੋਟੇ ਆਕਾਰ ਦੇ ਤਿਆਰ ਕਰਵਾ ਲਏ।
ਕੈਨੇਡਾ ਦਾ ਹਵਾਈ ਸਫ਼ਰ ਲੰਮਾ ਅਤੇ ਥਕਾ ਦੇਣ ਵਾਲਾ ਸੀ ਭਾਵੇਂ ਕਿ ਅਸੀਂ ਟਿਕਟਾਂ ਟੁੱਟਵੀਆਂ ਕਰਵਾਈਆਂ ਸਨ। ਦਿੱਲੀ-ਜਰਮਨੀ- ਕੈਨੇਡਾ।
ਮਨ ਵਿਚ ਸ਼ੰਕਾ ਸੀ ਕਿ ਟੋਰਾਂਟੋ ਦੇ ਹਵਾਈ ਅੱਡੇ ’ਤੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਸਪਾਂਸਰਸ਼ਿਪ ਕਿਸੇ ਹੋਰ ਵੱਲੋਂ ਸੀ ਜਾ ਕਿਧਰੇ ਹੋਰ ਰਹੇ ਸਾਂ। ਵੀਜ਼ਾ ਮਿਲੇ ਨੂੰ ਵੀ ਡੇਢ ਸਾਲ ਤੋਂ ਉਪਰ ਹੋ ਗਿਆ ਸੀ। ਅਸੀਂ ਸਾਰੇ ਸਵਾਲਾਂ ਲਈ ਤਿਆਰ ਸਾਂ ਅਤੇ ਲੋੜੀਂਦੇ ਕਾਗਜ਼-ਪੱਤਰ ਵੀ ਤਿਆਰ ਕਰਕੇ ਫਾਈਲ ਹੱਥ ਵਿਚ ਫੜ੍ਹੀ ਸੀ। ਪਰ ਸੰਬੰਧਤ ਅਧਿਕਾਰੀ ਨੇ ਕੇਵਲ ਏਨਾ ਪੁੱਛਿਆ ਕਿੰਨੇ ਦਿਨ ਰੁਕੋਗੇ। ਇਕ ਨਜ਼ਰ ਸਾਡੇ ਚਿਹਰੇ ਵੱਲ ਮਾਰੀ ਅਤੇ ਪਾਸਪੋਰਟ ਦੇ ਸਾਰੇ ਪੰਨੇ ਫਰੋਲ ਕੇ ਵੇਖੇ ਕਿ ਕਿਥੋਂ ਵੀਜ਼ਾ ਲੱਗਾ ਹੈ।
ਬਾਹਰ ਨਿਕਲੇ ਤਾਂ ਅਜੀਬ ਲੁਕਣਮੀਚੀ ਆਰੰਭ ਹੋ ਗਈ ਕਿਉਂ ਕਿ ਕਈ ਦੋਸਤ ਮਿੱਤਰ, ਰਿਸ਼ਤੇਦਾਰ ਹਵਾਈ ਅੱਡੇ ਪਹੁੰਚੇ ਹੋਏ ਸਨ। ਸੱਭ ਤੋਂ ਪਹਿਲਾਂ ਮਲਵਿੰਦਰ ਸਿੰਘ ਅੱਗਲਵਾਂਢੀ ਆਣ ਮਿਲੇ। ਫੋਨ ਦੀ ਘੰਟੀ ਲਗਾਤਾਰ ਵੱਜੀ ਜਾ ਰਹੀ ਸੀ। ਡਾ. ਦਲਬੀਰ ਸਿੰਘ ਕਥੂਰੀਆ ਵਾਰ ਵਾਰ ਸਮਝਾ ਰਹੇ ਸਨ ਕਿ ਸਾਡੀ ਗੱਡੀ ਪਿੱਲਰ ਨੰਬਰ ਫਲਾਣੇ ਕੋਲ ਖੜੀ ਹੈ। ਓਧਰ ਪਿਆਰੇ ਮੁਹੱਬਤੀ ਰਿਸ਼ਤੇਦਾਰ ਗੁਰਸ਼ਰਨ ਸਿੰਘ ਗੋਨੀ ਆਪਣੇ ਬੇਟੇ ਨੂੰ ਨਾਲ ਲੈ ਕੇ ਪਹੁੰਚੇ ਹੋਏ ਸਨ ਪਰੰਤੂ ਕਾਰ ਵਧੇਰੇ ਸਮਾਂ ਇਕ ਥਾਂ ਖੜ੍ਹੀ ਕਰਨ ਦੀ ਆਗਿਆ ਨਾ ਹੋਣ ਕਾਰਨ ਉਹ ਇਧਰ ਓਧਰ ਚੱਕਰ ਲਗਾਉਂਦੇ ਹੋਏ ਲਗਾਤਾਰ ਫੋਨ ਕਰ ਰਹੇ ਸਨ।
ਅਖੀਰ ਡਾ. ਕਥੂਰੀਆ ਹੱਥਾਂ ਵਿਚ ਫੁੱਲਾਂ ਦਾ ਗੁਲਦਸਤਾ ਫੜੀ ਨਜ਼ਰ ਆਏ। ਉਨ੍ਹਾਂ ਨਾਲ ਪਾਕਿਸਤਾਨ ਤੋਂ ਆਏ ਗਾਇਕ ਕਲਾਕਾਰ ਵੀ ਜੀ ਆਇਆਂ ਕਹਿਣ ਲਈ ਪਹੁੰਚੇ ਹੋਏ ਸਨ। ਗੱਡੀ ਭਰ ਕੇ ਡਾ. ਕਥੂਰੀਆ ਨੇ ਆਪਣੇ ਰੈਸਟੋਰੈਂਟ ਦੇ ਬਾਹਰ ਜਾ ਰੋਕੀ। ਇੰਝ ਸ਼ਾਨਦਾਰ ਪ੍ਰਾਹੁਣਚਾਰੀ ਦੇ ਪਲਾਂ ਤੋਂ ਸ਼ੁਰੂ ਹੋਈ ਸਾਡੀ ਕੈਨੇਡਾ ਫੇਰੀ।
ਸਾਨੂੰ ਜੀ ਆਇਆਂ ਕਹਿਣ ਲਈ ਅਤੇ ਮੇਰੀ ਸਵੈ-ਜੀਵਨੀ ‘ਮੀਡੀਆ ਆਲੋਚਕ ਦੀ ਆਤਮਕਥਾ’ ਰਲੀਜ਼ ਕਰਨ ਲਈ ਬਰੈਂਪਟਨ, ਟਰਾਂਟੋ, ਸਰੀ ਅਤੇ ਵੈਨਕੂਵਰ ਦੀਆਂ ਸਿਰਕੱਢ ਸੰਸਥਾਵਾਂ ਅਤੇ ਸਖਸ਼ੀਅਤਾਂ ਨੇ ਸਾਰੇ ਸ਼ਹਿਰਾਂ ਵਿਚ ਸਮਾਗਮ ਰੱਖੇ ਹੋਏ ਸਨ।
ਪਹਿਲਾ ਸਮਾਗਮ ਡਾ. ਦਲਬੀਰ ਸਿੰਘ ਕਥੂਰੀਆ, ਚੇਅਰਮੈਨ ਵਿਸ਼ਵ ਪੰਜਾਬੀ ਭਵਨ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਅਗਵਾਈ ਵਿਚ ਡਾ. ਸੁਖਦੇਵ ਸਿੰਘ ਝੰਡ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਹਿਯੋਗ ਨਾਲ ਬਰੈਂਪਟਨ ਦੇ ਵਿਸ਼ਾਲ ਵਿਸ਼ਵ ਪੰਜਾਬੀ ਭਵਨ ਵਿਖੇ ਆਯੋਜਤ ਕੀਤਾ ਗਿਆ।
ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਸਰਵਣ ਸਿੰਘ, ਡਾ. ਦਲਬੀਰ ਸਿੰਘ ਕਥੂਰੀਆ, ਸ੍ਰੀ ਸਤਿੰਦਰਪਾਲ ਸਿੰਘ ਸਿਧਵਾਂ, ਡਾ. ਸੁਖਦੇਵ ਸਿੰਘ ਝੰਡ, ਸ਼੍ਰੀ ਮਲਵਿੰਦਰ ਸਿੰਘ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਮੇਰੀ ਸਖਸ਼ੀਅਤ, ਮੇਰੇ ਜੀਵਨ ਸਫ਼ਰ, ਮੇਰੀ ਸਵੈ-ਜੀਵਨੀ ‘ਮੀਡੀਆ ਆਲੋਚਕ ਦੀ ਆਤਮਕਥਾ’ ਸੰਬੰਧੀ ਵਿਸਥਾਰ ਵਿਚ ਚਰਚਾ ਕੀਤੀ। ਸਮਾਗਮ ਐਨਾ ਭਰਵਾਂ ਤੇ ਪ੍ਰਭਾਵਸ਼ਾਲੀ ਸੀ ਕਿ ਮੈਨੂੰ ਭੁਲੇਖਾ ਪੈ ਰਿਹਾ ਸੀ ਕਿ ਮੈਂ ਪੰਜਾਬ ਵਿਚ ਹਾਂ ਜਾਂ ਵਿਦੇਸ਼ ਵਿਚ।
ਦੂਸਰਾ ਸਮਾਗਮ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸ੍ਰੀ ਅਜੈਬ ਸਿੰਘ ਚੱਠਾ ਅਤੇ ਸ੍ਰੀ ਅਮਰ ਸਿੰਘ ਭੁੱਲਰ ਮੁਖ ਸੰਪਾਦਕ ਹਮਦਰਦ ਅਖ਼ਬਾਰ ਤੇ ਹਮਦਰਦ ਟੀ.ਵੀ. ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਅਜੈਬ ਸਿੰਘ ਚੱਠਾ, ਸ੍ਰੀ ਅਮਰ ਸਿੰਘ ਭੁੱਲਰ, ਪ੍ਰੋ. ਕਵਲਜੀਤ ਕੌਰ, ਸ੍ਰੀ ਮਲਵਿੰਦਰ ਸਿੰਘ ਨੇ ਮੇਰੇ ਮੀਡੀਆ ਸਫ਼ਰ, ਸਿੱਖਿਆ ਸਫ਼ਰ, ਹਫ਼ਤਾਵਾਰ ਕਾਲਮ ਟੈਲੀਵਿਜ਼ਨ ਸਮੀਖਿਆ ਅਤੇ ਮੀਡੀਆ ਆਲੋਚਕ ਦੀ ਆਤਮਕਥਾ ਬਾਰੇ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ।
ਤੀਸਰੀ ਇਕੱਤਰਤਾ ਪੰਜਾਬੀ ਪ੍ਰੈਸ ਕਲੱਬ ਬ੍ਰਿਟਿਸ਼ ਕੋਲੰਬੀਆ ਵੱਲੋਂ ਕੀਤੀ ਗਈ। ਬ੍ਰਿਟਿਸ਼ ਕੋਲੰਬਰੀਆ ਦੀਆਂ ਨਾਮਵਰ ਸੀਨੀਅਰ ਮੀਡੀਆ ਸ਼ਖ਼ਸੀਅਤਾਂ ਹਾਜ਼ਰ ਸਨ। ਜਰਨੈਲ ਸਿੰਘ ਆਰਟਿਸਟ ਇਸ ਸੰਸਥਾ ਦੇ ਜਨਰਲ ਸਕੱਤਰ ਹਨ। ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਮੈਂ ਆਪਣੀ ਸਵੈ-ਜੀਵਨੀ ‘ਮੀਡੀਆ ਆਲੋਚਕ ਦੀ ਆਤਮਕਥਾ’ ਪ੍ਰੈਸ ਕਲੱਬ ਨੂੰ ਭੇਂਟ ਕੀਤੀ। ਮੀਡੀਆ ਖੇਤਰ ਵਿਚ ਸਰਗਰਮ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸਵੈ-ਜੀਵਨੀ ਸੰਬੰਧੀ ਵਿਚਾਰ ਵਿਅਕਤ ਕੀਤੇ। ਇਹ ਹਰੇਕ ਪੱਖ ਤੋਂ ਇਕ ਸ਼ਾਨਦਾਰ ਤੇ ਮਿਆਰੀ ਇਕੱਤਰਤਾ ਸੀ।
ਚੌਥਾ ਤੇ ਆਖਰੀ ਸਮਾਗਮ ਨਾਮਵਰ ਤੇ ਰਚਿਤ ਹਸਤਾਖਰ ਸ੍ਰੀ ਸੁਖੀ ਬਾਠ ਦੀ ਅਗਵਾਈ ਵਿਚ ਪੰਜਾਬ ਭਵਨ ਸਰੀ ਵਿਖੇ ਹੋਇਆ। ਸਰੀ ਵਿਚ ਅਕਸਰ ਕਿਣਮਿਣ ਹੁੰਦੀ ਰਹਿੰਦੀ ਹੈ। ਅਸੀਂ ਪੰਜਾਬ ਭਵਨ ਪਹੁੰਚੇ ਤਾਂ ਉਦੋਂ ਕਿਣਮਿਣ ਤਿੱਖੇ ਮੀਂਹ ਵਿਚ ਬਦਲ ਗਈ ਸੀ। ਪੰਜਾਬ ਭਵਨ ਵਿਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਸ੍ਰੀ ਸੁਖੀ ਬਾਠ ਡਾ. ਪ੍ਰਿਥੀਪਾਲ ਸਿੰਘ ਸੋਹੀ ਅਤੇ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਬੀ.ਐਸ. ਘੁੰਮਣ ਦੇ ਸ਼ਬਦਾਂ ਨੇ ਸਿਖ਼ਰ ’ਤੇ ਪਹੁੰਚਾ ਦਿੱਤਾ। ਡਾ. ਸੋਹੀ ਨੇ ਐਮ.ਏ. ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਹਾਣੀ ਆਰੰਭ ਕਰਕੇ, ਦੂਰਦਰਸ਼ਨ ਦੇ ਪ੍ਰੋਗਰਾਮ ‘ਖ਼ਾਸ ਖ਼ਬਰ ਇਕ ਨਜ਼ਰ’ ਰਾਹੀਂ ਹੁੰਦਿਆਂ ਅਜੋਕੇ ਸਮਿਆਂ ਦੀ ਗੱਲ ਕਰਦਿਆਂ ਪ੍ਰੋ. ਕੁਲਬੀਰ ਸਿੰਘ ਦੀ ਸ਼ਖ਼ਸੀਅਤ ਅਤੇ ਰਚਨਾ ਨੂੰ ਅਜਿਹਾ ਉਘਾੜਿਆ ਕਿ ਸਮਾਂ ਬੰਨ੍ਹ ਦਿੱਤਾ।
ਕੈਨੇਡਾ ਫੇਰੀ ਨੂੰ ਯਾਦਗਾਰੀ ਤੇ ਮਾਣਮੱਤੀ ਬਨਾਉਣ ਵਿਚ ਲੰਮੀਆਂ ਟੈਲੀਵਿਜ਼ਨ ਮੁਲਾਕਾਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਰੇਡੀਓ ਪੰਜਾਬ ਅਤੇ ਸਾਂਝਾ ਟੀ.ਵੀ. (ਮਨਜਿੰਦਰ ਪੰਨੂ, ਲਵੀ ਪੰਨੂ) ਵਤਨੋਂ ਪਾਰ ਟੀ.ਵੀ. ਟੋਰਾਂਟੋ (ਕੰਵਲਜੀਤ ਸਿੰਘ ਕੰਵਲ), ਹਮਦਰਦ ਟੀ.ਵੀ. ਟੋਰਾਂਟੋ (ਅਮਰ ਸਿੰਘ ਭੁੱਲਰ), ਚੈਨਲ ਪੰਜਾਬੀ (ਡਾ. ਗੁਰਵਿੰਦਰ ਸਿੰਘ ਧਾਲੀਵਾਲ), ਸ਼ੇਰੇ ਪੰਜਾਬ ਰੇਡੀਓ: ਰੇਡੀਓ ਟਾਕ ਸ਼ੋਅ (ਗੁਰਬਾਜ ਸਿੰਘ ਬਰਾੜ), ਵਿਸ਼ਵ ਪੰਜਾਬੀ ਸਾਂਝ ਟੀ.ਵੀ. (ਡਾ. ਦਲਬੀਰ ਸਿੰਘ ਕਥੂਰੀਆ) ਇਨ੍ਹਾਂ ਵਿਚੋਂ ਪ੍ਰਮੁੱਖ ਹਨ। ਜਦ ਵਾਪਿਸ ਪੰਜਾਬ ਪਹੁੰਚੇ ਤਾਂ ਜੱਸ ਟੀ.ਵੀ. ਅਮਰੀਕਾ (ਕੇ.ਪੀ. ਸਿੰਘ), ਡੀ ਡੀ ਪੰਜਾਬੀ (ਸੁਖਵਿੰਦਰ ਕੁਮਾਰ), ਆਨਲਾਈਨ ਸਕਾਈ ਟੀ.ਵੀ. (ਬਿੱਕੀ ਬਿਕਰਮਜੀਤ) ਨੇ ‘ਮੀਡੀਆ ਆਲੋਚਕ ਦੀ ਆਤਮਕਥਾ’ ਸੰਬੰਧੀ ਵਿਸਥਾਰਤ ਇੰਟਰਵਿਊ ਕੀਤੀਆਂ। (ਇਨ੍ਹਾਂ ਸਾਰੀਆਂ ਰੇਡੀਓ ਟੈਲੀਵਿਜ਼ਨ ਇੰਟਰਵਿਊ ਬਾਰੇ ਵੱਖਰਾ ਆਰਟੀਕਲ ਲਿਖਾਂਗਾ)।
ਸਾਡੀ ਕੈਨੇਡਾ ਫੇਰੀ ਸਫ਼ਲ ਨਾ ਹੁੰਦੀ ਅਤੇ ਐਨੇ ਸਮਾਗਮਾਂ, ਰੇਡੀਓ ਟੈਲੀਵਿਜ਼ਨ ਇੰਟਰਵਿਊ ਵਿਚ ਸ਼ਾਮਲ ਹੋਣਾ ਸੰਭਵ ਨਾ ਹੁੰਦਾ ਜੇਕਰ ਸਾਡੇ ਬਹੁਤ ਅਜੀਜ਼ ਗੁਰਸ਼ਰਨ ਸਿੰਘ ਗੋਨੀ, ਸੰਦੀਪ ਸਿੰਘ ਧੰਜੂ, ਸੁੱਖੀ ਬਾਠ, ਦਲਬੀਰ ਸਿੰਘ ਕਥੂਰੀਆ, ਸਤਿੰਦਰਪਾਲ ਸਿੰਘ ਸਿਧਵਾਂ, ਅਮਰ ਸਿੰਘ ਭੁੱਲਰ, ਅਜੈਬ ਸਿੰਘ ਚੱਠਾ, ਗੁਰਵਿੰਦਰ ਸਿੰਘ ਧਾਲੀਵਾਲ, ਜਗਦੀਪ ਸਿੰਘ ਮਿੰਟੂ, ਮਲਵਿੰਦਰ ਸਿੰਘ, ਮਦਨ ਸਿੰਘ ਅਤੇ ਸਤੀਸ਼ ਜੌੜਾ ਭਰਵਾਂ ਤੇ ਸਰਗਰਮ ਸਹਿਯੋਗ ਨਾ ਦਿੰਦੇ।
ਅਮਰੀਕਾ ਵਿੱਚ ਟਰੰਪ ਯੁੱਗ ਦੀ ਸ਼ੁਰੂਆਤ ਹੋ ਗਈ ਹੈ।ਅਮਰੀਕਾ ਵਿੱਚ ਰਾਸ਼ਟਰਪਤੀ ਬਣਨ ਦੇ ਨਾਲ ਹੀ ਟਰੰਪ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਨੇ ਪਹਿਲੇ ਹੀ ਦਿਨ ਵੀਹ ਝੂਠ ਬੋਲੇ ਹਨ ਜਾਂ ਵੀਹ ਝੂਠੇ ਵਾਅਦੇ ਕੀਤੇ ਹਨ।
ਇਥੇ ਇਹ ਦੱਸਣਾ ਬਣਦਾ ਹੈ ਕਿ ਆਪਣੇ ਪਹਿਲੇ ਕਾਰਜ ਕਾਲ ਦੌਰਾਨ ਡੋਨਾਲਡ ਟਰੰਪ ਨੇ 30573 ਝੂਠ ਬੋਲੇ ਸਨ ਅਰਥਾਤ ਉਹਨਾਂ ਵੱਲੋਂ ਰੋਜ਼ਾਨਾ ਔਸਤਨ 21 ਝੂਠ ਬੋਲੇ ਗਏ ਸਨ। ਟਰੰਪ ਨੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਹੀ ਵਾਅਦਿਆਂ, ਦਾਅਵਿਆਂ ਦੀ ਝੜੀ ਲਗਾ ਦਿੱਤੀ। ਉਹਨਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ 33 ਹਤਿਆਰਿਆਂ ਦੀ ਸਜ਼ਾ ਮੁਆਫ਼ ਕੀਤੀ, ਸਾਲ 2020 ਦੀਆਂ ਚੋਣਾਂ 'ਚ ਧਾਂਦਲੀ ਹੋਈ,ਬਾਇਡਨ ਦੇ ਰਾਜ 'ਚ ਰਿਕਾਰਡ ਤੋੜ ਮਹਿੰਗਾਈ ਹੋਈ, ਚੀਨ ਨੇ ਬਾਇਡਨ ਰਾਜ ਵੇਲੇ ਪਨਾਮਾ ਨਹਿਰ 'ਤੇ ਕਬਜ਼ਾ ਕੀਤਾ, ਬਾਇਡਨ ਨੇ ਖ਼ਤਰਨਾਕ ਅਪਰਾਧੀਆਂ ਨੂੰ ਸ਼ਰਨ ਦਿੱਤੀ ਆਦਿ-ਆਦਿ। ਪਰ ਇਹ ਸਾਰੇ ਦਾਅਵੇ ਮੀਡੀਆ ਨੇ ਝੁਠਲਾ ਦਿੱਤੇ।
ਮੁਢਲੇ ਤੌਰ 'ਤੇ ਦੁਨੀਆ ਭਰ ਵਿੱਚ ਅਮਰੀਕਾ ਨੂੰ "ਥਾਣੇਦਾਰ" ਦਾ ਦਰਜਾ ਮਿਲਿਆ ਹੋਇਆ ਹੈ।ਟਰੰਪ ਦੇ ਮੁੜ ਸੱਤਾ 'ਚ ਆਉਣ ਨਾਲ਼ ਇੱਕ ਸਖ਼ਤ ਠਾਣੇਦਾਰ ਅਮਰੀਕਾ ਨੂੰ ਮਿਲਿਆ ਹੈ, ਜੋ ਡੰਡੇ ਦੇ ਜ਼ੋਰ ਨਾਲ ਸਾਰੀ ਦੁਨੀਆ ਨੂੰ ਡਰਾ ਕੇ ਰੱਖਣ ਦਾ ਹਾਮੀ ਹੈ।ਉਸ ਦੇ ਪਿੱਛੇ ਸੈਲੀਕੋਨ ਵੈਲੀ ਦੇ ਵੱਡੇ ਦਿੱਗਜਾਂ ਦੀ ਟੇਕ ਹੈ। ਅਮਰੀਕੀ ਅਰਬਪਤੀ,ਖਰਬਪਤੀ ਸੁੰਦਰ ਪਿਚਾਈ, ਜ਼ਕਰਬਰਗ਼ ,ਜੈਫ਼ ਬੇਜੋਸ ਅਤੇ ਵੱਡੇ ਅਮੀਰ ਕਾਰਪੋਰੇਟ ਘਰਾਣੇ ਉਸ ਦੀ ਪਿੱਠ 'ਤੇ ਖੜ੍ਹੇ ਹਨ।
ਗੱਦੀ ਸੰਭਾਲਦਿਆਂ ਹੀ ਉਸ ਨੇ ਬ੍ਰਿਕਸ ਦੇਸ਼ਾਂ ਨੂੰ ਧਮਕਾਇਆ । ਕਿਊਬਾ ਨੂੰ ਬਲੈਕ ਲਿਸਟ ਵਿੱਚ ਪਾ ਦਿੱਤਾ। ਵਿਸ਼ਵ ਸਿਹਤ ਸੰਗਠਨ ਤੇ ਪੈਰਿਸ ਜਲਵਾਯੂ ਸਮਝੌਤੇ 'ਚੋਂ ਵੀ ਨਿਕਲਣ ਦਾ ਉਸ ਨੇ ਐਲਾਨ ਕਰ ਦਿੱਤਾ । ਬ੍ਰਿਕਸ ਦੇਸ਼ ਜਿਸ ਵਿੱਚ ਭਾਰਤ ਸਮੇਤ 10 ਦੇਸ਼ਾਂ ਦੀ ਸ਼ਮੂਲੀਅਤ ਹੈ, ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਨੇ ਅਮਰੀਕੀ ਡਾਲਰ ਨੂੰ ਬਦਲਣ ਲਈ ਕੋਈ ਚਾਰਾਜੋਈ ਕੀਤੀ ਤਾਂ ਉਹ ਉਹਨਾਂ 'ਤੇ 100 ਫ਼ੀਸਦੀ ਟੈਕਸ ਲਗਾਉਣਗੇ। ਸਹੁੰ ਚੁੱਕਣ ਦੇ ਛੇ ਘੰਟਿਆਂ ਅੰਦਰ ਹੀ ਬਾਇਡਨ ਸਰਕਾਰ ਦੇ 78 ਫ਼ੈਸਲਿਆਂ ਨੂੰ ਉਹਨਾਂ ਪਲਟ ਦਿੱਤਾ। ਜਿਸ ਵਿੱਚ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ, ਬੱਚਿਆਂ ਦੀ ਨਾਗਰਿਕਤਾ ਖ਼ਤਮ ਕਰਨ ਜਿਹੇ ਅਤਿ ਮਹੱਤਵਪੂਰਨ ਫ਼ੈਸਲੇ ਸ਼ਾਮਲ ਹਨ। ਟਰੰਪ ਨੇ ਉਹਨਾਂ ਮਾਪਿਆਂ ਦੇ ਬੱਚਿਆਂ ਨੂੰ ਜਨਮ ਜਾਤ ਨਾਗਰਿਕਤਾ ਦੇਣ ਤੋਂ ਇਨਕਾਰ ਕਰਨ ਦਾ ਤਤਕਾਲੀ ਹੁਕਮ ਦਿੱਤਾ, ਜਿਹੜੇ ਗ਼ੈਰ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿ ਰਹੇ ਹਨ ਜਾਂ ਆਰਜੀ ਵੀਜ਼ੇ 'ਤੇ ਰਹਿ ਰਹੇ ਹਨ।
ਟਰੰਪ ਦੇਸ਼ ਅਮਰੀਕਾ ਵਿੱਚ ਪੁਰਾਤਨ ਯੁੱਗ ਲਿਆਉਣ ਦਾ ਹਾਮੀ ਹੈ। ਡੋਨਾਲਡ ਟਰੰਪ ਨੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਕਈ ਐਕਸ਼ਨ ਕੀਤੇ,ਪਰ ਸਭ ਤੋਂ ਵੱਧ ਚਰਚਾ ਅਮੀਰਜ਼ਾਦੇ ਐਲਨ ਮਸਕ ਦੇ ਸਲੂਟ ਦੀ ਹੋ ਰਹੀ ਹੈ।ਅਮਰੀਕੀ ਮੀਡੀਏ ਤੇ ਸੋਸ਼ਲ ਮੀਡੀਏ ਵੱਲੋਂ ਇਸ ਸਲੂਟ ਦੀ ਤੁਲਨਾ ਹਿਟਲਰ ਦੇ ਨਾਜੀ ਸਲੂਟ ਨਾਲ ਕੀਤੀ ਜਾ ਰਹੀ ਹੈ। ਹਿਟਲਰ ਨੇ ਇਸ ਸਲੂਟ ਦਾ ਇਸਤੇਮਾਲ 1933 ਤੋਂ 1945 ਤੱਕ ਤੀਜੇ ਰਾਈਖ (ਤੀਜਾ ਜਰਮਨ ਸਾਮਰਾਜ) ਦੌਰਾਨ ਕੀਤਾ ਸੀ। ਜਾਪਦਾ ਹੈ ਟਰੰਪ ਹਿਟਲਰੀ ਸੋਚ ਦਾ ਮੁਦੱਈ ਹੈ। ਉਸ ਅਨੁਸਾਰ ਅਮਰੀਕਾ ਵਿੱਚ ਸਿਰਫ਼ ਅਮਰੀਕੀਆਂ ਨੂੰ ਹੀ ਵਸਣ ਦਾ ਅਧਿਕਾਰ ਹੈ ।ਉਹ ਪਰਵਾਸੀਆਂ ਖ਼ਾਸ ਕਰ ਕੇ ਨਜਾਇਜ਼ ਤੌਰ 'ਤੇ ਅਮਰੀਕਾ ਪੁੱਜੇ ਪਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਤਤਪਰ ਦਿਸਦਾ ਹੈ। ਟਰੰਪ ਨੇ ਇੱਕ ਹੁਕਮ ਜਾਰੀ ਕਰਕੇ 30,000 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਕੇ ਬਦਨਾਮ ਗਵਾਂਤਾਨਾਮੋ ਬੇ ਜੇਲ੍ਹ (ਕਿਊਬਾ) ਵਿੱਚ ਡੱਕਣ ਲਈ ਤਿਆਰੀਆਂ ਕਰਨ ਦਾ ਹੁਕਮ ਕੀਤਾ ਹੈ। ਇਸ ਜੇਲ੍ਹ ਵਿੱਚ 30,000 ਕੈਦੀਆਂ ਨੂੰ ਡੱਕਣ ਲਈ ਤੁਰੰਤ ਮੰਜੇ-ਬਿਸਤਰੇ ਤਿਆਰ ਕਰ ਦਿੱਤੇ ਗਏ ਹਨ। ਇਸ ਜੇਲ੍ਹ ਵਿੱਚ ਆਮ ਤੌਰ 'ਤੇ ਅਤਿ ਖ਼ਤਰਨਾਕ ਅਤਿਵਾਦੀਆਂ, ਅਪਰਾਧੀਆਂ ਨੂੰ ਅਤਿਅੰਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਜਾਂਦਾ ਹੈ। ਇਥੇ ਕੈਦੀਆਂ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਹਨ। ਕੈਦੀਆਂ ਨੂੰ ਬਿਨ੍ਹਾਂ ਮੁਕੱਦਮੇ ਅਣਮਿੱਥੇ ਸਮੇਂ ਲਈ ਰੱਖਿਆ ਜਾਂਦਾ ਹੈ। ਪਿਛਲੇ 20 ਸਾਲਾਂ 'ਚ ਇਥੇ ਘੱਟੋ-ਘੱਟ 9 ਕੈਦੀਆਂ ਦੀ ਮੌਤ ਹੋਈ ਅਤੇ 7 ਨੇ ਆਤਮ ਹੱਤਿਆ ਕੀਤੀ। ਕੈਦੀਆਂ ਨੂੰ ਕਠਿਨ ਤਸੀਹੇ ਦੇਣ ਦੀ ਵਜਾਹ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਇਸ ਜੇਲ੍ਹ ਨੂੰ ਵਿਰੋਧ ਝੱਲਣਾ ਪਿਆ। ਇਸ ਸਮੇਂ ਇਸ ਜੇਲ੍ਹ 'ਚ ਸਿਰਫ਼ 15 ਕੈਦੀ ਹਨ। ਸਾਲ 2020 ਤੋਂ 2023 ਤੱਕ ਇਥੇ ਸਿਰਫ਼ 37 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਗਿਆ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਜੋਅ ਬਾਇਡਨ ਇਸ ਜੇਲ੍ਹ ਨੂੰ ਬੰਦ ਕਰਨ ਲਈ ਯਤਨ ਕਰ ਚੁੱਕੇ ਹਨ, ਪਰ ਅਮਰੀਕੀ ਕਾਂਗਰਸ ਦੇ ਵਿਰੋਧ ਕਾਰਨ ਬੰਦ ਨਹੀਂ ਕੀਤੀ ਜਾ ਸਕੀ।
ਅਮਰੀਕਾ 'ਚ ਇੱਕ ਸੂਚਨਾ ਅਨੁਸਾਰ ਦੁਨੀਆਂ ਭਰ ਦੇ 1 ਕਰੋੜ ਦੇ ਕਰੀਬ ਨਜਾਇਜ਼ ਤੌਰ 'ਤੇ ਅਮਰੀਕਾ ਵਸੇ ਪਰਵਾਸੀ(ਟਰੰਪ ਅਨੁਸਾਰ 2 ਕਰੋੜ )ਜਿਹਨਾਂ ਵਿੱਚ 6 ਲੱਖ ਪਰਵਾਸੀ ਭਾਰਤੀ ਵੀ ਸ਼ਾਮਲ ਹਨ, ਜੋ ਮੋਟੀਆਂ ਰਕਮਾਂ ਦੇ ਕੇ ਕੈਨੇਡਾ ਤੋਂ ਜਾਂ ਮੈਕਸੀਕੋ ਰਾਹੀਂ ਅਮਰੀਕਾ ਪੁੱਜੇ ਹਨ। ਜੋ ਟਰੰਪ ਦੇ ਡਰ ਤੋਂ ਸੁਰੱਖਿਅਤ ਟਿਕਾਣਿਆਂ ਤੇ ਕੈਲੀਫੋਰਨੀਆ ਬੋਸਟਨ ਆਦਿ ਰਾਜਾਂ 'ਚ ਜਾ ਦੁਬਕੇ ਹਨ,ਜਿੱਥੇ ਬਾਇਡਨ ਤੇ ਕਮਲਾ ਹੈਰਿਸ ਦੀ ਪਾਰਟੀ ਡੈਮੋਕਰੇਟਿਕ ਦਾ ਰਾਜ ਹੈ।ਟਰੰਪ ਨੇ ਮੈਕਸੀਕੋ ਬਾਰਡਰ ਬੰਦ ਕਰ ਦਿੱਤਾ ਹੈ ਅਤੇ ਨਜਾਇਜ਼ ਪਰਵਾਸੀਆਂ ਦੇ ਲਾਂਘੇ ਨੂੰ ਸਖ਼ਤੀ ਨਾਲ ਰੋਕ ਦਿੱਤਾ ਹੈ। ਅਮਰੀਕੀ ਬਾਰਡਰ ਇਮੀਗ੍ਰੇਸ਼ਨ ਅਨੁਸਾਰ ਕੈਨੇਡਾ ਬਾਰਡਰ ਤੋਂ 2.75 ਲੱਖ,ਮੈਕਸੀਕੋ ਬਾਰਡਰ ਤੋਂ 2.25 ਲੱਖ ਅਤੇ ਹੋਰ ਬਾਰਡਰਾਂ ਰਾਹੀਂ ਦੋ 2.25 ਲੱਖ ਭਾਰਤੀ ਅਮਰੀਕਾ ਪੁੱਜੇ ਹੋਏ ਹਨ। ਟਰੰਪ ਪ੍ਰਸ਼ਾਸਨ ਨੇ ਤੁਰੰਤ 18000 ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਭਾਰਤ ਭੇਜਣ ਦਾ ਫ਼ੈਸਲਾ ਲੈ ਲਿਆ ਹੈ। ਰਾਸ਼ਟਰਪਤੀ ਟਰੰਪ ਨੇ ਲੇਕਨ ਰਿਲੇਅ ਐਕਟ ਉੱਪਰ ਦਸਤਖ਼ਤ ਕੀਤੇ ਹਨ, ਜਿਹੜਾ ਗ਼ੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਕਾਰਵਾਈ ਲਈ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੰਦਾ ਹੈ । ਹੁਣ ਇਸ ਕਾਨੂੰਨ ਤਹਿਤ ਇਮੀਗ੍ਰੇਸ਼ਨ ਅਫ਼ਸਰ ਗ਼ੈਰ-ਕਾਨੂੰਨੀ ਪਰਵਾਸੀ ਨੂੰ ਉਸੇ ਵੇਲੇ ਆਪਣੀ ਹਿਰਾਸਤ ਵਿੱਚ ਲੈ ਸਕਣਗੇ, ਜਦੋਂ ਕਿਸੇ ਅਪਰਾਧ ਤਹਿਤ ਪੁਲਿਸ ਅਫ਼ਸਰਾਂ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਸ ਵਿਰੁੱਧ ਮੁਕੱਦਮੇ ਦੀ ਬਜਾਏ ਉਸ ਨੂੰ ਸਿੱਧਾ ਦੇਸ਼-ਨਿਕਾਲਾ ਦੇ ਦਿੱਤਾ ਜਾਵੇਗਾ।
ਟਰੰਪ ਤਾਕਤ ਦੇ ਗ਼ਰੂਰ ਵਿੱਚ ਇਤਨਾ ਨਸ਼ਿਆ ਚੁੱਕਾ ਹੈ ਕਿ ਨਿੱਤ - ਦਿਹਾੜੇ ਉਸ ਵੱਲੋਂ ਗ਼ੈਰ ਕਾਨੂੰਨੀ ਆਦੇਸ਼ ਜਾਰੀ ਹੋ ਰਹੇ ਹਨ, ਜਿਹਨਾਂ ਨੂੰ ਅਮਰੀਕੀ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਗਈ ਹੈ। ਸੀਐਟਲ (ਕੈਲੇਫੋਰਨੀਆਂ) ਦੀ ਅਮਰੀਕੀ ਸੰਘੀ ਅਦਾਲਤ ਵੱਲੋਂ ਜਨਮ ਦੇ ਆਧਾਰ 'ਤੇ ਨਾਗਰਿਕਤਾ ਖ਼ਤਮ ਕਰਨ ਦੇ ਟਰੰਪ ਦੇ ਹੁਕਮਾਂ 'ਤੇ ਰੋਕ ਲਗਾ ਦਿੱਤੀ ਗਈ ਹੈ।ਅਦਾਲਤ ਨੇ ਕਿਹਾ ਹੈ ਕਿ ਜਨਮ ਦੇ ਆਧਾਰ 'ਤੇ ਨਾਗਰਿਕਤਾ ਦੇਣ ਤੋਂ ਇਨਕਾਰ ਕਰਨਾ ਗ਼ੈਰ ਕਾਨੂੰਨੀ ਤੇ ਜ਼ਾਲਮਾਨਾ ਹੈ ਤੇ ਅਮਰੀਕੀ ਕਦਰਾਂ-ਕੀਮਤਾਂ ਦੇ ਉਲਟ ਹੈ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਮਰੀਕੀ ਸੰਵਿਧਾਨ ਦੀ ਚੌਦਵੀਂ ਸੋਧ ਜਨਮ ਨਾਗਰਿਕਤਾ ਗਰੰਟੀ ਨੂੰ 1868 'ਚ ਸਿਵਲ ਯੁੱਧ ਦੇ ਮੱਦੇ ਨਜ਼ਰ ਪ੍ਰਵਾਨਗੀ ਦਿੱਤੀ ਗਈ ਸੀ, ਤਾਂ ਜੋ ਗੁਲਾਮ ਕਾਲੇ ਲੋਕ ਵੀ ਨਾਗਰਿਕ ਬਣ ਸਕਣ। ਅਮਰੀਕੀ ਸੈਨਟ 'ਚ ਇੱਕ ਬਿੱਲ ਪੇਸ਼ ਕਰਦੇ ਹੋਏ ਅਮਰੀਕਾ 'ਚ ਜਨਮ ਤੋਂ ਹੀ ਨਾਗਰਿਕਤਾ ਦੇ ਅਧਿਕਾਰ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ। ਇਹ ਬਿੱਲ ਸੱਤਾਧਾਰੀ ਰੀਪਬਲਿਕਨ ਪਾਰਟੀ ਦੇ ਤਿੰਨ ਮੈਂਬਰਾਂ ਵੱਲੋਂ ਲਿਆਂਦਾ ਹੈ। ਇਥੇ ਇਹ ਵਰਨਣ ਯੋਗ ਹੈ ਕਿ ਸਾਲ 2023 'ਚ 2-2.5 ਲੱਖ ਬੱਚਿਆਂ ਨੂੰ ਜਨਮ ਅਧਿਕਾਰ ਨਾਗਰਿਕਤਾ ਮਿਲੀ ਸੀ। ਟਰੰਪ ਦਾ ਬਿਆਨ ਵੀ ਚਰਚਾ 'ਚ ਹੈ ਕਿ ਜਨਮ ਜਾਤ ਨਾਗਰਿਕਤਾ ਮੁੱਖ ਤੌਰ 'ਤੇ ਗੁਲਾਮਾਂ ਦੇ ਬੱਚਿਆਂ ਲਈ ਸੀ। ਇਹ ਪੂਰੀ ਦੁਨੀਆਂ ਦੇ ਲੋਕਾਂ ਦੇ ਅਮਰੀਕਾ ਆਉਣ ਤੇ ਭੀੜ ਲਗਾਉਣ ਲਈ ਨਹੀਂ ਹੈ।
ਡੋਨਾਲਡ ਟਰੰਪ ਅਤੇ ਉਸਦੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਵੱਲੋਂ ਕੀਤੇ ਸੱਚੇ ਝੂਠੇ ਵਾਅਦਿਆਂ ਦੀ ਪੂਰਤੀ ਲਈ ਇੰਨੇ ਕਾਹਲੇ ਹਨ ਕਿ ਉਹਨਾਂ ਵੱਲੋਂ ਇਮੀਗਰੇਸ਼ਨ ਕਸਟਮ ਫੋਰਸਮੈਂਟ ਅਤੇ ਸਰਹੱਦੀ ਸੁਰੱਖਿਆ ਲਾਗੂ ਕਰਨ ਲਈ ਬਾਇਡਨ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ, ਜੋ ਅਖੌਤੀ ਸੰਵੇਦਨਸ਼ੀਲ ਖੇਤਰਾਂ ਜਾਂ ਉਹਨਾਂ ਨੇੜੇ ਕਾਨੂੰਨ ਲਾਗੂ ਕਰਨ ਸੰਬੰਧੀ ਕਾਰਵਾਈਆਂ ਨੂੰ ਰੋਕਦੀਆਂ ਹਨ।
ਇਹਨਾਂ ਸੰਵੇਦਨਸ਼ੀਲ ਖੇਤਰਾਂ 'ਚ ਗੁਰਦੁਆਰਾ ਅਤੇ ਚਰਚ ਵਰਗੇ ਪੂਜਾ ਸਥਾਨ ਵੀ ਸ਼ਾਮਲ ਹਨ। ਇਹਨਾਂ ਕਾਰਵਾਈਆਂ ਦੇ ਚਲਦਿਆਂ ਅਮਰੀਕੀ ਏਜੰਸੀਆਂ ਵੱਲੋਂ ਗੁਰਦੁਆਰਿਆਂ ਦੇ ਗੇੜੇ ਮਾਰਨੇ ਸ਼ਰੂ ਕਰ ਦਿੱਤੇ ਗਏ ਹਨ।
ਇੱਥੇ ਹੀ ਬੱਸ ਨਹੀਂ ਤਾਕਤ ਦਾ ਗ਼ੁਬਾਰ ਟਰੰਪ ਦੇ ਸਿਰ ਵਿੱਚੋਂ ਇਥੋਂ ਤੱਕ ਚੜ੍ਹ ਕੇ ਬੋਲ ਰਿਹਾ ਹੈ ਕਿ ਟਰੰਪ ਦੇ ਇੱਕ ਫ਼ਰਮਾਨ ਨਾਲ਼ 180 ਦੇਸ਼ਾਂ ਨੂੰ 5 ਲੱਖ ਡਾਲਰ ਦੀ ਮਦਦ ਬੰਦ ਕਰ ਦਿੱਤੀ ਗਈ ਹੈ,ਜਿਸ ਵਿੱਚ ਭਾਰਤ ਦੀ 1300 ਕਰੋੜ ਦੀ ਮਦਦ ਥੰਮ੍ਹ ਗਈ ਹੈ। ਇਸ ਨਾਲ਼ ਐੱਚ.ਆਈ.ਵੀ./ਏਡਜ਼ ਦੇ ਖਿਲਾਫ਼ ਜਾਰੀ ਲੜਾਈ ਲਈ ਅਫ਼ਰੀਕੀ ਦੇਸ਼ਾਂ ਨੂੰ ਮਦਦ ਵੀ ਪ੍ਰਭਾਵਿਤ ਹੋਵੇਗੀ। ਇਸ ਯੋਜਨਾ ਤਹਿਤ ਹੁਣ ਤੱਕ 2.6 ਕਰੋੜ ਲੋਕਾਂ ਦੀ ਜਾਨ ਬਚਾਈ ਗਈ।
ਟਰੰਪ ਵੱਲੋਂ ਨਿੱਤ - ਦਿਹਾੜੇ ਕੀਤੇ ਜਾ ਰਹੇ ਐਲਾਨ ਅਤੇ ਵਾਅਦੇ ਦੇਸ਼ ਨੂੰ ਅਰਾਜਕਤਾ ਵੱਲ ਧੱਕਣ ਦਾ ਕਾਰਨ ਬਣਨਗੇ। ਅਮਰੀਕਾ ਵੱਲੋਂ ਵੱਖੋ-ਵੱਖਰੇ ਦੇਸ਼ਾਂ ਨੂੰ ਉਹਨਾਂ ਵੱਲੋਂ ਦਿੱਤੇ ਆਦੇਸ਼ਾਂ ਨੂੰ ਨਾ ਮੰਨਣ 'ਤੇ ਦਿੱਤੀਆਂ ਵੱਡੀਆਂ ਧਮਕੀਆਂ, ਅਮਰੀਕਾ ਦੇ ਦੋਸਤ ਦੇਸ਼ਾਂ ਨਾਲ਼ ਸੰਬੰਧ ਵਿਗਾੜਨਗੀਆਂ ਅਤੇ ਇਹ ਦੇਸ਼ ਕਿਸੇ ਹੋਰ ਦੇਸ਼ ਨਾਲ਼ ਆਪਣੀ ਸਾਂਝ ਵਧਾਉਣ ਲਈ ਅੱਗੇ ਆਉਣਗੇ। ਭਾਰਤ ਤੇ ਅਮਰੀਕਾ ਦੇ ਸੰਬੰਧ ਸੁਖਾਵੇਂ ਹਨ, ਪਰ ਟਰੰਪ ਵੱਲੋਂ ਮੌਜੂਦਾ ਸਮੇਂ ਭਾਰਤ ਨਾਲ਼ ਭੈੜਾ ਵਿਵਹਾਰ ਦੋਹਾਂ ਦੇਸ਼ਾਂ ਦੇ ਆਪਸੀ ਵਪਾਰ ਅਤੇ ਸੰਬੰਧਾਂ 'ਤੇ ਅਸਰ ਪਾਏਗਾ। ਭਾਰਤ, ਚੀਨ ਅਤੇ ਬ੍ਰਾਜ਼ੀਲ ਉੱਤੇ 100 ਫ਼ੀਸਦੀ ਟੈਕਸ ਲਗਾਉਣ ਦੀਆਂ ਖ਼ਬਰਾਂ ਵੀ ਹਨ। ਟਰੰਪ ਦੇ ਨਿਸ਼ਾਨੇ ਉਤੇ ਚੀਨ ਅਤੇ ਰੂਸ ਤੋਂ ਵੀ ਪਹਿਲਾਂ ਗੁਆਂਢੀ ਮੁਲਕ ਕੈਨੇਡਾ ਅਤੇ ਮੈਕਸੀਕੋ ਹਨ। ਇਹਨਾਂ ਦੋਨਾਂ ਦੇਸ਼ਾਂ ਨਾਲ ਅਮਰੀਕਾ ਦਾ ਵਪਾਰ ਇੱਕ ਟ੍ਰਿਲੀਅਨ ਡਾਲਰ ਹੈ। ਟਰੰਪ ਦਾ ਕਹਿਣਾ ਹੈ ਕਿ ਇਹ ਦੋਵੇਂ ਮੁਲਕ ਉਸਦੀ ਉਦਾਰਤਾ ਦਾ ਲਾਭ ਲੈ ਰਹੇ ਹਨ। ਉਸਨੇ ਇਹਨਾਂ ਮੁਲਕਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਬਾਜ ਨਾ ਆਏ ਤਾਂ ਅਮਰੀਕਾ ਟੈਕਸ ਟੈਰਿਫ ਵਧਾ ਦੇਵੇਗਾ।
ਡੋਨਾਲਡ ਟਰੰਪ ਸਹੁੰ ਚੁੱਕਣ ਤੋਂ ਬਾਅਦ ਸੈਨਾ ਦੇ ਕਮਾਂਡਰ-ਇਨ-ਚੀਫ਼ ਸਵਾਗਤ ਸਮਾਰੋਹ 'ਚ ਤਲਵਾਰ ਲੈ ਕੇ ਨੱਚਦੇ ਨਜ਼ਰ ਆਏ। ਉਹਨਾਂ ਤਲਵਾਰ ਨਾਲ ਕੇਕ ਕੱਟਿਆ।ਉਹਨਾਂ ਦਾ ਇਹ ਰੂਪ-ਸਰੂਪ ਨਾਜ਼ੀ ਸਰੂਪ ਦਾ ਪ੍ਰਤੀਕ ਜਾਪ ਰਿਹਾ ਹੈ। ਇਹ ਉਹਨਾਂ ਦਾ ਸਵਾਰਥੀ ਸਰੂਪ ਵੀ ਹੈ। ਟਰੰਪ ਅਮਰੀਕਾ ਨੂੰ ਗ੍ਰੇਟ ਬਣਾਉਣ ਦੇ ਚੱਕਰ 'ਚ ਆਪਣਾ ਅਕਸ ਵੱਡਾ ਕਰਨ ਦੀ ਤਾਕ 'ਚ ਹੈ।
ਜਿਵੇਂ ਭਾਰਤੀ ਲੋਕਤੰਤਰ 'ਚ ਨਰੇਂਦਰ ਮੋਦੀ ਭਾਜਪਾ ਆਰ.ਐੱਸ.ਐੱਸ.ਦੀ ਛਤਰ-ਛਾਇਆ 'ਚ ਦੇਸ਼ ਵਿੱਚ ਰਾਜਾਸ਼ਾਹੀ ਲਿਆਉਣ ਦੀ ਤਾਕ ਵਿੱਚ ਹੈ ਅਤੇ ਜਿਵੇਂ ਲੋਕਤੰਤਰ ਦੇ ਪਰਦੇ ਹੇਠ ਵਲਾਦੀਮੀਰ ਪੁਤਿਨ ਨੇ ਰੂਸ 'ਚ ਤਾਨਾਸ਼ਾਹੀ ਹਕੂਮਤ ਕਾਇਮ ਕਰ ਦਿੱਤੀ ਹੈ, ਉਵੇਂ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਰਾਸ਼ਟਰਵਾਦ ਦਾ ਅਮਰੀਕਾ ਵਿੱਚ ਨਵਾਂ ਅਧਿਆਏ ਲਿਖ ਰਿਹਾ ਹੈ, ਆਪਣੇ ਕੌਤਕੀ ਸੁਭਾਅ ਨਾਲ਼ ਆਪਣਾ ਸਖਸ਼ੀ ਉਭਾਰ ਕਰਕੇ ਦੁਨੀਆ 'ਚ ਇੱਕ ਡਿਕਟੇਟਰ ਵਜੋਂ ਆਪਣਾ ਨਾਂ ਪੈਦਾ ਕਰਨ ਦੇ ਯਤਨ 'ਚ ਹੈ। ਇਹ ਲੋਕਤੰਤਰ ਅਮਰੀਕਾ ਲਈ ਹੀ ਘਾਤਕ ਨਹੀਂ ਹੈ, ਸਗੋਂ ਸਮੁੱਚੀ ਦੁਨੀਆਂ ਲਈ ਖ਼ਤਰੇ ਦੀ ਘੰਟੀ ਹੈ।
-ਗੁਰਮੀਤ ਸਿੰਘ ਪਲਾਹੀ
-9815802070
ਵਾਸ਼ਿੰਗਟਨ, 10 ਅਕਤੂਬਰ (ਰਾਜ ਗੋਗਨਾ )-ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਐਲੋਨ ਮਸਕ ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦਾ ਜਨਤਕ ਤੌਰ ‘ਤੇ ਸਮਰਥਨ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ ਤਾਂ ਅਮਰੀਕਾ ਵਿੱਚ ਇਕ ਧਿਰ ਦਾ ਰਾਜ ਹੋਵੇਗਾ ਕਿਉਂਕਿ ਉਹ ਅਗਲੇ ਚਾਰ ਸਾਲਾਂ ਵਿੱਚ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇ ਕੇ ਆਪਣੇ ਵੋਟਰਾਂ ਦੀ ਗਿਣਤੀ ਵਧਾਏਗੀ।ਟੇਸਲਾ ਦੇ ਸੀਈਓ ਅਤੇ ਅਰਬਪਤੀ ਐਲੋਨ ਮਸਕ ਨਵੰਬਰ ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਟਰੰਪ ਦਾ ਸਮਰਥਨ ਕਰ ਰਹੇ ਹਨ।
ਮਸਕ ਦਾ ਕਹਿਣਾ ਹੈ ਕਿ ਜੇਕਰ ਟਰੰਪ ਹਾਰਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ। ਨਾਲ ਹੀ ਐਲੋਨ ਮਸਕ ਨੇ ਟਰੰਪ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਲੋਕਤੰਤਰ ਦਾ ਵਿਰੋਧੀ ਵੀ ਦੱਸਿਆ ਹੈ।ਅਰਬਪਤੀ ਐਲੋਨ ਮਸਕ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਦੀ ਉਪ- ਰਾਸ਼ਟਰਪਤੀ ਕਮਲਾ ਹੈਰਿਸ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਹਰਾਉਂਦੀ ਹੈ ਤਾਂ ਉਹ ਉਸ ਨੂੰ ਜੇਲ੍ਹ ਵਿਚ ਸੁੱਟ ਦੇਣਗੇ। ਐਲੋਨ ਮਸਕ ਡੋਨਾਲਡ ਟਰੰਪ ਦਾ ਖ਼ਾਸ ਸਮਰਥਕ ਹੈ। ਐਲੋਨ ਮਸਕ ਨੇ ਹਾਲ ਹੀ ‘ਚ ਇਕ ਲੰਬਾ ਇੰਟਰਵਿਊ ਦਿੱਤਾ ਸੀ ਅਤੇ ਇਸ ‘ਚ ਉਨ੍ਹਾਂ ਨੇ ਕਈ ਮੁੱਦਿਆਂ ‘ਤੇ ਗੱਲ ਵੀ ਕੀਤੀ ਸੀ। “ਜੇ ਡੋਨਾਲਡ ਟਰੰਪ ਹਾਰ ਜਾਂਦੇ ਹਨ, ਤਾਂ ਮੈਂ ਮਰ ਜਾਵਾਂਗਾ,” ਮਸਕ ਨੇ ਇਹ ਟਿੱਪਣੀਆਂ ਇੰਟਰਵਿਊ ਵਿੱਚ ਟਕਰ ਕਾਰਲਸਨ ਦੇ ਨਾਲ ਕੀਤੀਆਂ, ਮਸਕ ਨੇ ਕਿਹਾ ਕਿ ਉਸਨੂੰ ਲੰਬੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਅਤੇ ਉਹ ਨਹੀਂ ਜਾਣਦਾ ਕਿ ਉਹ ਆਪਣੇ ਬੱਚਿਆਂ ਨੂੰ ਦੇਖ ਸਕੇਗਾ ਜਾਂ ਨਹੀਂ। ਐਲੋਨ ਮਸਕ ਨੇ ਪੈਨਸਿਲਵੇਨੀਆ ਦੇ ਬਟਲਰ ਵਿੱਚ ਇੱਕ ਰੈਲੀ ਵਿੱਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਕੀਤਾ।ਅਤੇ ਉਸਨੇ ਇੰਟਰਵਿਊ ਦੌਰਾਨ ਡੋਨਾਲਡ ਟਰੰਪ ਦਾ ਜਨਤਕ ਤੌਰ ‘ਤੇ ਸਮਰਥਨ ਵੀ ਕੀਤਾ ਅਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਟਰੰਪ ਦੁਬਾਰਾ ਅਮਰੀਕੀ ਰਾਸ਼ਟਰਪਤੀ ਬਣੇ। ਮਸਕ ਦਾ ਕਹਿਣਾ ਹੈ ਕਿ ਹੈਰਿਸ-ਬਿਡੇਨ ਪ੍ਰਸ਼ਾਸਨ ਲੱਖਾਂ ਪ੍ਰਵਾਸੀਆਂ ਨੂੰ ਆਯਾਤ ਕਰ ਰਿਹਾ ਹੈ। ਇਹ ਸਾਰੇ ਪ੍ਰਵਾਸੀਆਂ ਨੂੰ ਅੰਤ ਵਿੱਚ ਨਾਗਰਿਕਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਸਥਾਈ ਭਵਿੱਖ ਦੇ ਵੋਟਰ ਬਣ ਜਾਣਗੇ। ਇਸ ਲਈ ਮਸਕ ਮੁਤਾਬਕ ਜੇਕਰ ਡੋਨਾਲਡ ਟਰੰਪ ਇਹ ਚੋਣ ਨਹੀਂ ਜਿੱਤਦੇ ਤਾਂ ਇਹ ਅਮਰੀਕਾ ਦੀ ਆਖਰੀ ਚੋਣ ਹੋਵੇਗੀ।
ਜੇਕਰ ਡੈਮੋਕਰੇਟਿਕ ਪਾਰਟੀ ਦੁਬਾਰਾਕਮਲ਼ਾ ਹੈਰਿਸ ਜਿੱਤ ਜਾਂਦੀ ਹੈ, ਤਾਂ ਉਸਦਾ ਪ੍ਰਸ਼ਾਸਨ ਅਗਲੇ ਚਾਰ ਸਾਲਾਂ ਵਿੱਚ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇ ਦੇਵੇਗਾ, ਅਤੇ ਇਸ ਤਰ੍ਹਾਂ ਅਗਲੀਆਂ ਚੋਣਾਂ ਵਿੱਚ ਕੋਈ ਸਵਿੰਗ ਰਾਜ ਨਹੀਂ ਹੋਵੇਗਾ। ਇਹ ਅਮਰੀਕਾ ਨੂੰ ਸਿੰਗਲ-ਪਾਰਟੀ ਰਾਜ ਬਣਾ ਦੇਣਗੇ। ਆਪਣੇ ਵਿਚਾਰ ਦੇ ਸਮਰਥਨ ਵਿੱਚ, ਐਲੋਨ ਮਸਕ ਨੇ 1986 ਦੇ ਇਮੀਗ੍ਰੇਸ਼ਨ ਸੁਧਾਰ ਅਤੇ ਨਿਯੰਤਰਣ ਐਕਟ ਦਾ ਹਵਾਲਾ ਦਿੱਤਾ, ਜੋ ਦੇਸ਼ ਵਿੱਚ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮੁਆਫੀ ਦੀ ਗਰੰਟੀ ਦਿੱਤੀ ਗਈ ਸੀ। ਟੇਸਲਾ ਦੇ ਸੀਈਓ ਨੇ ਅੱਗੇ ਕਿਹਾ ਕਿ ਬਾਅਦ ਵਿੱਚ ਕੈਲੀਫੋਰਨੀਆ ਇੱਕ ਮਜ਼ਬੂਤ ਲੋਕਤੰਤਰੀ ਰਾਜ ਬਣ ਜਾਵੇਗਾ। ਕੈਲੀਫੋਰਨੀਆ ਨੂੰ ਸਵਿੰਗ ਸਟੇਟ ਬਣਨ ਤੋਂ ਰੋਕਣ ਲਈ ਹੋਰ ਨਵੇਂ ਨਾਗਰਿਕਾਂ ਦੀ ਲੋੜ ਹੈ। ਅਮਰੀਕਾ ਨੂੰ ਇੱਕ ਲੋਕਤੰਤਰੀ ਦੇਸ਼ ਰਹਿਣਾ ਚਾਹੀਦਾ ਹੈ, ਇੱਕ ਪਾਰਟੀ ਰਾਜ ਨਹੀਂ। ਜਿਹੜੇ ਲੋਕ ਟਰੰਪ ਨੂੰ ਲੋਕਤੰਤਰ ਲਈ ਖ਼ਤਰਾ ਕਹਿ ਰਹੇ ਹਨ, ਉਹ ਖ਼ੁਦ ਲੋਕਤੰਤਰ ਲਈ ਖ਼ਤਰਾ ਹਨ। ਇੱਕ-ਪਾਰਟੀ ਦਾ ਰਾਜ ਲੋਕਤੰਤਰ ਨਹੀਂ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਆਪਣੀ ਚੋਣ ਮੁਹਿੰਮ ਦੌਰਾਨ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਐਲੋਨ ਮਸਕ ਨੂੰ ਆਪਣੀ ਸਰਕਾਰ ‘ਚ ਮੰਤਰੀ ਜਾਂ ਅਹਿਮ ਸਲਾਹਕਾਰ ਦੀ ਭੂਮਿਕਾ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਤੈਅ ਕਰਨ ‘ਚ ਮਸਕ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਟਰੰਪ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋਏ ਐਲੋਨ ਮਸਕ ਨੇ ਵੀ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ ਕਿ ਉਹ ਅਹੁਦੇ ‘ਤੇ ਕੰਮ ਕਰਨ ਲਈ ਤਿਆਰ ਹਨ। ਜੇਕਰ ਉਹ ਸਰਕਾਰ ਦੀ ਨੀਤੀ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਕੁਦਰਤੀ ਤੌਰ ‘ਤੇ ਉਸ ਲਈ ਅਮਰੀਕਾ ਸਮੇਤ ਦੁਨੀਆ ਭਰ ਵਿਚ ਆਪਣਾ ਕਾਰੋਬਾਰ ਵਧਾਉਣਾ ਬਹੁਤ ਹੀ ਆਸਾਨ ਹੋ ਜਾਵੇਗਾ।
The post ਕਮਲਾ ਹੈਰਿਸ ਜੇ ਚੋਣ ਜਿੱਤਦੀ ਹੈ ਤਾਂ ਮੈਨੂੰ ਜੇਲ੍ਹ ‘ਚ ਸੁੱਟ ਦਿੱਤਾ ਜਾਵੇਗਾ: ਐਲਾਨ ਮਸਕ first appeared on Punjabi Akhbar | Punjabi Newspaper Online Australia.]]>ਦੇਸ਼ ਵਿੱਚ ਵਿਰੋਧੀਆਂ ਨੂੰ ਨੁਕਰੇ ਲਾਕੇ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਦੇ ਮੌਜੂਦਾ ਹਾਕਮ ਧਿਰ ਦੇ ਯਤਨ ਲਗਾਤਾਰ ਜਾਰੀ ਹਨ। “ਕਾਂਗਰਸ” ਮੁਕਤ” ਭਾਰਤ ਦੇ ਵਿਚਾਰਾਂ ਤੋਂ ਅੱਗੇ ਤੁਰਦਿਆਂ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੇਸ਼ ਨੂੰ “ਆਪੋਜ਼ੀਸ਼ਨ ਮੁਕਤ ਭਾਰਤ” ਬਨਾਉਣ ਦੀ ਮੁਹਿੰਮ ਆਰੰਭੀ ਹੋਈ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਦਿਨੀਂ ਜੇਲ੍ਹ ਭੇਜ ਦਿੱਤੇ ਗਏ ਹਨ। ਉਹਨਾ ਨੂੰ ਕੇਂਦਰੀ ਏਜੰਸੀ ਈਡੀ (ਇਨਫੋਰਸਮੈਂਟ ਡਿਪਾਰਟਮੈਂਟ) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੁਰੇਨ ਪਹਿਲਾਂ ਹੀ ਜੇਲ੍ਹ ਵਿੱਚ ਹਨ। ਭਾਰਤੀ ਚੋਣ ਕਮਿਸ਼ਨ ਵਲੋਂ ਕੀ ਲੋਕ ਸਭਾ ਚੋਣ ਤਾਰੀਖਾਂ ਮਿੱਥਣ ਉਪਰੰਤ ਨੇਤਾਵਾਂ ਨੂੰ ਜੇਲ੍ਹੀਂ ਡੱਕਣਾ ਜਾਇਜ਼ ਹੈ। ਇਹ ਸਵਾਲ ਲਗਾਤਾਰ ਉੱਠ ਰਹੇ ਹਨ।
ਈਡੀ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਦਿੱਲੀ ਸ਼ਰਾਬ ਘੁਟਾਲੇ ਦਾ ਮੁੱਖ ਦੋਸ਼ੀ ਅਰਵਿੰਦ ਕੇਜਰੀਵਾਲ ਹੈ। ਦੇਸ਼ ਦੀ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਵੀ ਕਿਹਾ ਸੀ ਕਿ ਇਸ ਸ਼ਰਾਬ ਘੁਟਾਲੇ ਵਿੱਚ 300 ਕਰੋੜ ਤੋਂ ਵੱਧ ਦਾ ਲੈਣ-ਦੇਣ ਹੋਇਆ ਹੈ।
ਆਮ ਆਦਮੀ ਪਾਰਟੀ, ਕਾਂਗਰਸ, ਆਰਜੇਡੀ ਅਤੇ ਕਈ ਹੋਰ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਕੇਂਦਰੀ ਏਜੰਸੀਆਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕਾਰਵਾਈਆਂ ਕਰ ਰਹੀਆਂ ਹਨ ਜਾਂ ਉਹਨਾ ਨੂੰ ਗ੍ਰਿਫ਼ਤਾਰ ਕਰਦੀਆਂ ਹਨ ਪਰ ਸੱਤਾਧਾਰੀ ਭਾਜਪਾ ਦੇ ਆਗੂਆਂ ਵਿਰੁੱਧ ਉਹ ਕੋਈ ਅਜਿਹੀ ਕਾਰਵਾਈ ਨਹੀਂ ਕਰਦੀਆਂ।
ਇੱਕ ਅਨੁਮਾਨ ਅਨੁਸਾਰ ਭ੍ਰਿਸ਼ਟਾਚਾਰ ਦੀਆਂ ਕਾਰਵਾਈਆਂ ਰੋਕਣ ਸਬੰਧੀ ਕੇਂਦਰੀ ਏਜੰਸੀਆਂ ਵਲੋਂ ਦਰਜ ਕੀਤੇ ਕੁੱਲ ਕੇਸਾਂ ਵਿਚੋਂ 95 ਫੀਸਦੀ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਹੀ ਹਨ। ਇੰਜ ਭਾਜਪਾ ਵਲੋਂ ਵਿਰੋਧੀ ਪਾਰਟੀਆਂ ਨੂੰ ਭ੍ਰਿਸ਼ਟਾਚਾਰੀ, ਨਿਕੰਮੀਆਂ ਅਤੇ ਵਿਕਾਸ ਦੀਆਂ ਦੋਖੀ ਗਰਦਾਨਕੇ, ਲੋਕ ਕਟਿਹਰੇ 'ਚ ਉਹਨਾ ਦੀ ਦਿੱਖ ਖਰਾਬ ਕਰਨ ਲਈ ਪੂਰਾ ਟਿੱਲ ਲਾਇਆ ਜਾ ਰਿਹਾ ਹੈ।
ਦੂਜੇ ਪਾਸੇ ਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਚੋਣ ਬਾਂਡ ਮਾਮਲੇ ਸਬੰਧੀ ਵੱਡੇ ਸਵਾਲ ਖੜੇ ਕੀਤੇ ਹਨ, ਕਿਉਂਕਿ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਚੋਣ ਬਾਂਡ ਸਬੰਧੀ ਭਾਜਪਾ ਨਿਸ਼ਾਨੇ 'ਤੇ ਰਹੀ। ਕਾਂਗਰਸ ਨੇ ਦੋਸ਼ ਲਾਇਆ ਕਿ ਚੋਣ ਬਾਂਡ 'ਚ ਘੁਟਾਲਾ ਹੋਇਆ ਹੈ ਅਤੇ ਇਹ ਚਾਰ ਤਰੀਕਿਆਂ ਨਾਲ ਕੀਤਾ ਗਿਆ ਹੈ। ਕਾਂਗਰਸ ਨੇਤਾਵਾਂ ਮੁਤਾਬਕ ਪਹਿਲਾ ਤਰੀਕਾ "ਚੰਦਾ ਦਿਓ, ਧੰਦਾ ਲਓ" ਸੀ, ਭਾਵ ਇਹ ਪ੍ਰੀਪੇਡ ਰਿਸ਼ਵਤ ਸੀ। ਦੂਜਾ ਤਰੀਕਾ "ਠੇਕਾ ਲਓ, ਰਿਸ਼ਵਤ ਦਿਓ" ਸੀ। ਇਹ 'ਪੋਸਟਪੇਡ' ਰਿਸ਼ਵਤ ਸੀ' । ਤੀਜਾ ਤਰੀਕਾ "ਹਫ਼ਤਾ ਵਸੂਲੀ" ਦਾ ਸੀ, ਯਾਨੀ ਛਾਪੇ ਮਾਰਨ ਤੋਂ ਬਾਅਦ ਰਿਸ਼ਵਤ। ਚੋਥਾ ਤਰੀਕਾ ਫਰਜ਼ੀ ਕੰਪਨੀਆਂ ਦਾ ਸੀ। ਕਾਂਗਰਸੀ ਦਾਅਵਾ ਕਰਦੇ ਹਨ ਕਿ 30 ਅਜਿਹੇ ਕਾਰਪੋਰੇਟ ਗਰੁੱਪਾਂ ਨੇ "ਚੋਣ ਬਾਂਡ" ਰਾਹੀਂ ਚੰਦਾ ਦਿੱਤਾ ਹੈ, ਜਿਹਨਾ ਨੂੰ ਕੇਂਦਰ ਜਾਂ ਭਾਜਪਾ ਦੀਆਂ ਸੂਬਾ ਸਰਕਾਰਾਂ ਤੋਂ 179 ਮੁੱਖ ਪ੍ਰਾਜੈਕਟ ਮਿਲੇ ਹਨ। ਕਾਂਗਰਸ ਦਾ ਦੋਸ਼ ਹੈ ਕਿ ਹਾਕਮ ਧਿਰ "ਭ੍ਰਿਸ਼ਟਾਚਾਰ ਨੂੰ ਕਾਨੂੰਨੀ ਬਣਾ ਰਿਹਾ ਹੈ ਤੇ ਇਸ ਨੂੰ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।
ਦੋਵੇਂ ਭੱਖਦੇ ਮਾਮਲਿਆਂ ਸਬੰਧੀ ਹਾਕਮ ਧਿਰ ਅਤੇ ਵਿਰੋਧੀ ਧਿਰ ਗੁੱਥਮ-ਗੁੱਥਾ ਹਨ ਅਤੇ ਇੱਕ-ਦੂਜੇ ਉਤੇ ਚਿੱਕੜ ਸੁੱਟ ਰਹੀਆਂ ਹਨ। ਭਾਵੇਂ ਕਿ ਹਮਾਮ ਵਿੱਚ ਸਭ ਕੁਝ ਨੰਗਾ ਹੀ ਨੰਗਾ ਹੈ।
ਆਮ ਤੌਰ 'ਤੇ ਚੋਣ ਸਮੇਂ ਦੌਰਾਨ ਸਿਆਸੀ ਪਾਰਟੀਆਂ ਆਪਣੇ ਮੈਨੀਫੈਸਟੋ ਜਾਰੀ ਕਰਦੀਆਂ ਹਨ। ਹਾਕਮ ਧਿਰ ਆਪਣੀਆਂ ਪ੍ਰਾਪਤੀਆਂ ਨੂੰ ਲੋਕਾਂ ਸਾਹਵੇਂ ਪੇਸ਼ ਕਰਦੀਆਂ ਹਨ ਅਤੇ ਤਵੱਕੋ ਰੱਖਦੀਆਂ ਹਨ ਕਿ ਲੋਕ ਉਹਨਾ ਨੂੰ ਵੋਟ ਪਾਉਣ। ਆਪੋਜ਼ੀਸ਼ਨ, ਹਾਕਮ ਧਿਰ ਦੀ ਅਲੋਚਨਾ ਕਰਦੀ ਹੈ, ਉਸ ਵਲੋਂ ਕੀਤੇ ਗਲਤ ਕੰਮਾਂ ਦੀ ਵਿਆਖਿਆ ਕਰਦੀ ਹੈ। ਲੋਕ ਮੁੱਦੇ ਉਠਾਉਂਦੀ ਹੈ ਅਤੇ ਵੋਟਾਂ ਦੀ ਮੰਗ ਕਰਦੀ ਹੈ।
ਪਰ ਅੱਜ ਸਥਿਤੀ ਕੀ ਹੈ। ਭਾਜਪਾ ਵਿਕਾਸ ਅਤੇ ਤਬਦੀਲੀ ਦੇ ਨਾਂਅ ਉਤੇ ਵੋਟਾਂ ਮੰਗਣ ਤੋਂ ਪਹਿਲਾਂ ਧਰਮ ਅਧਾਰਤ ਰਾਜਨੀਤੀ ਦਾ ਪੱਤਾ ਸੁੱਟ ਚੁੱਕੀ ਹੈ। ਉਸ ਵਲੋਂ ਆਯੋਧਿਆ ਮੰਦਰ ਦੇ ਨਿਰਮਾਣ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਧਾਰਾ 370 ਦੇ ਖ਼ਾਤਮੇ, ਸੀ.ਏ.ਏ.(ਨਾਗਰਿਕ ਕਾਨੂੰਨ) ਨੂੰ ਲਾਗੂ ਕਰਨ ਨੂੰ ਲੋਕ ਹਿੱਤ 'ਚ ਕਿਹਾ ਜਾ ਰਿਹਾ ਹੈ।
ਨਰੇਂਦਰ ਮੋਦੀ ਪ੍ਰਧਾਨ ਮੰਤਰੀ ਵਲੋਂ ਵੋਟਾਂ ਲੈ ਲਈ "ਗਰੰਟੀਆਂ ਦੇਣ ਦਾ ਕਾਰੋਬਾਰ" ਹਰ ਪੱਧਰ ਉਤੇ ਭਾਵ ਪਾਰਟੀ ਪੱਧਰ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਅਤੇ ਇਸ਼ਤਿਹਾਰਾਂ ਰਾਹੀਂ ਧੂੰਆਧਾਰ ਢੰਗ ਨਾਲ ਪ੍ਰਚਾਰਿਆ ਜਾ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ। ਕਿ ਭਾਰਤ ਵਿਸ਼ਵਗੁਰੂ ਬਣ ਰਿਹਾ ਹੈ। ਪਰ ਗਰੀਬੀ, ਬੇਰੁਜ਼ਗਾਰੀ, ਅਸਮਾਨਤਾ, ਸਬੰਧੀ ਭਾਜਪਾ ਦੀ ਚੁੱਪੀ ਰੜਕਦੀ ਹੈ। ਕੀ ਦੇਸ਼ ਵਿੱਚ ਵਿਕਾਸ ਤੇ ਪਰਿਵਰਤਨ ਦਿਖਦਾ ਹੈ। ਰਤਾ ਪੇਂਡੂ ਭਾਰਤ ਦੀ ਇੱਕ ਝਾਤੀ ਤਾਂ ਮਾਰੋ। ਹਾਂ ਸੜਕਾਂ ਬਣੀਆਂ ਹਨ, ਇੰਟਰਨੈਟ ਨੇ ਧੁੰਮ ਮਚਾ ਰੱਖੀ ਹੈ। ਪਰ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕ ਦੋ ਅਮਰੀਕੀ ਡਾਲਰ(160 ਰੁਪਏ) ਨਾਲ ਹੀ ਜੀਵਨ ਵਸਰ ਕਰਦੇ ਹਨ।
ਇੱਕ ਕੌਮਾਂਤਰੀ ਅਧਿਐਨ ਅਨੁਸਾਰ ਭਾਰਤ ਦੇ ਇੱਕ ਫੀਸਦੀ ਧਨਾਢਾਂ ਕੋਲ 40 ਫ਼ੀਸਦੀ ਦੌਲਤ ਹੈ। ਅਰਬਪਤੀ ਵਿਅਕਤੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਸਾਲ 1991 'ਚ ਅਰਬਪਤੀਆਂ ਦੀ ਗਿਣਤੀ ਸਿਰਫ਼ ਇੱਕ ਸੀ ਜੋ 2022 'ਚ ਵਧਕੇ 162 ਹੋ ਗਈ। ਭਾਰਤ ਦੇ 10,000 ਸਭ ਤੋਂ ਅਮੀਰ ਵਿਅਕਤੀਆਂ ਕੋਲ ਔਸਤਨ 2260 ਕਰੋੜ ਰੁਪਏ ਦੀ ਧਨ ਸੰਪਤੀ ਹੈ, ਜੋ ਦੇਸ਼ ਦੀ ਔਸਤ ਪ੍ਰਤੀ ਜੀਅ ਦੀ ਸੰਪਤੀ ਦਾ 16,763 ਗੁਣਾ ਹੈ। ਐਡੀ ਅਸਮਾਨਤਾ ਦਾ ਦੌਰ ਭਾਜਪਾ ਰਾਜ 'ਚ ਸਭ ਤੋਂ ਵੱਧ ਹੈ।
ਕਾਂਗਰਸ ਇਸ ਸਬੰਧੀ ਕਿੰਤੂ ਪਰੰਤੂ ਕਰਦਿਆਂ ਇਹ ਤਾਂ ਆਖਦੀ ਹੈ ਕਿ ਅੱਜ ਦਾ ਰਾਜ, ਅਰਬਪਤੀ ਰਾਜ ਹੈ ਅਤੇ ਬਰਤਾਨੀਆਂ ਰਾਜ ਨਾਲੋਂ ਵਧੇਰੇ ਨਾ ਬਰਾਬਰੀ ਵਾਲਾ ਹੈ। ਪਰ ਗਰੀਬੀ, ਅਸਮਾਨਤਾ, ਬੇਰੁਜ਼ਗਾਰੀ ਰੋਕਣ ਲਈ ਵਿਰੋਧੀ ਧਿਰ ਵਜੋਂ ਉਸਨੇ ਲੋਕ ਸਭਾ ਜਾਂ ਸੂਬਿਆਂ ਦੀ ਵਿਰੋਧੀ ਧਿਰ 'ਚ ਬੈਠਕੇ ਕੀ ਰੋਲ ਅਦਾ ਕੀਤਾ? ਕੀ ਉਸ ਵਲੋਂ ਦੇਸ਼ 'ਚ ਲੋਕਾਂ ਦੇ ਮਸਲਿਆਂ ਸਬੰਧੀ ਲੋਕ ਲਹਿਰ ਚਲਾਈ? ਲੋਕਾਂ ਨੂੰ ਉਹਨਾ ਨਾਲ ਹੁੰਦੀ ਬੇਇਨਸਾਫੀ ਪ੍ਰਤੀ ਜਾਗਰੂਕ ਕੀਤਾ? ਹਜ਼ਾਰਾਂ ਬੁੱਧੀਜੀਵੀ ਜੇਲ੍ਹਾਂ ਅੰਦਰ ਡੱਕ ਦਿੱਤੇ ਗਏ। ਦੇਸ਼ 'ਚ ਬਲਡੋਜ਼ਰ ਦੀ ਨੀਤੀ ਅਪਨਾਈ ਗਈ। ਕਾਂਗਰਸ ਨੇ ਵਿਰੋਧ 'ਚ ਦੇਸ਼ ਵਿਆਪੀ ਕੋਈ ਅੰਦੋਲਨ ਛੇੜਿਆ? ਸਿਰਫ ਲੋਕ ਸਭਾ 'ਚ ਕੁਝ ਮੁੱਦੇ ਚੁੱਕਕੇ ਅਤੇ ਬਾਈਕਾਟ ਕਰਕੇ ਹੀ ਉਹ ਆਪਣਾ ਵਿਰੋਧੀ ਧਿਰ ਦਾ ਰੋਲ ਅਦਾ ਕੀਤੇ ਜਾਣ ਨੂੰ ਹੀ ਪੂਰਿਆਂ ਹੋ ਗਿਆ ਸਮਝਦੀ ਹੈ?
ਕੀ ਦੇਸ਼ ਵਿਚੋਂ ਆਰਥਿਕਤਾ ਦਾ ਮੁੱਦਾ ਮੁੱਕ ਗਿਆ ਹੈ? ਕੀ ਸਿਹਤ ਤੇ ਸਿੱਖਿਆ ਨਾਲ ਸਬੰਧਤ ਮੁੱਦੇ ਖ਼ਤਮ ਹੋ ਗਏ ਹਨ। ਦੇਸ਼ 'ਚ ਅੱਛੀ ਸਿੱਖਿਆ ਨਹੀਂ। ਆਧੁਨਿਕ ਸਿਹਤ ਸਹੂਲਤਾਂ ਨਹੀਂ। ਕਰੋਨਾ ਕਾਲ 'ਚ ਲੋਕਾਂ ਦੀ ਹੋਈ ਦੁਰਦਸ਼ਾ ਹਾਲੇ ਵੀ ਲੋਕ ਚੇਤਿਆਂ 'ਚ ਹੈ। ਲੋਕਾਂ ਨੂੰ ਰੁਜ਼ਗਾਰ ਲਈ ਆਪਣੇ ਘਰ ਛੱਡਕੇ ਦੂਰ ਸ਼ਹਿਰਾਂ 'ਚ ਜਾਣਾ ਪੈਂਦਾ ਹੈ, ਕੀ ਇਹ ਆਪੋਜ਼ੀਸ਼ਨ ਕੋਲ ਵੱਡਾ ਮੁੱਦਾ ਨਹੀਂ?ਕੀ ਕੁਦਰਤੀ ਸੋਮਿਆਂ ਦੀ ਲੁੱਟ ਅਤੇ ਵਾਤਾਵਰਨ ਨਾਲ ਸਬੰਧਤ ਮੁੱਦੇ ਉਠਾਉਣਾ ਹੁਣ ਤਰਕਸੰਗਤ ਨਹੀਂ ਰਿਹਾ? ਕੀ ਨਸ਼ਿਆਂ, ਗੈਂਗਸਟਰਾਂ, ਮਾਫੀਏ ਦੀ ਗੱਲ ਕਰਨੀ ਸਿਆਸਤਦਾਨ ਭੁੱਲੀ ਬੈਠੇ ਹਨ? ਉਂਜ ਭੁੱਲਣ ਵੀ ਕਿਉਂ ਨਾ ਵੱਡੀ ਗਿਣਤੀ 'ਚ ਮਾਫੀਏ, ਨਸ਼ਿਆਂ ਦੇ ਵਪਾਰੀਆਂ ਦੇ ਭਾਈਵਾਲ ਤਾਂ ਵਿਧਾਨ ਸਭਾਵਾਂ ਲੋਕ ਸਭਾ ਵਿੱਚ ਮੈਂਬਰ ਬਣਕੇ "ਦੇਸ਼ ਸੇਵਕ" ਦਾ ਦਰਜ਼ਾ ਹਾਸਲ ਕਰੀ ਬੈਠੇ ਹਨ। ਇਹ "ਕਰੋਨਾ" ਲਗਭਗ ਸਭ ਪਾਰਟੀਆਂ 'ਚ ਫੈਲ ਚੁੱਕਾ ਹੈ।
ਦੇਸ਼ ਕਰਜ਼ਾਈ ਹੈ। ਹਾਕਮ ਧਿਰ ਲਗਾਤਾਰ ਦੇਸ਼ ਦੇ ਖਜ਼ਾਨੇ ਨੂੰ ਦੋਵੀਂ ਹੱਥੀਂ ਲੁਟਾਈ ਜਾ ਰਹੀ ਹੈ। ਦੇਸ਼ ਦਾ ਕਿਸਾਨ ਪ੍ਰੇਸ਼ਾਨ ਹੈ। ਆਪਣੇ ਮੁੱਦਿਆਂ ਨੂੰ ਸੜਕਾਂ 'ਤੇ ਲਿਆ ਰਿਹਾ ਹੈ। ਦੇਸ਼ ਦਾ ਮਜ਼ਦੂਰ ਬੇਹਾਲ ਹੈ। ਵਿਦਿਆਰਥੀ ਤੇ ਨੌਜਵਾਨ ਪ੍ਰੇਸ਼ਾਨ ਹੈ। ਪਰ ਦੇਸ਼ ਦਾ ਸਿਆਸਤਦਾਨ ਮਿਹਣੋ-ਮਿਹਣੀ ਹੈ।
ਦੇਸ਼ ਦਾ ਕਾਰਪੋਰੇਟ ਲਗਾਤਾਰ ਕਿਸਾਨਾਂ ਦੀ ਜ਼ਮੀਨ ਖੋਹਣ ਹਿੱਤ ਸਰਕਾਰ ਉਤੇ ਦਬਾਅ ਵਧਾਅ ਰਿਹਾ ਹੈ। ਆਪਣੇ ਕਾਰੋਬਾਰ ਦੀ ਸੁਰੱਖਿਆ ਲਈ ਉਹ ਸਰਕਾਰ ਨੂੰ ਨਿੱਜੀਕਰਨ ਦੇ ਰਾਹ ਤੋਰ ਰਿਹਾ ਹੈ। ਸਰਕਾਰ ਨੇ ਤਾਂ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਅਤੇ ਕੁਰਸੀ ਪੱਕੇ ਪੈਰੀਂ ਕਰਨ ਦੀ ਉਹਨਾ ਦੀ ਸਹਾਇਤਾ/ ਸਹਿਯੋਗ ਨੂੰ ਪ੍ਰਵਾਨ ਕਰਨਾ ਹੀ ਹੋਇਆ, ਪਰ ਵਿਰੋਧੀ ਧਿਰ ਦੀ ਚੁੱਪੀ ਪ੍ਰੇਸ਼ਾਨੀ ਕਰਨ ਵਾਲੀ ਹੈ। ਕੀ ਵਿਰੋਧੀ ਧਿਰ ਦੇਸ਼ 'ਚ ਸਮਾਜਿਕ ਵਿਤਕਰੇ ਦੇ ਵਾਧੇ, ਸੋਸ਼ਣ ਵਿਰੁੱਧ ਜਾਂ ਵੱਧ ਰਹੀ ਮਹਿੰਗਾਈ ਵਿਰੁੱਧ ਲੋਕ ਲਾਮ ਬੰਦੀ ਨਹੀਂ ਸੀ ਕਰ ਸਕਦੀ? ਕੀ ਉਹ ਵੀ ਕਾਰਪੋਰੇਟਾਂ ਦਾ ਹੱਥ ਠੋਕਾ ਬਣੀ ਹੋਈ ਹੈ?
ਦੇਸ਼ ਦੀਆਂ ਸਥਾਨਕ ਸਰਾਕਰਾਂ,(ਪੰਚਾਇਤਾਂ, ਨਗਰਪਾਲਿਕਾਂ) ਨੂੰ ਪੰਗੂ ਬਣਾ ਦਿੱਤਾ ਗਿਆ। ਦੇਸ਼ ਦੀਆਂ ਸੂਬਾ ਸਰਕਾਰਾਂ ਦੇ ਅਧਿਕਾਰ ਸੀਮਤ ਕਰ ਦਿੱਤੇ ਗਏ ਹਨ। ਦੇਸ਼ ਦੇ ਸੰਘੀ ਢਾਂਚੇ ਨੂੰ ਵੱਡੀ ਸੱਟ ਮਾਰੀ ਜਾ ਰਹੀ ਹੈ। ਦੇਸ਼ ਦਾ ਲੋਕਤੰਤਰ ਖ਼ਤਰੇ 'ਚ ਦਿੱਸਦਾ ਹੈ। ਤਾਂ ਫਿਰ ਵੀ ਵਿਰੋਧੀ ਧਿਰ ਦੇਸ਼ 'ਚ ਉਹਨਾ ਮੁੱਦਿਆਂ ਨੂੰ ਹੋਰ ਕਿਸੇ ਸਮੇਂ ਨਾ ਸਹੀ, ਇਸ ਚੋਣਾਂ ਦੇ ਸਮੇਂ 'ਤੇ ਹੀ ਗੰਭੀਰਤਾ ਨਾਲ ਕਿਉਂ ਨਹੀਂ ਉਠਾ ਰਹੀ?
ਭ੍ਰਿਸ਼ਟਾਚਾਰ ਦਾ ਮੁੱਦਾ ਹੀ ਦੇਸ਼ ਦਾ ਇੱਕੋ-ਇੱਕ ਮਸਲਾ ਨਹੀਂ ਹੈ। ਦੇਸ਼ ਦੇ ਵੱਡੇ ਮੁੱਦੇ ਹਨ। ਦੇਸ਼ ਦੇ ਵਿੱਚ ਲੋਕਤੰਤਰ ਦੀ ਰਾਖੀ ਮੁੱਖ ਮੁੱਦਾ ਹੈ। ਸੰਵਿਧਾਨ ਨੂੰ ਤਰੋੜਨ-ਮਰੋੜਨ ਦਾ ਯਤਨ ਹੋ ਰਿਹਾ ਹੈ। ਦੇਸ਼ ਦੇ ਕੁਦਰਤੀ ਸੋਮਿਆਂ ਦੀ ਧੰਨ-ਕੁਬੇਰਾਂ ਵਲੋਂ ਲੁੱਟ-ਖਸੁੱਟ ਤੋਂ ਰਾਖੀ ਮੁੱਦਾ ਹੈ। ਦੇਸ਼ ਦੀ ਸੀ.ਬੀ.ਆਈ., ਈ.ਡੀ., ਭਾਰਤੀ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਦੀ ਖੁਦਮੁਖਤਾਰੀ ਬਣਾਈ ਰੱਖਣਾ ਵਿਸ਼ੇਸ਼ ਮੁੱਦਾ ਹੈ। ਦੇਸ਼ ਦੇ ਵੰਨ-ਸੁਵੰਨੇ ਸਭਿਆਚਾਰਾਂ, ਬੋਲੀਆਂ ਦੀ ਰਾਖੀ ਦਾ ਮੁੱਦਾ ਵੀ ਤਾਂ ਦੇਸ਼ ਅੱਗੇ ਮੂੰਹ ਅੱਡੀ ਖੜਾ ਹੈ।
ਦੇਸ਼ ਧਰਮ ਨਿਰਪੱਖ ਰਹੇ। ਹਰ ਧਰਮ, ਹਰ ਸਭਿਆਚਾਰ, ਹਰ ਬੋਲੀ ਇਥੇ ਵਧੇ ਫੁੱਲੇ। ਹਰ ਖਿੱਤੇ ਦੇ ਲੋਕ ਇਥੇ ਸੁਰੱਖਿਆਤ ਮਹਿਸੂਸ ਕਰਨ। ਦੇਸ਼ ਦਾ ਕੋਈ ਵੀ ਹਿੱਸਾ ਇਹ ਮਹਿਸੂਸ ਨਾ ਕਰੇ ਕਿ ਉਸ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ। ਦੇਸ਼ ਦੀਆਂ ਘੱਟ ਗਿਣਤੀਆਂ ਆਪਣੇ ਆਪ ਨੂੰ ਦੋ ਨੰਬਰ ਦਾ ਸ਼ਹਿਰੀ ਨਾ ਸਮਝਣ। ਇਹ ਸਮੇਂ ਦੀ ਲੋੜ ਹੈ।
ਪਰ ਜਾਪਦਾ ਹੈ ਦੇਸ਼ ਦਾ ਸਿਆਸਤਦਾਨ ਲੋਕ ਮੁੱਦੇ ਭੁਲਾ ਬੈਠਾ ਹੈ। ਉਸਨੂੰ ਆਪਣੀ ਚਾਰ ਟੰਗੀ ਕੁਰਸੀ ਤੋਂ ਬਿਨ੍ਹਾਂ ਹੋਰ ਕੁਝ ਵਿਖਾਈ ਨਹੀਂ ਦਿੰਦਾ, ਜਿਸ ਨੂੰ ਪ੍ਰਾਪਤ ਕਰਨ ਲਈ ਉਹ ਕਿਸੇ ਵੇਲੇ ਵੀ, ਕੁਝ ਵੀ, ਕਰ ਸਕਦਾ ਹੈ। ਉਹ ਸਿਆਸੀ ਪਾਰਟੀ ਬਦਲ ਸਕਦਾ ਹੈ। ਉਹ ਆਪਣੀ ਬੋਲੀ ਲਗਵਾ ਸਕਦਾ ਹੈ। ਉਹ ਆਪਣੇ ਅਸੂਲ ਤਿਆਗ ਸਕਦਾ ਹੈ। ਮੌਜੂਦਾ ਹਾਕਮਾਂ ਨੇ ਪਿਛਲੇ ਸਾਲਾਂ 'ਚ ਵਿਰੋਧੀ ਪਾਰਟੀਆਂ ਦੀਆਂ ਅਨੇਕਾਂ ਸਰਕਾਰਾਂ ਵੀ ਤੋੜੀਆਂ ਅਤੇ ਅਨੇਕਾ ਪਾਰਟੀਆਂ ਨੂੰ ਦੋਫਾੜ ਕੀਤਾ। ਜਿਸ ਵਿੱਚ ਕਰੋੜਾਂ-ਅਰਬਾਂ ਰੁਪਏ ਦਾ ਖੇਲਾ ਖੇਲਿਆ ਗਿਆ।
ਸਾਲ 2019 ਦੇ ਭਾਜਪਾ ਦੇ ਚੋਣ ਮੈਨੀਫੈਸਟੋ ਤੇ ਇੱਕ ਝਾਤ ਮਾਰੋ। ਉਹ ਦੇ ਸੰਕਲਪ ਪੱਤਰ 'ਚ ਦੇਸ਼ ਵਿਚੋਂ ਗਰੀਬੀ 10 ਫੀਸਦੀ ਘਟਾਉਣ ਦੀ ਗੱਲ ਕੀਤੀ ਗਈ। ਉਸਨੇ 75 ਆਜ਼ਾਦੀ ਦੇ 75 ਸਾਲਾਂ ਲਈ 75 ਵਾਇਦੇ ਕੀਤੇ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਇਦਾ ਮੁੱਖ ਸੀ। ਹਰ ਘਰ ਬਿਜਲੀ, ਹਰ ਘਰ ਵਿੱਚ ਸ਼ੌਚਾਲਿਆ, ਹਰ ਪਰਿਵਾਰ ਲਈ ਪੱਕਾ ਮਕਾਨ ਆਦਿ ਮੁੱਖ ਸਨ। ਕਿੰਨੇ ਵਾਇਦੇ ਇਹਨਾ ਪੰਜ ਸਾਲਾਂ 'ਚ ਪੂਰੇ ਹੋਏ?
ਕਾਂਗਰਸ ਨੇ ਗਰੀਬੀ ਉਤੇ ਵਾਰ ਕਰਨ ਦਾ ਵਾਇਦਾ ਕੀਤਾ ਤੇ ਲੋਕਾਂ ਦੀ ਸਲਾਨਾ ਆਮਦਨ 72000 ਰੁਪਏ ਕਰਨ ਦਾ ਵਚਨ ਦਿੱਤਾ। ਹਰ ਸਾਲ 22 ਲੱਖ ਸਰਕਾਰੀ ਨੌਕਰੀਆਂ, 10 ਲੱਖ ਨੌਜਵਾਨਾਂ ਨੂੰ ਸਥਾਨਕ ਸਰਕਾਰਾਂ 'ਚ ਨੌਕਰੀਆਂ ਦਾ ਵਾਇਦਾ ਕੀਤਾ। ਸਿਹਤ, ਸਿੱਖਿਆ ਸੁਧਾਰ ਦੀ ਗੱਲ ਵੀ ਕੀਤੀ। ਭਾਵ ਸਿੱਧਾ ਇਹ ਕਿ ਭਾਰਤ ਦੇਸ਼ 'ਚ ਗਰੀਬੀ ਦੀ ਸਮੱਸਿਆ ਨੂੰ ਮੁੱਖ ਮੰਨਿਆ। ਬੇਰੁਜ਼ਗਾਰੀ ਨੂੰ ਮੁੱਖ ਮੰਨਿਆ।
ਆਪਣੇ ਕਾਰਜ 'ਚ ਗਰੀਬੀ ਹਟਾਓ ਦਾ ਨਾਹਰਾ ਕਾਂਗਰਸ ਦਾ ਮੁੱਖ ਨਾਹਰਾ ਰਿਹਾ। ਜਿਸਨੂੰ ਸਿਰਫ਼ ਵੋਟ ਪ੍ਰਾਪਤੀ ਦਾ ਇੱਕ ਸੰਦ ਕਾਂਗਰਸ ਵਲੋਂ ਮੰਨਿਆ ਜਾਂਦਾ ਰਿਹਾ।
ਹੁਣ ਦੋਵੇਂ ਧਿਰਾਂ ਹਾਕਮ ਤੇ ਵਿਰੋਧੀ ਧਿਰਾਂ ਸਮੇਤ ਕਾਂਗਰਸ ਲੋਕਾਂ ਨੂੰ ਵਾਇਦਿਆਂ, ਵਚਨਾਂ ਤੋਂ ਅੱਗੇ "ਗਰੰਟੀਆਂ " ਦੇਣ ਦੇ ਰਾਹ ਹਨ। ਲੋਕ ਸਵਾਲ ਪੁੱਛ ਰਹੇ ਹਨ ਕਿ ਕੀ ਇਹ ਗਰੰਟੀਆਂ, ਵਾਇਦੇ, ਵਚਨ, ਚੋਣ ਦਸਤਾਵੇਜ, ਕਾਨੂੰਨੀ ਦਸਤਾਵੇਜ ਬਣ ਸਕਦੇ ਹਨ? ਤਾਂ ਕਿ ਲੋਕ, ਨੇਤਾਵਾਂ ਨੂੰ, ਲੋਕ ਕਚਿਹਰੀ 'ਚ ਖੜਿਆ ਕਰ ਸਕਣ, ਜੇਕਰ ਉਹ ਦਿੱਤੀਆਂ ਗਰੰਟੀਆਂ ਤੋਂ ਮੁੱਖ ਮੋੜਨ ਜਾਂ ਉਹਨਾ ਤੋਂ ਪਿੱਛੇ ਹੱਟਦੇ ਹਨ।
ਪਰ ਜਾਪਦਾ ਹੈ ਦੇਸ਼ ਦਾ ਸਿਆਸਤਦਾਨ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਕੇ, ਰਾਜਸੀ ਕਲਾਬਾਜੀਆਂ ਨਾਲ ਇੱਕ ਵੇਰ ਫੇਰ ਲੋਕਾਂ ਦੇ ਅੱਖਾਂ 'ਚ ਘੱਟਾ ਪਾਏਗਾ। ਚੋਣਾਂ ਦਾ ਇਹ ਮਹਾਂ ਕੁੰਭ, ਇਸ ਵੇਰ ਵੀ ਪੂਰੀ ਚਲਾਕੀ ਨਾਲ ਲੋਕਾਂ ਤੋਂ ਤਾਕਤ ਹਥਿਆਏਗਾ। ਬਾਤ ਲੋਕਾਂ ਦੀ ਪਾਏਗਾ, ਪਰ ਦੁਕਾਨ ਆਪਣੀ ਚਮਕਾਏਗਾ।
-ਗੁਰਮੀਤ ਸਿੰਘ ਪਲਾਹੀ
-9815802070
ਚਿੱਠੀ ਪੜ੍ਹਦੇ ਮਨ ਨੂੰ ਸਤ ਸ਼੍ਰੀ ਅਕਾਲ। ਅਸੀਂ ਇੱਥੇ, ਮਸਾਂ ਹੀ ਮਿਲੀ, ਧੁੱਪ ਦੇ ਸੀਹੇ ਦਾ, ਆਨੰਦ ਲੈ ਰਹੇ ਹਾਂ। ਪ੍ਰਮਾਤਮਾ ਤੁਹਾਨੂੰ ਵੀ ਬਦਲਦੇ ਮੌਸਮਾਂ ਅਤੇ ਰੁੱਤਾਂ ਦੇ ਹਾਣ ਦਾ ਹੋਣ ਦੀ ਹਿੰਮਤ ਬਖਸ਼ੇ। ਅੱਗੇ ਸਮਾਚਾਰ ਇਹ ਹੈ ਸਾਰੇ ਦਿਨ ਦੇ ਝੰਬੇ, ਅਜਮੇਰ ਸਿੰਹੁ ਨੇ ਜਿਉਂ ਹੀ ਘਰੇ ਅੱਪੜ ਕੇ ਝੋਲਾ ਕਿੱਲੇ ਉੱਤੇ ਟੰਗਿਆ ਤਾਂ ਹੱਥਲਾ ਕੰਮ ਛੱਡ ਗੇਲੋ ਨੇ ਨੇੜੇ ਹੁੰਦਿਆਂ, ਏਮਜ਼ ਤੋਂ ਦਵਾਈ ਲੈ ਕੇ ਆਏ ਘਰ ਵਾਲੇ ਨੂੰ ਪੁੱਛਿਆ, “ਮਖਾਂ, ਮਿਲ ਗੀ ਦਾਰੂ, ਕੀ ਆਂਹਦਾ ਡਾਕਟਰ?” “ਖਾਸ ਨੀਂ, ਬੱਸ ਆਹਦਾ ਦਵਾਈ ਲਈ ਚੱਲੋ, ਹੌਂਸਲਾ ਰੱਖੋ, ਠੀਕ ਹੋ ਜੋਂ ਗੇ!” ਜੇਰੋ ਨੇ ਪੱਗ ਲਾਹ ਸਿਰਹਾਣੇ ਵੱਲ ਰੱਖ, ਮੰਜੇ ਉੱਤੇ ਬੈਠਦਿਆਂ, ਸੰਖੇਪ ਚ ਗੱਲ ਨਿਬੇੜੀ। “ਆਪਣਾ ਕੈਪਟਨ ਮਿਲ ਗਿਆ ਸੀ?" ਪਿੰਡ ਦੇ ਰਿਟਾਇਰ ਫੌਜੀ ਬਾਰੇ, ਆਸਰਾ ਤੱਕਦਿਆਂ, ਗੇਲੋ ਚਾਹ ਵਾਲੇ ਧਾਮੇ ਨੂੰ ਔਹਲੀ। “ਕੈੜੀ ਜੀ ਬਣਾਈ ਚਾਹ, ਮਿਲ ਗਿਆ ਸੀ ਗੁਰਮੀਤ ਸਿੰਹੁ, ਉਸੇ ਨੇ ਪਰਚੀ ਬਣਾ ਕੇ ਟੈਸਟ ਕਰਾਉਣ ਨੂੰ ਦਿੱਤੇ, ਡਾਕਟਰ ਕੋਲੇ ਵੀ ਸਪਾਰਸ਼ ਕੀਤੀ, ਜਿਉਂਦਾ ਰਹੇ ਭਾਈ, ਰੱਬ ਅਰਗਾ ਉਹਦਾ ਹੰਮਾਂ ਤਾਂ, ਮੱਲੋ-ਮੱਲੀ ਚਾਹ ਪਿਆ ਕੇ ਤੋਰਿਆ।" ਲੰਮੇ ਪੈਦਿਆਂ ਜੇਰੋ ਨੂੰ ਅੰਤਾਂ ਦਾ ਸਕੂਨ ਮਿਲਿਆ। ਨਿੱਕੀ ਸਾਂਝੀ ਕੰਧ ਉੱਤੋਂ ਦੀ ਝਾਤੀ ਮਾਰ ਕੇ, ਸੱਖੂ ਨੇ ਵੀ ਇਹੀ ਸਵਾਲ ਕੀਤੇ। ਅਜੇ ਉਹ ਉਹਦੇ ਵੱਲ ਪਾਸਾ ਮਾਰ ਕੇ ਦੱਸ ਹੀ ਰਿਹਾ ਸੀ ਕਿ ਕਾਲਾ ਬਾਬਾ ਸੋਟੀ ਟੇਕਦਾ ਆ ਗਿਆ। ਸਰਸਰੀ ਹਾਲ-ਚਾਲ ਪੁੱਛ ਬੋਲਿਆ, “ਕੋਈ-ਕੋਈ ਹੁੰਦਾ ਸ਼ੇਰਾ, ਜੋ ਆਪਣੇ ਪਿੰਡ ਨੂੰ ਲੂਝਦੈ ਅਤੇ ਬਾਂਹ ਫੜਦੈ। ਸਾਡੇ ਟੇਪੂ ਦੇ ਗੋਲੀ ਨੂੰ ਫੌਜ-ਭਰਤੀ
ਚੋਂ, ਮਾੜਾ ਜਾ ਨੁਕਸ ਦੱਸ, ਪੁੱਠਾ ਮੋੜਤਾ। ਕਿਤੇ ਸਾਡੀ ਕਿਸਮਤ ਨੂੰ ਗੁਰਮੀਤ ਸਿੰਹੁ ਆਇਆ ਸੀ ਛੁੱਟੀ। ਅਗਲੇ ਦਿਨ ਗੋਲੀ ਦੀ ਬਾਂਹ ਫੜ ਕੇ ਲੈ ਗਿਆ। ਛਾਉਣੀ ਜਾ ਕੇ ਡਾਕਟਰ ਨੂੰ ਆਂਹਦਾ, ‘ਇਹਨੂੰ ਕੀ ਆਪਾਂ ਜੱਜ ਲਾਉਣ ਲੱਗੇ ਆਂ, ਮਰਨ ਲਈ ਹੀ ਚਾਹੀਦੈ। ਸਰੀਰ ਦਾ ਈ ਕਮਜ਼ੋਰ ਐ, ਲਾ ਦੇ, ਲਿਖ ਦੇ, ਇਹਦਾ ਅੱਗਾ ਸੌਰ ਜੂ। ਸਾਨੂੰ ਪਤਾ, ਪਿੰਡ ਆਲਿਆਂ ਦੀ ਕਿਵੇਂ ਜੂਨ ਐ? ਮੈਂ ਵੀ ਤਾਂ ਜਦੋਂ ਲੱਗਿਆਂ ਮਾੜਚੂ ਜਿਹਾ ਸੀ। ਹੁਣ ਵੇਖ ਲੌ, ਤਿੰਨਾਂ ਨੂੰ ਢਾਹ ਲੈਂਨਾਂ।ਮੁੱਕਦੀ ਗੱਲ ਡਾਕਟਰ ਨੇ ਲਿਖਤਾ ਤੇ ਆਹ ਵੇਖ ਲੈ ਗੋਲੀ ਹੌਲਦਾਰ ਵੀ ਬਣ ਗਿਐ। ਰੱਬ ਗੁਰਮੀਤ ਸਿੰਹੁ ਨੂੰ ਸੁੱਖ ਦੇਵੇ।" ਬਾਬੇ ਨੇ ਹੱਥ ਉਤਾਂਹ ਨੂੰ ਬੰਨ੍ਹ ਅਸੀਸ ਦਿੱਤੀ। ਬਾਬਾ ਮੁੜਨ ਲੱਗਿਆ ਤਾਂ ਗੇਲੋ ਬੋਲੀ, “ਬਾਬਾ ਜੀ ਬੈਠ ਜੋ, ਚਾਹ ਬਣਗੀਐ।" ਬਾਬਾ ਬੈਠ ਗਿਆ ਤਾਂ ਸੱਖੂ ਆਂਹਦਾ, “ਆਪਣੇ ਪਿੰਡ ਛੀ ਮੁੰਡੇ ਲਵਾਤੇ ਉਹਨੇ। ਹੁਣ ਵੀ ਏਮਜ਼
ਚ ਵੱਡਾ ਅਫਸਰ ਐ। ਆਪਣਾਂ ਲਾਕਾ ਤਾਂ ਉਹਦੇ ਕਰਕੇ ਬਚ ਗਿਐ।" ਏਨੇਂ ਨੂੰ ਚਾਹ ਆ ਗਈ ਤੇ.....। ਹੋਰ, ਨੁਸਰਾਲੀ, ਪਪਰਾਲੀ, ਕਕਰਾਲੀ ਅਤੇ ਸਰਹਾਲੀ ਆਲੇ ਠੀਕ ਐ। ਸ਼ੀਂਹ ਮਾਰਾਂ ਦੀ ਕੁੜੀ, ਰੇਨੂੰ ਬਾਲਾ ਅਤੇ ਅੱਡੇ ਆਲਿਆਂ ਦਾ ਮੁੁੰਡਾ ਜੀਵਨ ਸਰਕਾਰੀ ਨੌਕਰੀ ਲੱਗ ਗੇ। ਪਛੇਤੇ ਜੇ ਕਈ ਵਿਆਹ ਵੀ ਹੋਈ ਜਾਂਦੇ ਐ। ਹੁਣ ਅਖ਼ਬਾਰ ਵੀ ਫ਼ੋਨ
ਤੇ ਪੜ੍ਹਦੇ ਹਾਂ। ਲੋਨ, ਲਿਮਟ ਅਤੇ ਲਾਲਾ, ਲਾਹਣੇਦਾਰਾਂ ਦਾ ਅਜੇ ਵੀ ਆਸਰਾ ਹਨ। ਕਿਤੇ-ਕਿਤੇ ਚੌਰਸ ਕੋਠੀਆਂ ਅਜੇ ਵੀ ਉਸਰ ਰਹੀਆਂ। ਸੁੱਖੀ ਬਰਾੜ, ‘ਬੂਛਾ ਨਾਈ ਅਤੇ ਬਿਰਮਾ ਬਾਣੀਆਫ਼ਿਲਮ ਬਣਾ ਰਿਹੈ। ‘ਆਈ ਬਸੰਤ ਪਾਲਾ ਉਡੰਤ
ਹੋ ਰਿਹੈ। ਮਹਿਮੇ ਆਲਾ ਮਾਮਾ ਅਤੇ ਫਫੜਿਆਂ ਆਲਾ ਫੁੱਫੜ ਕਾਇਮ ਹਨ। ਭੂਰੀ ਮਜਦੂਰ ਅਨੁਸਾਰ, ‘ਮਹਿੰਗਾਈ ਨੇ ਬੁਰਾ ਹਾਲ ਕਰ ਦਿੱਤਾ ਹੈ। ਘਰਾਂ ਦੇ ਕਾਟੋ ਕਲੇਸ ਅਤੇ ਖੜਕੇ-ਦੜਕੇ ਜਾਰੀ ਹਨ। ਢਿੱਲੋਆਂ ਦਾ ਪ੍ਰੋਫੈਸਰ ਗੁਰਦਿਆਲ ਸਿੰਘ ਚੰਗੀ ਨਿਭਾਅ ਕੇ ਤੁਰ ਗਿਐ। ਸੱਚ, ਕਨੇਡਾ ਦੇ ਕਸੇ ਪੇਚਾਂ ਦੇ ਤਬਸਰੇ ਹੋ ਰਹੇ ਹਨ। ਚੰਗਾ, ਰੱਬ ਕਰੇ, ਪੰਜਾਬ ਤੁਹਾਡੇ ਸਾਹੀਂ ਵੱਸੇ। ਮਿਲਾਂਗੇ, ਅਗਲੇ ਐਤਵਾਰ ਦੇ ਮੋੜ ਤੇ, ਅੱਲਾ ਬੇਲੀ। ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061
ਬਠਿੰਡਾ ਦੇ ਐਮਆਰਐਸਪੀਟੀਯੂ ਕੈਂਪਸ ਵਿਖੇ ਨਾਟਿਅਮ ਪੰਜਾਬ ਵੱਲੋਂ ਡਾਇਰੈਕਟਰ ਕੀਰਤੀ ਕਿਰਪਾਲ, ਸਰਪ੍ਰਸਤ ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ ਅਤੇ ਡਾ. ਵਿਤੁਲ ਗੁਪਤਾ ਦੀ ਅਗੁਵਾਈ ਵਿੱਚ ਚੱਲ ਰਹੇ 12ਵੇਂ ਨਾਟਕ ਮੇਲੇ ਦੀ 5ਵੀਂ ਸ਼ਾਮ ਲੇਖਕ ਭੀਸ਼ਮ ਸਾਹਨੀ ਦਾ ਲਿਖਿਆ ਮਾਂ-ਬਾਪ ਦੀ ਅਹਿਮੀਅਤ ਨੂੰ ਦਰਸਾਉਂਦਾ ਇੱਕ ਭਾਵੁਕ ਨਾਟਕ ‘ਦਾਅਵਤ-ਏ-ਚੀਫ’ ਨਿਰਦੇਸ਼ਕ ਗੌਰਵ ਦੀਪਕ ਜਾਂਗੜਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤਾ ਗਿਆ, ਜਿਸ ਵਿਚ ਦਿਖਾਇਆ ਗਿਆ ਕਿ ਇੱਕ ਪਤੀ-ਪਤਨੀ ਆਪਣੀ ਮਾਂ ਨੂੰ ਪੇਂਡੂ ਹੋਣ ਕਰਕੇ ਆਪਣੇ ਘਰੇ ਰੱਖੀ ਦਾਅਵਤ ਦੌਰਾਨ ਆਪਣੇ ਬੌਸ ਨੂੰ ਮਿਲਵਾਉਣਾ ਨਹੀਂ ਚਾਹੁੰਦੇ ਜਦੋਂਕਿ ਅਚਾਨਕ ਉਹ ਮਿਲਦੇ ਹਨ ਤਾਂ ਬੌਸ ਉਨ੍ਹਾਂ ਦੀ ਬੁੱਢੀ ਮਾਂ ਨੂੰ ਮਿਲਕੇ ਬਹੁਤ ਖੁਸ਼ ਹੁੰਦਾ ਹੈ ਅਤੇ ਪਤੀ-ਪਤਨੀ ਆਪਣੀ ਕੀਤੀ ਤੇ ਪਛਤਾਉਂਦੇ ਹਨ। ਨਾਟਕ ਵੇਖ ਕੇ ਦਰਸ਼ਕਾਂ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ।
ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ 15 ਰੋਜ਼ਾ ਥੇਟਰ ਫੈਸਟੀਵਲ ਦੀ 5ਵੀਂ ਸ਼ਾਮ ਦੌਰਾਨ ਪਹੁੰਚੀਆਂ ਸਨਮਾਨਿਤ ਸਖਸ਼ੀਅਤਾਂ ਵਿੱਚ ਡਾ. ਸਤਿਆ ਪ੍ਰਕਾਸ਼, ਸਾਬਕਾ ਪ੍ਰੋਫੈਸਰ ਆਈਆਈਟੀ ਰੁੜਕੀ, ਇੰਦਰਪਾਲ ਸਿੰਘ, ਸਰਕਲ ਹੈਡ ਐਚਡੀਐਫਸੀ ਬਠਿੰਡਾ ਵੱਲੋਂ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ ਗਈ। ਆਏ ਮਹਿਮਾਨਾਂ ਵੱਲੋਂ ਨਾਟਿਅਮ ਟੀਮ ਦੇ ਯਤਨਾਂ ਦੀ ਸਲਾਂਘਾ ਕਰਦਿਆਂ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
Jaspreet Singh
Reporter Bathinda
ਪਰਥ ਦਾ ਫਿਓਨਾ ਸਟੈਨਲੇ ਹਸਪਤਾਲ ਆਪਣੇ ਮਾੜੇ ਪ੍ਰਬੰਧਾਂ ਕਾਰਨ ਮੁੜ ਚਰਚਾ ‘ਚ ਹੈ ਅਤੇ ਇਸ ਵਾਰ ਜਾਨ ਗੁਆਉਣ ਵਾਲ਼ੀ ਭਾਰਤੀ ਮੂਲ ਦੀ ਮਾਂ ਹੈ, ਦੋ ਜੌੜੇ ਜੁਆਕਾਂ ਦੇ ਜਣੇਪੇ ਮਗਰੋੰ ਮੋਨਿਕਾ ਮਾਨ ਨੂੰ ਕਾਹਲ਼ੀ ‘ਚ ਘਰ ਤੋਰ ਦਿੱਤਾ ਗਿਆ, ਨਵਜੰਮੇੰ ਪੁੱਤਾਂ ਨਾਲ ਹਾਲੇ ਮਾਂ ਨੇ ਦਿਨ ਵੀ ਇੱਕਠਿਆਂ ਨਹੀੰ ਸੀ ਗੁਜ਼ਾਰਿਆ ਕਿ ਉਸਦੀ ਮੌਤ ਹੋ ਗਈ, ਜਿਸ ਦਰਦ ਦਾ ਇਲਾਜ ਓਹ ਹਸਪਤਾਲ ‘ਚ ਮੰਗਦੀ ਰਹੀ ਉਸੇ ਦਰਦ ਨੇ ਉਸ ਦੀ ਜਾਨ ਲੈ ਲਈ, ਪਰਿਵਾਰ ਨੇ ਜਾਂਚ ਮੰਗੀ, ਹਸਪਤਾਲੀ ਪ੍ਰਬੰਧਕਾਂ ਨੇ ਸਭ ਦਰੁਸਤ ਦੱਸਿਆ , ਪਰਿਵਾਰ ਨੇ ਜਾਂਚ ਨਾਲ ਸਖਤ ਅਸਿਹਮਤੀ ਪ੍ਰਗਟਾਈ ਤਾਂ ਦੂਹਰੀ ਜਾਂਚ ‘ਚ ਇਹ ਸਾਹਮਣੇ ਆਇਆ ਕਿ ਹਸਪਤਾਲ ਦੀ ਅਣਗਹਿਲੀ ਇਸ ਦੁਖਾਂਤ ਦੇ ਕਾਰਨਾਂ ‘ਚ ਸ਼ਾਮਲ ਹੈ, ਮੋਨਿਕਾ ਨੂੰ ਘਰ ਤੋਰਨ ਮੌਕੇ ਨੀਤੀ ਅੱਖੋਪਰੋਖੇ ਕੀਤੀ ਗਈ, ਛੁੱਟੀ ਤੋੰ ਪਹਿਲਾਂ ਸੰਬੰਧਿਤ ਮਾਹਰ ਨੇ ਦੇਖਣਾ ਸੀ ਪਰ ਉਕਤ ਡਾਕਟਰ ਮੌਜੂਦ ਨਹੀੰ ਸੀ, ਮੋਨਿਕਾ ਦਾ ਇੱਕ ਛੇ ਸਾਲਾ ਪੁੱਤ ਆਪਣੇ ਦੋ ਭਰਾਵਾਂ ਸਣੇ ਸਾਰੀ ਉਮਰ ਲਈ ਮਾਂ ਤੋੰ ਵਿਰਵਾ ਹੋ ਗਿਆ , ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਕੁਝ ਸਮਾਂ ਪਹਿਲਾਂ ਇੱਕ ਦੱਖਣ ਭਾਰਤੀ ਮੂਲ ਦੀ ਬੱਚੀ ਇਸੇ ਹਸਪਤਾਲ ਦੀ ਅਣਗਹਿਲੀ ਕਾਰਨ ਮਾਰੀ ਗਈ ਸੀ ਜਿਸ ਦਾ ਇਨਸਾਫ ਲੈਣ ਲਈ ਪੀੜਤ ਮਾਪਿਆਂ ਨੂ ਹਸਪਤਾਲ ਮੂਹਰੇ ਅਣਮਿੱਥੇ ਸਮੇੰ ਲਈ ਧਰਨਾ ਦੇਣਾ ਪਿਆ ਸੀ , ਕੁਝ ਸਾਲ ਪਹਿਲਾਂ ਇੱਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਨੂੰ ਅਣਦੇਖੀ ਦੇ ਚਲਦਿਆਂ ਜਾਨ ਤੋੰ ਹੱਥ ਧੋਣੇ ਪਏ ਸਨ ਸਮਾਜਿਕ ਕਾਰਕੁੰਨ ਸੁਰੇਸ਼ ਰਾਜਨ ਨੇ ਇਸ ਮੌਤ ‘ਚ ਕਾਰਨਰ ਦੀ ਖੁੱਲ੍ਹੀ ਪੜਤਾਲ ਦੀ ਮੰਗ ਕੀਤੀ ਹੈ ਮੁਲਕ ਦੇ ਕਈ ਹਸਪਤਾਲਾਂ ਨੇ ਪਿਛਲੇ ਸਮੇੰ ਦੌਰਾਨ ਅਣਗਹਿਲੀ ਦੇ ਕੇਸਾਂ ਨੂੰ ਠੱਲ੍ਹਣ ਲਈ ਜਾਣਕਾਰੀ ਮੁਹਿੰਮ ਚਲਾਈ ਹੋਈ ਹੈ ਕਿ ਜੇਕਰ ਤੁਸੀੰ ਆਪਣੇ ਜਾਂ ਪਰਿਵਾਰਕ ਮੈੰਬਰ ਦੀ ਹਸਪਤਾਲ ‘ਚ ਦੇਖਰੇਖ ਤੋੰ ਅਸੰਤੁਸ਼ਟ ਹੋ ਜਾਂ ਮਰੀਜ਼ ਖੁਦ ਠੀਕ ਮਹਿਸੂਸ ਨਹੀੰ ਕਰ ਰਿਹਾ ਤਾਂ ਹਸਪਤਾਲ ਰਹਿੰਦਿਆਂ ਜਾਂ ਦੇਖਰੇਖ ‘ਚ ਰਹਿੰਦਿਆਂ ਆਪਣੇ ਤੌਖਲੇ ਉੱਚ ਡਾਕਟਰਾਂ ਤੱਕ ਪਹੁੰਚਾਓ , ਯਕੀਨੀ ਸਿਹਤ ਸਹੂਲਤਾਂ ਤੁਹਾਡਾ ਹੱਕ ਹੈ –
ਤੇਜਸ਼ਦੀਪ ਸਿੰਘ ਅਜਨੌਦਾ
The post ਭਾਰਤੀ ਮੂਲ ਦੀ ਔਰਤ ਨੇ ਦਿੱਤਾ ਜੁੜਵਾਂ ਧੀਆਂ ਨੂੰ ਜਨਮ, ਹਸਪਤਾਲ ਦੀ ਅਣਗਹਿਲੀ ਨਾਲ ਹੋਈ ਮੌਤ ! first appeared on Punjabi Akhbar | Punjabi Newspaper Online Australia.]]>ਜੇਲ੍ਹ ’ਚ ਬੰਦ ਕਾਰਕੁਨ ਨਰਗਿਸ ਮੁਹੰਮਦੀ ਨੂੰ ਈਰਾਨ ’ਚ ਔਰਤਾਂ ’ਤੇ ਹੁੰਦੇ ਜ਼ੁਲਮਾਂ ਵਿਰੁਧ ਸੰਘਰਸ਼ ਲਈ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਨਾਰਵੇ ਨੋਬੇਲ ਕਮੇਟੀ ਦੇ ਚੇਅਰ ਬੇਰਿਟ ਰੀਸ-ਐਂਡਰਸਨ ਨੇ ਸ਼ੁਕਰਵਾਰ ਨੂੰ ਓਸਲੋ ’ਚ ਇਨਾਮ ਦਾ ਐਲਾਨ ਕੀਤਾ। ਰੀਸ-ਐਂਡਰਸਨ ਨੇ ਕਿਹਾ, ‘‘ਸਭ ਤੋਂ ਪਹਿਲਾਂ ਇਹ ਪੁਰਸਕਾਰ ਇਰਾਨ ’ਚ ਸਮੁੱਚੇ ਅੰਦੋਲਨ ਬਹੁਤ ਅਹਿਮ ਕੰਮ ਅਤੇ ਇਸ ਦੀ ਨਿਰਵਿਵਾਦ ਨੇਤਾ ਨਰਗਿਸ ਮੁਹੰਮਦੀ ਨੂੰ ਮਾਨਤਾ ਦੇਣ ਲਈ ਹੈ।’’
ਉਨ੍ਹਾਂ ਕਿਹਾ, ‘‘ਪੁਰਸਕਾਰ ਦੇ ਅਸਰ ਬਾਰੇ ਫੈਸਲਾ ਕਰਨਾ ਨੋਬੇਲ ਕਮੇਟੀ ਦਾ ਕੰਮ ਨਹੀਂ ਹੈ। ਸਾਨੂੰ ਉਮੀਦ ਹੈ ਕਿ ਇਹ ਇਸ ਅੰਦੋਲਨ ਨੂੰ ਭਾਵੇਂ ਕਿਸੇ ਵੀ ਰੂਪ ’ਚ ਹੋਵੇ, ਜਾਰੀ ਰੱਖਣ ਲਈ ਉਤਸ਼ਾਹਿਤ ਕਰੇਗਾ।’’
ਮੁਹੰਮਦੀ ਨੇ 2019 ’ਚ ਹਿੰਸਕ ਪ੍ਰਦਰਸ਼ਨਾਂ ਦੇ ਪੀੜਤਾਂ ਦੀ ਯਾਦ ’ਚ ਇੱਕ ਸਮਾਗਮ ’ਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਪਿਛਲੇ ਸਾਲ ਨਵੰਬਰ ਮਹੀਨੇ ’ਚ ਗ੍ਰਿਫਤਾਰ ਕਰ ਲਿਆ ਸੀ। ਰੀਸ-ਐਂਡਰਸਨ ਨੇ ਕਿਹਾ ਕਿ ਮੁਹੰਮਦੀ ਨੂੰ 13 ਵਾਰ ਜੇਲ ਹੋਈ ਅਤੇ ਪੰਜ ਵਾਰ ਦੋਸ਼ੀ ਠਹਿਰਾਇਆ ਗਿਆ, ਉਸ ਨੂੰ ਕੁਲ 31 ਸਾਲ ਦੀ ਸਜ਼ਾ ਸੁਣਾਈ ਗਈ।
ਮੁਹੰਮਦੀ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ 19ਵੀਂ ਔਰਤ ਹੈ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਦੂਜੀ ਈਰਾਨੀ ਔਰਤ ਹੈ। ਮੁਹੰਮਦੀ ਤੋਂ ਪਹਿਲਾਂ ਸ਼ਿਰੀਨ ਇਬਾਦੀ ਨੂੰ 2003 ’ਚ ਨੋਬੇਲ ਸ਼ਾਂਤੀ ਪੁਰਸਕਾਰ ਦਿਤਾ ਗਿਆ ਸੀ।
The post ਈਰਾਨ ’ਚ ਔਰਤਾਂ ’ਤੇ ਹੁੰਦੇ ਜ਼ੁਲਮਾਂ ਵਿਰੁਧ ਸੰਘਰਸ਼ ਲਈ ਨਰਗਿਸ ਮੁਹੰਮਦੀ ਨੂੰ ਮਿਲਿਆ ਨੋਬੇਲ ਸ਼ਾਂਤੀ ਪੁਰਸਕਾਰ first appeared on Punjabi Akhbar | Punjabi Newspaper Online Australia.]]>