ਭਾਰਤੀ ਮੂਲ ਦੀ ਔਰਤ ਨੇ ਦਿੱਤਾ ਜੁੜਵਾਂ ਧੀਆਂ ਨੂੰ ਜਨਮ, ਹਸਪਤਾਲ ਦੀ ਅਣਗਹਿਲੀ ਨਾਲ ਹੋਈ ਮੌਤ !

ਪਰਥ ਦਾ ਫਿਓਨਾ ਸਟੈਨਲੇ ਹਸਪਤਾਲ ਆਪਣੇ ਮਾੜੇ ਪ੍ਰਬੰਧਾਂ ਕਾਰਨ ਮੁੜ ਚਰਚਾ ‘ਚ ਹੈ ਅਤੇ ਇਸ ਵਾਰ ਜਾਨ ਗੁਆਉਣ ਵਾਲ਼ੀ ਭਾਰਤੀ ਮੂਲ ਦੀ ਮਾਂ ਹੈ, ਦੋ ਜੌੜੇ ਜੁਆਕਾਂ ਦੇ ਜਣੇਪੇ ਮਗਰੋੰ ਮੋਨਿਕਾ ਮਾਨ ਨੂੰ ਕਾਹਲ਼ੀ ‘ਚ ਘਰ ਤੋਰ ਦਿੱਤਾ ਗਿਆ, ਨਵਜੰਮੇੰ ਪੁੱਤਾਂ ਨਾਲ ਹਾਲੇ ਮਾਂ ਨੇ ਦਿਨ ਵੀ ਇੱਕਠਿਆਂ ਨਹੀੰ ਸੀ ਗੁਜ਼ਾਰਿਆ ਕਿ ਉਸਦੀ ਮੌਤ ਹੋ ਗਈ, ਜਿਸ ਦਰਦ ਦਾ ਇਲਾਜ ਓਹ ਹਸਪਤਾਲ ‘ਚ ਮੰਗਦੀ ਰਹੀ ਉਸੇ ਦਰਦ ਨੇ ਉਸ ਦੀ ਜਾਨ ਲੈ ਲਈ, ਪਰਿਵਾਰ ਨੇ ਜਾਂਚ ਮੰਗੀ, ਹਸਪਤਾਲੀ ਪ੍ਰਬੰਧਕਾਂ ਨੇ ਸਭ ਦਰੁਸਤ ਦੱਸਿਆ , ਪਰਿਵਾਰ ਨੇ ਜਾਂਚ ਨਾਲ ਸਖਤ ਅਸਿਹਮਤੀ ਪ੍ਰਗਟਾਈ ਤਾਂ ਦੂਹਰੀ ਜਾਂਚ ‘ਚ ਇਹ ਸਾਹਮਣੇ ਆਇਆ ਕਿ ਹਸਪਤਾਲ ਦੀ ਅਣਗਹਿਲੀ ਇਸ ਦੁਖਾਂਤ ਦੇ ਕਾਰਨਾਂ ‘ਚ ਸ਼ਾਮਲ ਹੈ, ਮੋਨਿਕਾ ਨੂੰ ਘਰ ਤੋਰਨ ਮੌਕੇ ਨੀਤੀ ਅੱਖੋਪਰੋਖੇ ਕੀਤੀ ਗਈ, ਛੁੱਟੀ ਤੋੰ ਪਹਿਲਾਂ ਸੰਬੰਧਿਤ ਮਾਹਰ ਨੇ ਦੇਖਣਾ ਸੀ ਪਰ ਉਕਤ ਡਾਕਟਰ ਮੌਜੂਦ ਨਹੀੰ ਸੀ, ਮੋਨਿਕਾ ਦਾ ਇੱਕ ਛੇ ਸਾਲਾ ਪੁੱਤ ਆਪਣੇ ਦੋ ਭਰਾਵਾਂ ਸਣੇ ਸਾਰੀ ਉਮਰ ਲਈ ਮਾਂ ਤੋੰ ਵਿਰਵਾ ਹੋ ਗਿਆ , ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਕੁਝ ਸਮਾਂ ਪਹਿਲਾਂ ਇੱਕ ਦੱਖਣ ਭਾਰਤੀ ਮੂਲ ਦੀ ਬੱਚੀ ਇਸੇ ਹਸਪਤਾਲ ਦੀ ਅਣਗਹਿਲੀ ਕਾਰਨ ਮਾਰੀ ਗਈ ਸੀ ਜਿਸ ਦਾ ਇਨਸਾਫ ਲੈਣ ਲਈ ਪੀੜਤ ਮਾਪਿਆਂ ਨੂ ਹਸਪਤਾਲ ਮੂਹਰੇ ਅਣਮਿੱਥੇ ਸਮੇੰ ਲਈ ਧਰਨਾ ਦੇਣਾ ਪਿਆ ਸੀ , ਕੁਝ ਸਾਲ ਪਹਿਲਾਂ ਇੱਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਨੂੰ ਅਣਦੇਖੀ ਦੇ ਚਲਦਿਆਂ ਜਾਨ ਤੋੰ ਹੱਥ ਧੋਣੇ ਪਏ ਸਨ ਸਮਾਜਿਕ ਕਾਰਕੁੰਨ ਸੁਰੇਸ਼ ਰਾਜਨ ਨੇ ਇਸ ਮੌਤ ‘ਚ ਕਾਰਨਰ ਦੀ ਖੁੱਲ੍ਹੀ ਪੜਤਾਲ ਦੀ ਮੰਗ ਕੀਤੀ ਹੈ ਮੁਲਕ ਦੇ ਕਈ ਹਸਪਤਾਲਾਂ ਨੇ ਪਿਛਲੇ ਸਮੇੰ ਦੌਰਾਨ ਅਣਗਹਿਲੀ ਦੇ ਕੇਸਾਂ ਨੂੰ ਠੱਲ੍ਹਣ ਲਈ ਜਾਣਕਾਰੀ ਮੁਹਿੰਮ ਚਲਾਈ ਹੋਈ ਹੈ ਕਿ ਜੇਕਰ ਤੁਸੀੰ ਆਪਣੇ ਜਾਂ ਪਰਿਵਾਰਕ ਮੈੰਬਰ ਦੀ ਹਸਪਤਾਲ ‘ਚ ਦੇਖਰੇਖ ਤੋੰ ਅਸੰਤੁਸ਼ਟ ਹੋ ਜਾਂ ਮਰੀਜ਼ ਖੁਦ ਠੀਕ ਮਹਿਸੂਸ ਨਹੀੰ ਕਰ ਰਿਹਾ ਤਾਂ ਹਸਪਤਾਲ ਰਹਿੰਦਿਆਂ ਜਾਂ ਦੇਖਰੇਖ ‘ਚ ਰਹਿੰਦਿਆਂ ਆਪਣੇ ਤੌਖਲੇ ਉੱਚ ਡਾਕਟਰਾਂ ਤੱਕ ਪਹੁੰਚਾਓ , ਯਕੀਨੀ ਸਿਹਤ ਸਹੂਲਤਾਂ ਤੁਹਾਡਾ ਹੱਕ ਹੈ –

ਤੇਜਸ਼ਦੀਪ ਸਿੰਘ ਅਜਨੌਦਾ