ਬਠਿੰਡਾ ਦੇ ਐਮਆਰਐਸਪੀਟੀਯੂ ਕੈਂਪਸ ਵਿਖੇ ਨਾਟਿਅਮ ਪੰਜਾਬ ਵੱਲੋਂ ਡਾਇਰੈਕਟਰ ਕੀਰਤੀ ਕਿਰਪਾਲ, ਸਰਪ੍ਰਸਤ ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ ਅਤੇ ਡਾ. ਵਿਤੁਲ ਗੁਪਤਾ ਦੀ ਅਗੁਵਾਈ ਵਿੱਚ ਚੱਲ ਰਹੇ 12ਵੇਂ ਨਾਟਕ ਮੇਲੇ ਦੀ 5ਵੀਂ ਸ਼ਾਮ ਲੇਖਕ ਭੀਸ਼ਮ ਸਾਹਨੀ ਦਾ ਲਿਖਿਆ ਮਾਂ-ਬਾਪ ਦੀ ਅਹਿਮੀਅਤ ਨੂੰ ਦਰਸਾਉਂਦਾ ਇੱਕ ਭਾਵੁਕ ਨਾਟਕ ‘ਦਾਅਵਤ-ਏ-ਚੀਫ’ ਨਿਰਦੇਸ਼ਕ ਗੌਰਵ ਦੀਪਕ ਜਾਂਗੜਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤਾ ਗਿਆ, ਜਿਸ ਵਿਚ ਦਿਖਾਇਆ ਗਿਆ ਕਿ ਇੱਕ ਪਤੀ-ਪਤਨੀ ਆਪਣੀ ਮਾਂ ਨੂੰ ਪੇਂਡੂ ਹੋਣ ਕਰਕੇ ਆਪਣੇ ਘਰੇ ਰੱਖੀ ਦਾਅਵਤ ਦੌਰਾਨ ਆਪਣੇ ਬੌਸ ਨੂੰ ਮਿਲਵਾਉਣਾ ਨਹੀਂ ਚਾਹੁੰਦੇ ਜਦੋਂਕਿ ਅਚਾਨਕ ਉਹ ਮਿਲਦੇ ਹਨ ਤਾਂ ਬੌਸ ਉਨ੍ਹਾਂ ਦੀ ਬੁੱਢੀ ਮਾਂ ਨੂੰ ਮਿਲਕੇ ਬਹੁਤ ਖੁਸ਼ ਹੁੰਦਾ ਹੈ ਅਤੇ ਪਤੀ-ਪਤਨੀ ਆਪਣੀ ਕੀਤੀ ਤੇ ਪਛਤਾਉਂਦੇ ਹਨ। ਨਾਟਕ ਵੇਖ ਕੇ ਦਰਸ਼ਕਾਂ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ।
ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ 15 ਰੋਜ਼ਾ ਥੇਟਰ ਫੈਸਟੀਵਲ ਦੀ 5ਵੀਂ ਸ਼ਾਮ ਦੌਰਾਨ ਪਹੁੰਚੀਆਂ ਸਨਮਾਨਿਤ ਸਖਸ਼ੀਅਤਾਂ ਵਿੱਚ ਡਾ. ਸਤਿਆ ਪ੍ਰਕਾਸ਼, ਸਾਬਕਾ ਪ੍ਰੋਫੈਸਰ ਆਈਆਈਟੀ ਰੁੜਕੀ, ਇੰਦਰਪਾਲ ਸਿੰਘ, ਸਰਕਲ ਹੈਡ ਐਚਡੀਐਫਸੀ ਬਠਿੰਡਾ ਵੱਲੋਂ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ ਗਈ। ਆਏ ਮਹਿਮਾਨਾਂ ਵੱਲੋਂ ਨਾਟਿਅਮ ਟੀਮ ਦੇ ਯਤਨਾਂ ਦੀ ਸਲਾਂਘਾ ਕਰਦਿਆਂ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
Jaspreet Singh
Reporter Bathinda