ਅਮਰੀਕਾ ਵਿੱਚ ਭਾਰਤੀ ਟਰੱਕ ਡਰਾਈਵਰ ‘ਤੇ ਕਈ ਵਾਹਨਾਂ ਨੂੰ ਕੁਚਲਣ ਦਾ ਦੋਸ਼, ਤਿੰਨ ਲੋਕਾਂ ਦੀ ਹੋਈ ਮੌਤ

ਅਮਰੀਕਾ ਵਿੱਚ ਭਾਰਤੀ ਟਰੱਕ ਡਰਾਈਵਰ 'ਤੇ ਕਈ ਵਾਹਨਾਂ ਨੂੰ ਕੁਚਲਣ ਦਾ ਦੋਸ਼, ਤਿੰਨ ਲੋਕਾਂ ਦੀ ਹੋਈ ਮੌਤ


ਨਿਊਯਾਰਕ, 24 ਅਕਤੂਬਰ ( ਰਾਜ ਗੋਗਨਾ )- ਬੀਤੇਂ ਦਿਨ ਕੈਲੀਫੋਰਨੀਆ ਦੀ ਸੈਨ ਬਰਨਾਡੀਨੋ ਕਾਉਟੀ ਅਮਰੀਕਾ ਵਿੱਚ ਇੱਕ ਲਾਪਰਵਾਹ ਟਰੱਕ ਡਰਾਈਵਰ ਨੇ ਕਈ ਵਾਹਨਾਂ ਨੂੰ ਟੱਕਰ ਮਾਰਨ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੂਰੀ ਘਟਨਾ ਦੀ ਵੀਡੀਓ ਦੋਸ਼ੀ ਦੇ ਟਰੱਕ ਵਿੱਚ ਲੱਗੇ ਡੈਸ਼ਕੈਮ ਵਿੱਚ ਰਿਕਾਰਡ ਹੋ ਗਈ ਸੀ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਇੱਕ ਵਾਰ ਫਿਰ ਰਾਜਨੀਤਿਕ ਤੌਰ ‘ਤੇ ਗਰਮ ਹੋ ਗਿਆ ਹੈ।ਅਤੇ ਸਾਬਕਾ ਰਾਸ਼ਟਰਪਤੀ ਬਿਡੇਨ ਦੀਆਂ ਨੀਤੀਆਂ ਵਿਰੁੱਧ ਉੱਠ ਰਹੇ ਨੇ ਸਵਾਲ,ਦੋਸ਼ੀ ਟਰੱਕ ਡਰਾਈਵਰ ਦੀ ਪਛਾਣ ਭਾਰਤੀ ਮੂਲ ਦੇ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਅਮਰੀਕੀ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਦੋਸ਼ ਹਨ ਕਿ ਜਸ਼ਨਪ੍ਰੀਤ ਸਿੰਘ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ ਜੋ ਸੰਨ 2022 ਵਿੱਚ ਅਮਰੀਕਾ ਵਿੱਚ ਦਾਖਲ ਹੋਇਆ ਸੀ। ਇਸ ਦਾਅਵੇ ਤੋਂ ਬਾਅਦ, ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਉਪਭੋਗਤਾ ਨੇ ਹਾਦਸੇ ਲਈ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਵਾਇਰਲ ਹੋਈ ਭਿਆਨਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਤੇਜ਼ ਰਫ਼ਤਾਰ ਟਰੱਕ ਅੱਗੇ ਵਧ ਰਿਹਾ ਹੈ, ਅਤੇ ਇੱਕ ਤੋਂ ਬਾਅਦ ਵਾਹਨਾਂ ਨੂੰ ਕੁਚਲ ਰਿਹਾ ਹੈ, ਜਿਸ ਵਿੱਚ ਕਈ ਵਾਹਨ ਟੁਕੜੇ-ਟੁਕੜੇ ਹੋ ਗਏ ਹਨ। ਇਸ ਤੋਂ ਇਲਾਵਾ, ਜਸ਼ਨਪ੍ਰੀਤ ਸਿੰਘ ‘ਤੇ ਇਹ ਵੀ ਦੋਸ਼ ਹੈ ਕਿ ਉਸਨੇ ਨਸ਼ੇ ਦਾ ਸੇਵਨ ਕੀਤਾ ਸੀ ਅਤੇ ਹਾਦਸੇ ਸਮੇਂ ਉਹ ਨਸ਼ੇ ਦੀ ਹਾਲਤ ਵਿੱਚ ਸੀ।