
ਵਾਸ਼ਿੰਗਟਨ, ਡੀ .ਸੀ, 26 ਸਤੰਬਰ ( ਰਾਜ ਗੋਗਨਾ )- ਬੀਤੇਂ ਦਿਨ ਮੈਟਰੋਪੋਲੀਟਨ ਵਾਸ਼ਿੰਗਟਨ ਡੀ . ਸੀ ਦੇ ਇਲਾਕੇ ਵਿੱਚ ਵੱਖ-ਵੱਖ ਗੁਰੂਘਰਾਂ ਵਿੱਚ ਕੀਰਤਨ ਦਰਬਾਰ ਸਥਾਨਕ ਸੇਵਾਦਾਰਾਂ ਵੱਲੋ ਕਰਵਾਏ ਗਏ । ਇਸ ਕੀਰਤਨ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ, ਭਾਈ ਨਿਰੰਜਣ ਸਿੰਘ ਜਵੱਦੀ ਕਲਾਂ ਵਾਲੇ, ਭਾਈ ਅਨੰਤਵੀਰ ਸਿੰਘ ਲਾਸ ਏਂਜਲਸ ਵਾਲੇ, ਭਾਈ ਸੁਰਿੰਦਰ ਸਿੰਘ ਜੀ ਜੰਮੂ ਵਾਲੇ ਅਤੇ ਭਾਈ ਜੱਸਪ੍ਰੀਤ ਸਿੰਘ ਫਤਿਹਗੜ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਵਾਸ਼ਿੰਗਟਨ ਡੀ. ਸੀ ਗੁਰਦੁਆਰਾ ਸਾਹਿਬ ਵਿਖੇ ਹੋਏ ਕੀਰਤਨ ਦਰਬਾਰ ਵਿੱਚ ਸ਼ਾਮਿਲ ਹੋਏ। ਜਿਸ ਦੌਰਾਨ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਅਤੇ ਇਲਾਕੇ ਦੀ ਸੰਗਤ ਵੱਲੋਂ ਭਾਈ ਰਵੀ ਸਿੰਘ ਖਾਲਸਾ ਨੂੰ ਸਿੱਖ ਨੁਮਾਇੰਦੇ ਦੇ ਵੱਜੋਂ ਦੁਨੀਆ ਭਰ ਵਿੱਚ ਅਣਥੱਕ ਸੇਵਾ ਰਾਹੀ ਸਿੱਖ ਪੰਥ ਦੀ ਚੜ੍ਹਦੀ ਕਲਾਂ ਲਈ ਵਿਸੇਸ ਤੋਰ ਤੇ ਪਾਏ ਯੋਗਦਾਨ ਲਈ ਭਗਤ ਪੂਰਨ ਸਿੰਘ ਜੀ ਨਾਂ ਦੇ ਸਨਮਾਨ ਚਿੰਨ੍ਹ ਦੇ ਨਾਲ ਗੁਰੂ ਘਰ ਵਿੱਖੇਂ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਭਾਈ ਰਵੀ ਸਿੰਘ ਖਾਲਸਾ ਨੇ ਦੁਨੀਆਂ ਭਰ ਵਿੱਚ ਵੱਸਦੇ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਇਸ ਸਨਮਾਨ ਲਈ ਹੱਕਦਾਰ ਦੱਸਿਆ, ਅਤੇ ਭਾਈ ਰਵੀ ਸਿੰਘ ਖਾਲਸਾ ਨੇ ਪੰਜਾਬ ਵਿੱਚ ਆਈ ਹੜਾਂ ਦੀ ਸਥਿਤੀ ਨੂੰ ਸੰਗਤ ਦੇ ਨਾਲ ਸਾਂਝਾ ਕੀਤਾ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਉਹ ਸੰਗਤ ਦੀ ਮਾਇਆ ਨੂੰ ਬਿਲਕੁਲ ਪਾਰਦਰਸ਼ੀ ਰੱਖ ਰਹੇ ਹਨ । ਅਤੇ ਦੁਨਿਆਵੀ ਸਮਾਜਕ ਸਰਕਾਰਾਂ ਦੇ ਬਰਾਬਰ ਖਾਲਸਾ ਆਪਣੀ ਸੇਵਾ ਮਨੁੱਖਤਾ ਲਈ ਕਰਦਾ ਰਹੇਂਗਾ। ਸ: ਰਵੀ ਸਿੰਘ ਖ਼ਾਲਸਾ ਨੇ ਅੰਤ ਵਿੱਚ ਪ੍ਰਬੰਧਕਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਆਈਆਂ ਸੰਗਤਾਂ ਦਾ ਹੱਥ ਜੋੜ ਕੇ ਵਿਸ਼ੇਸ਼ ਤੋਰ ਤੇ ਧੰਨਵਾਦ ਵੀ ਕੀਤਾ ।
