ਬ੍ਰਿਸਬੇਨ ‘ਚ ਭਾਰਤ ਦਾ 79ਵਾਂ ਆਜ਼ਾਦੀ ਦਿਵਸ ਮਨਾਇਆ

ਬ੍ਰਿਸਬੇਨ ‘ਚ ਭਾਰਤ ਦਾ 79ਵਾਂ ਆਜ਼ਾਦੀ ਦਿਵਸ ਮਨਾਇਆ

ਸਪ੍ਰਿੰਗਫ਼ੀਲਡ ਸੈਂਟਰਲ ‘ਚ ਸ਼ਾਨਦਾਰ ਸਮਾਰੋਹ

(ਹਰਜੀਤ ਲਸਾੜਾ, ਬ੍ਰਿਸਬੇਨ 18 ਅਗਸਤ)
ਭਾਰਤ ਦੇ 79ਵੇਂ ਆਜ਼ਾਦੀ ਦਿਵਸ ਮੌਕੇ ਬ੍ਰਿਸਬੇਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵਸਦੇ ਭਾਰਤੀ ਭਾਈਚਾਰੇ ਨੇ ਭਰਪੂਰ ਜੋਸ਼ੋ-ਖਰੋਸ਼ ਨਾਲ ਇਸ ਇਤਿਹਾਸਕ ਦਿਨ ਨੂੰ ਮਨਾਇਆ। ਬ੍ਰਿਸਬੇਨ ਵਿਖੇ ਭਾਰਤੀ ਹਾਈ ਕਮਿਸ਼ਨ ਨੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ 15 ਅਗਸਤ 1947 ਦਾ ਦਿਨ ਸਿਰਫ਼ ਆਜ਼ਾਦੀ ਦਾ ਪ੍ਰਤੀਕ ਹੀ ਨਹੀਂ, ਸਗੋਂ ਏਕਤਾ, ਸੰਘਰਸ਼ ਅਤੇ ਦੇਸ਼ ਭਗਤੀ ਦੀ ਮਿਸਾਲ ਵੀ ਹੈ।

ਸਪ੍ਰਿੰਗਫੀਲਡ ਸੈਂਟਰਲ ਵਿਖੇ ਤਾਸਮਨ ਪੰਜਾਬੀ ਅਤੇ ਹਰਿਆਣਵੀ ਵੈਲਫੇਅਰ ਐਸੋਸੀਏਸ਼ਨ ਅਤੇ ਬੋਲਡ ਬਿਊਟੀਜ਼ ਕੁਈਨਜ਼ਲੈਂਡ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਪਸਵਿਚ ਡਿਵੀਜ਼ਨ 1 ਦੀ ਕੌਂਸਲਰ ਪਾਏ ਆਗਸਟਿਨ, ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਨੀਤੂ ਸਿੰਘ, ਇੰਡੀਅਨਜ਼ ਇਨ ਗ੍ਰੇਟਰ ਸਪ੍ਰਿੰਗਫੀਲਡ ਦੇ ਪ੍ਰਧਾਨ ਮੁਕੇਸ਼ ਦੁਬੇ, ਦੇਸੀ ਮੰਮਜ ਤੋਂ ਰਾਜਵਿੰਦਰ ਕੋਰ, ਰੀਤੂ ਅਹੀਰ, ਮੋਨਾ ਸਿੰਘ, ਅਤੇ ਟ੍ਰੈਂਡੀ ਇੰਡੀਆ ਤੋਂ ਸੋਨਾਲੀ ਅਤੇ ਜੋਤਿਕਾ ਨੇ ਸ਼ਹੀਦਾਂ ਦੀ ਅਮਰ ਸ਼ਹਾਦਤ ਨੂੰ ਸ਼ਰਧਾ ਨਾਲ ਯਾਦ ਕੀਤਾ। ਸਮਾਗਮ ਵਿੱਚ ਸੱਭਿਆਚਾਰਕ ਪ੍ਰਦਰਸ਼ਨਾਂ ਨੇ ਸਾਰਿਆਂ ਦਾ ਮਨ ਮੋਹਿਆ ਅਤੇ ਨਿਰੋਲ ਭਾਰਤੀ ਸਭਿਆਚਾਰ ਦੀ ਝਲਕ ਪੇਸ਼ ਕੀਤੀ। ਸਮਾਗਮ ਵਿੱਚ ਝੰਡਾ ਲਹਿਰਾਉਣ ਦੀ ਰਸਮ, ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਮੁੱਖ ਸ਼ਖਸੀਅਤਾਂ ਦੇ ਸੰਬੋਧਨ ਸ਼ਾਮਲ ਸਨ। ਇਸ ਸਮਾਰੋਹ ਨੇ ਪ੍ਰਵਾਸੀ ਭਾਰਤੀਆਂ ਵਿੱਚ ਏਕਤਾ, ਸਮਰਪਣ ਅਤੇ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।