5ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਸ਼ੁਰੂਆਤ ਅੱਜ ਤੋਂ

ਸਟੇਡੀਅਮ ‘ਤੇ ਹੋਵੇਗੀ ਜਹਾਜ ਰਾਹੀਂ ਫੁੱਲਾਂ ਦੀ ਵਰਖਾ,
ਖੇਡਾਂ ਨੂੰ ਸਮਰਪਿਤ ਵਿਸ਼ੇਸ਼ ਡਾਕ ਟਿਕਟ ਹੋਵੇਗੀ ਜਾਰੀ
ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਲਾਉਣਗੇ ਖੁੱਲ੍ਹਾ ਅਖਾੜਾ

(ਹਰਜੀਤ ਲਸਾੜਾ, ਨਿਊਜ਼ੀਲੈਂਡ 25 ਨਵੰਬਰ) ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਵਿਖੇ ਪੰਜਵੀਂਆਂ ਨਿਊਜ਼ੀਲੈਂਡ ਸਿੱਖ ਖੇਡਾਂ 2023 ਮਿਤੀ 25 ਅਤੇ 26 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ। ਪ੍ਰਬੰਧਕਾਂ ਅਨੁਸਾਰ ਸਾਰੀਆਂ ਤਿਆਰੀਆਂ ਮੁਕੰਮਲ ਹਨ। ਪਹਿਲੇ ਦਿਨ 25 ਨਵੰਬਰ ਨੂੰ ਮੁੱਖ ਸਟੇਡੀਅਮ ਵਿਖੇ ਉਦਘਾਟਨੀ ਸਮਾਰੋਹ ਹੋਵੇਗਾ ਅਤੇ ਇਸ ਮੌਕੇ ‘ਪੰਜਾਬੀ ਹੈਰਲਡ’ ਦੇ ਉਦਮ ਨਾਲ ਨਿਊਜ਼ੀਲੈਂਡ ਸਿੱਖ ਖੇਡਾਂ ਅਤੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਇਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ।

ਤਕਰੀਬਨ ਅਠਾਰਾਂ ਖੇਡ ਮੈਦਾਨ ਅਤੇ ਇਨਡੋਰ ਸਟੇਡੀਅਮ ਵੱਖ-ਵੱਖ ਖੇਡਾਂ ਲਈ ਤਿਆਰ ਹਨ। ਰਵਾਇਤੀ ਪੰਜਾਬੀ ਖੇਡਾਂ ਤੋਂ ਇਲਾਵਾ ਟੈਨਿਸ, ਸ਼ੂਟਿੰਗ, ਗੱਤਕਾ, ਬੁਣਤੀ ਦੇ ਮੁਕਾਬਲੇ, ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਸਭਿਆਚਾਰਿਕ ਵੰਨਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ, ਨੌਜਵਾਨ ਐਡਮਿਨ ਕਰਮੀ, ਵਲੰਟੀਅਰਜ਼ ਅਤੇ ਵੱਖ ਵੱਖ ਦੇਸ਼ਾਂ ਦੇ ਮੀਡੀਆ ਸਹਿਯੋਗੀ ਆਪਣਾ ਯੋਗਦਾਨ ਪਾ ਰਹੇ ਹਨ। ਖੇਡਾਂ ਦੇ ਆਖ਼ਰੀ ਦਿਨ (26 ਨਵੰਬਰ) ਨੂੰ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਖੁੱਲ੍ਹਾ ਅਖਾੜਾ ਲਾਉਣਗੇ। ਦੱਸਣਯੋਗ ਹੈ ਕਿ ਇਹਨਾਂ ਖੇਡਾਂ ਦੌਰਾਨ ਸਭਿਆਚਾਰਿਕ ਤੇ ਸੰਗੀਤਕ ਵੰਨਗੀਆਂ ਦੇਰ ਸ਼ਾਮ ਤੱਕ ਚਲਦੀਆਂ ਹਨ ਜਿੱਥੇ ਅੰਤਰਰਾਸ਼ਟਰੀ ਅਤੇ ਸਥਾਨਿਕ ਕਲਾਕਾਰ ਸ਼ਿਰਕਤ ਕਰਦੇ ਹਨ। ਇਹਨਾਂ ਖੇਡਾਂ ‘ਚ ਆਸਟਰੇਲੀਆ ਤੋਂ ਇੰਡੋਜ਼ ਟੀਵੀ ਅਤੇ ਕਮਿਊਨਿਟੀ ਰੇਡੀਓ ਫੋਰ ਈਬੀ ਆਪਣੀਆਂ ਵਿਸ਼ੇਸ਼ ਵਲੰਟੀਅਰਸ ਸੇਵਾਵਾਂ ਲਈ ਸ਼ਿਰਕਤ ਕਰਨਗੇ।

ਸਮੁੱਚੇ ਪੰਜਾਬੀ ਅਤੇ ਵੱਖ-ਵੱਖ ਭਾਈਚਾਰਿਆਂ ‘ਚ ਖੇਡਾਂ ਪ੍ਰਤੀ ਅਥਾਹ ਉਤਸ਼ਾਹ ਪਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਅਤੁੱਟ ਲੰਗਰ ਦੀਆਂ ਤਿਆਰੀਆਂ ਸਿਖਰਾਂ ‘ਤੇ ਹਨ