
ਨਿਊਯਾਰਕ, 16 ਅਪ੍ਰੈਲ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਨਿਊਯਾਰਕ ਦੇ ਕੋਲੰਬੀਆ ਕਾਉਂਟੀ ਵਿੱਚ ਬੀਤੇ ਦਿਨ ਰਾਤ ਨੂੰ ਇੱਕ ਦੋ ਇੰਜਣਾਂ ਵਾਲਾ ਜਹਾਜ਼ ਇੱਕ ਚਿੱਕੜ ਭਰੇ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ ਵਿੱਚ ਮਾਰੇ ਗਏ ਛੇ ਲੋਕਾਂ ਵਿੱਚ ਇੱਕ ਭਾਰਤੀ ਮੂਲ ਦੀ ਇੱਕ ਮਹਿਲਾ ਡਾਕਟਰ ਵੀ ਸ਼ਾਮਲ ਸੀ। ਅਤੇ ਇਕ ਭਾਰਤੀ ਜੋਏ ਸੈਣੀ ਇੱਕ ਮਸ਼ਹੂਰ ਸਰਜਨ ਦੀ ਵੀ ਮੋਤ ਹੋ ਗਈ ਸੀ।ਇਸ ਘਟਨਾ ਵਿੱਚ ਉਸਦੇ ਨਾਲ, ਉਸ ਦੇ ਪਤੀ, ਧੀ, ਪੁੱਤਰ, ਅਤੇ ਉਸਦੇ ਸਾਥੀ ਅਤੇ ਉਸਦੀ ਧੀ ਦੇ ਬੁਆਏਫ੍ਰੈਂਡ ਦੀ ਵੀ ਮੌਤ ਹੋ ਗਈ।ਨਿਊਯਾਰਕ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਪੰਜਾਬ ਵਿੱਚ ਜਨਮੀ ਮਹਿਲਾ ਡਾਕਟਰ ਵੀ ਸਮੇਤ ਇਸ ਹਾਦਸੇ ਵਿੱਚ ਉਸ ਦੇ ਪਤੀ, ਧੀ ਅਤੇ ਪੁੱਤਰ ਦੀ ਵੀ ਮੌਤ ਹੋ ਗਈ।ਇਹ ਪਰਿਵਾਰ ਜਨਮਦਿਨ ਮਨਾਉਣ ਅਤੇ ਛੁੱਟੀਆਂ ਦਾ ਆਨੰਦ ਲੈਣ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਇਸ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਐਮਆਈਟੀ ਫੁੱਟਬਾਲ ਖਿਡਾਰੀ ਕਰੀਨਾ ਗ੍ਰੋਫ, ਉਸਦੇ ਪਿਤਾ ਡਾ. ਮਾਈਕਲ ਗ੍ਰੋਫ, ਉਸ ਦੀ ਮਾਂ, ਡਾ. ਜੋਏ ਸੈਣੀ, ਉਸਦਾ ਭਰਾ ਜੈਰੇਡ ਗ੍ਰੋਫ, ਅਤੇ ਉਸਦੇ ਭਰਾ ਦੀ ਸਾਥੀ ਅਲੈਕਸੀਆ ਕੋਯੋਟ ਡੁਆਰਟੇ ਅਤੇ ਕਰੀਨਾ ਦੇ ਬੁਆਏਫ੍ਰੈਂਡ ਜੇਮਸ ਸੈਂਟੋਰੋ ਵਜੋਂ ਕੀਤੀ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਲੋਕ ਜਨਮਦਿਨ ਮਨਾਉਣ ਅਤੇ ਛੁੱਟੀਆਂ ਮਨਾਉਣ ਲਈ ਕੈਟਸਕਿਲਸ ਜਾ ਰਹੇ ਸਨ।ਮ੍ਰਿਤਕ ਦੇ ਪਰਿਵਾਰਕ ਸੂਤਰਾਂ ਦੇ ਅਨੁਸਾਰ ਜੋਏ ਸੈਣੀ ਦਾ ਜਨਮ ਪੰਜਾਬ ਵਿੱਚ ਹੋਇਆ ਸੀ।
ਉਹ ਆਪਣੇ ਪਿਤਾ ਗੁਰਦੇਵ ਸਿੰਘ ਅਤੇ ਮਾਂ ਕੁਲਜੀਤ ਨਾਲ ਅਮਰੀਕਾ ਆਇਆ ਸੀ। ਡਾ. ਸੈਣੀ ਇੱਕ ਪੇਡੂ ਸਰਜਨ ਸੀ ਅਤੇ ਬੋਸਟਨ ਪੇਲਵਿਕ ਹੈਲਥ ਐਂਡ ਵੈਲਨੈੱਸ, ਇੱਕ ਮਹਿਲਾ ਸਿਹਤ ਸੰਸਥਾ, ਦੀ ਸੰਸਥਾਪਕ ਸੀ। ਉਸਨੇ ਨਿਊਯਾਰਕ ਪ੍ਰੈਸਬੀਟੇਰੀਅਨ ਹਸਪਤਾਲ ਦੇ ਵੇਲ ਕਾਰਨੇਲ ਮੈਡੀਕਲ ਸੈਂਟਰ ਤੋਂ ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿੱਚ ਆਪਣੀ ਰੈਜ਼ੀਡੈਂਸੀ ਅਤੇ ਨਿਊਯਾਰਕ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਆਪਣੀ ਫੈਲੋਸ਼ਿਪ ਪੂਰੀ ਕੀਤੀ ਸੀ। ਜੋਏ ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲੀਆਂ ਔਰਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਯੂਰੋਗਾਇਨੀਕੋਲੋਜੀ ਅਤੇ ਰੀਕੰਸਟ੍ਰਕਟਿਵ ਪੇਲਵਿਕ ਸਰਜਰੀ ਵਿੱਚ ਫੈਲੋਸ਼ਿਪ ਸਿਖਲਾਈ ਪ੍ਰਾਪਤ ਕੀਤੀ ਅਤੇ ਸੰਨ 2013 ਵਿੱਚ ਇਸ ਵਿਸ਼ੇ ਨੂੰ ਅਧਿਕਾਰਤ ਮੈਡੀਕਲ ਸਬਸਪੈਸ਼ਲਿਟੀ ਦਰਜਾ ਦਿੱਤੇ ਜਾਣ ਤੋਂ ਬਾਅਦ ਉਸ ਦੀ ਕਾਰਗੁਜ਼ਾਰੀ ਪ੍ਰਤੀ ਉਹ ਬੋਰਡ ਤੋਂ ਪ੍ਰਮਾਣਿਤ ਹੋਈ ਸੀ।ਬੋਸਟਨ ਪੇਲਵਿਕ ਹੈਲਥ ਐਂਡ ਵੈਲਨੈਸ ਸੈਂਟਰ ਸ਼ੁਰੂ ਕਰਨ ਤੋਂ ਪਹਿਲਾਂ, ਉਸਨੇ ਯੂਨੀਵਰਸਿਟੀ ਆਫ਼ ਮੈਸੇਚਿਉਸੇਟਸ ਮੈਮੋਰੀਅਲ ਮੈਡੀਕਲ ਸੈਂਟਰ ਵਿੱਚ ਇੱਕ ਅਟੈਂਡਿੰਗ ਫਿਜ਼ੀਸ਼ੀਅਨ ਅਤੇ ਐਸੋਸੀਏਟ ਫੈਲੋਸ਼ਿਪ ਪ੍ਰੋਗਰਾਮ ਡਾਇਰੈਕਟਰ ਵਜੋਂ ਕੰਮ ਕੀਤਾ।
ਇਸ ਤੋਂ ਇਲਾਵਾ, ਉਸਨੇ ਨਿਊਯਾਰਕ ਯੂਨੀਵਰਸਿਟੀ ਮੈਡੀਕਲ ਸੈਂਟਰ ਅਤੇ ਇੰਡੀਆਨਾ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਵੀ ਇਸੇ ਤਰ੍ਹਾਂ ਦੇ ਅਹੁਦਿਆਂ ‘ਤੇ ਕੰਮ , ਡਾ. ਜੋਏ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਵੈਸਟਨ ਵਿੱਚ ਰਹਿੰਦੀ ਸੀ। ਉਹ ਕੁਝ ਸਥਾਨਕ ਸਮਾਜਿਕ ਸੰਗਠਨਾਂ ਨਾਲ ਵੀ ਜੁੜੇ ਹੋਈ ਸੀ।ਮ੍ਰਿਤਕ ਡਾ. ਸੈਣੀ ਨੇ ਪਿਟਸਬਰਗ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੂ।ਜਿੱਥੇ ਉਹ ਆਪਣੇ ਪਤੀ ਮਾਈਕਲ ਗ੍ਰੌਫ ਨੂੰ ਮਿਲੀ। ਮਾਈਕਲ ਨੇ ਵੀ ਉੱਥੇ ਪੜ੍ਹਾਈ ਕੀਤੀ। ਮਾਈਕਲ ਇੱਕ ਪ੍ਰਸਿੱਧ ਨਿਊਰੋਸਰਜਨ ਸੀ। ਮਾਈਕਲ ਵੀ ਇੱਕ ਪਾਇਲਟ ਸੀ। ਉਸਨੇ ਆਪਣੇ ਪਿਤਾ ਤੋਂ ਜਹਾਜ਼ ਉਡਾਉਣ ਦੀ ਸਿਖਲਾਈ ਪ੍ਰਾਪਤ ਕੀਤੀ। ਜੌਏ ਅਤੇ ਮਾਈਕਲ ਆਪਣੇ ਪਿੱਛੇ ਆਪਣੀ ਧੀ ਅਨਿਕਾ, ਮਾਈਕਲ ਦੇ ਮਾਤਾ-ਪਿਤਾ ਸਟੀਫਨ ਅਤੇ ਗੈਬੇਨਾ ਗ੍ਰੋਫ, ਜੌਏ ਦੀ ਮਾਂ ਕੁਲਜੀਤ ਕੋਰ ਅਤੇ ਭੈਣ-ਭਰਾ ਰੇਨੇ ਗ੍ਰੋਫ, ਯਾਰਮ ਗ੍ਰੋਫ ਅਤੇ ਪ੍ਰਸ਼ਾਂਤ ਸੈਣੀ ਸਮੇਤ ਹੋਰ ਪਰਿਵਾਰਕ ਮੈਂਬਰ ਛੱਡ ਗਏ।