ਅਮਰੀਕਾ ਦੇ ਟੈਕਸਾਸ ਰਾਜ ਵਿੱਚ ਅੱਗ ਦੀ ਤਬਾਹੀ, ਅਧਿਕਾਰੀ ਲੋਕਾਂ ਨੂੰ ਕੱਢ ਰਹੇ ਹਨ ਬਾਹਰ

ਨਿਊਯਾਰਕ, 29 ਫਰਵਰੀ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਟੈਕਸਾਸ ਵਿੱਚਜੰਗਲ ਦੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਹੀ ਜ਼ਿਆਦਾ ਤਾਪਮਾਨ ਅਤੇ ਮੀਂਹ ਕਾਰਨ ਅੱਗ ਦੁੱਗਣੀ ਹੋ ਗਈ ਹੈ। A&M ਜੰਗਲਾਤ ਸੇਵਾ ਦੇ ਅਨੁਸਾਰ, 780 ਕਿਲੋਮੀਟਰ ਦੇ ਖੇਤਰ ਵਿੱਚ 2 ਲੱਖ ਏਕੜ ਵਿੱਚ ਦਰੱਖਤ ਸੜ ਗਏ ਹਨ।

ਇਹਨਾਂ ਵਿੱਚੋਂ ਸਭ ਤੋਂ ਵੱਡੀ ਅੱਗ ਸਮੋਕਹਾਊਸ ਕਰੀਕ ਅੱਗ ਸੀ, ਜਿਸ ਨੇ 100,000 ਏਕੜ, ਗ੍ਰੈਪਵਾਈਨ ਕ੍ਰੀਕ ਫਾਇਰ, 30,000 ਏਕੜ, ਅਤੇ ਵਿੰਡੀ ਡੂਸੀ ਫਾਇਰ, 8,000 ਏਕੜ ਨੂੰ ਸਾੜ ਦਿੱਤਾ ਸੀ। ਅੱਗ ਦੀ ਤਬਾਹੀ ਕਾਰਨ ਟੈਕਸਾਸ ਦੀਆਂ ਕਈ ਕਾਉਂਟੀਆਂ ਵਿੱਚ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।ਪੂਰਬੀ ਟੈਕਸਾਸ, ਦ ਮਿਲਜ਼ ਕ੍ਰੀਕ, ਸੈਨ ਜੈਕਿੰਟੋ ਵਿੱਚ ਅੱਗ ਭੜਕ ਰਹੀ ਹੈ।

ਜਿੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਟੈਕਸਾਸ ਰਾਜ ਦੇ ਗਵਰਨਰ ਗ੍ਰੇਗ ਐਬੋਟ ਨੇ ਅੱਗ ਦੀ ਸਥਿਤੀ ਦਾ ਜਾਇਜ਼ਾ ਲਿਆ। ਲੋਕਾਂ ਨੂੰ ਅੱਗ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।