ਨਿਊਜਰਸੀ ਦੇ ਸ਼ਹਿਰ ਗਾਰਫੀਲਡ ਦੀ ਭਾਰਤੀ ਟ੍ਰੈਵਲ ਏਜੰਟ ਭਾਵਨਾ ਆਨੰਦ ਨੇ 82 ਗਾਹਕਾਂ ਤੋਂ ਅਮਰੀਕਾ ਚ’ 896,000 ਹਜ਼ਾਰ ਡਾਲਰ ਦੀ ਮਾਰੀ ਠੱਗੀ

ਨਿਊਜਰਸੀ, 31 ਮਾਰਚ (ਰਾਜ ਗੋਗਨਾ )-ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਗਾਰਫੀਲਡ ਚ’ ਇਕ ਭਾਰਤੀ ਮੂਲ ਦੀ ਟ੍ਰੈਵਲ ਏਜੰਟ ਭਾਵਨਾ ਆਨੰਦ ਨੇ 82 ਗਾਹਕਾਂ ਦੇ ਨਾਕ ਤਕਰੀਬਨ 9 ਲੱਖ ਡਾਲਰਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਨਿਊਜਰਸੀ ਰਾਜ ਦੀ ਬਰਗਨ ਕਾਉਂਟੀ ਦੀ ਇਸ ਭਾਰਤੀ ਔਰਤ ਨੂੰ ਪਛਾਣ ਦੀ ਚੋਰੀ ਅਤੇ ਜਾਅਲੀ ਯਾਤਰਾ ਬੁਕਿੰਗ ਰਾਹੀਂ ਲਗਭਗ $900,000 ਚੋਰੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਵਕੀਲ ਮਾਰਕ ਮੁਸੇਲਾ ਦੇ ਅਨੁਸਾਰ,ਨਿਊਜਰਸੀ ਸੂਬੇ ਦੇ ਸ਼ਹਿਰ ਗਾਰਫੀਲਡ ਦੀ 39 ਸਾਲਾ ਭਾਰਤੀ ਭਾਵਨਾ ਆਨੰਦ ਨੂੰ ਚੀਫ਼ ਮੈਥਿਊ ਫਿੰਕ ਦੇ ਨਿਰਦੇਸ਼ਾਂ ਹੇਠ ਬਰਗਨ ਕਾਉਂਟੀ ਪ੍ਰੌਸੀਕਿਊਟਰ ਦਫ਼ਤਰ ਦੀ ਵਿੱਤੀ ਅਪਰਾਧ ਇਕਾਈ ਦੁਆਰਾ ਮਹੀਨਿਆਂ ਤੱਕ ਚੱਲੀ ਜਾਂਚ ਤੋਂ ਬਾਅਦ, ਬੁੱਧਵਾਰ, 26 ਮਾਰਚ, 2025 ਨੂੰ ਸੈਡਲ ਬਰੁੱਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਇਹ ਉਸ ਵੱਲੋਂ ਮਈ 2024 ਵਿੱਚ ਸ਼ੁਰੂ ਹੋਇਆ ਸੀ, ਜਦੋਂ ਲੋਦੀ ਨਿਊਜਰਸੀ ਦੇ ਪੁਲਿਸ ਵਿਭਾਗ ਨੇ ਆਨੰਦ ਨਾਲ ਜੁੜੀ ਇੱਕ ਕਥਿਤ ਚੋਰੀ ਦੀ ਯੋਜਨਾ ਨੂੰ ਉਜਾਗਰ ਕੀਤਾ ਸੀ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਜਨਵਰੀ 2017 ਅਤੇ ਦਸੰਬਰ 2024 ਦੇ ਵਿਚਕਾਰ, ਆਨੰਦ ਨੇ ਕਈ ਮੌਕਿਆਂ ‘ਤੇ “ਘੱਟੋ-ਘੱਟ ਤਿੰਨ ਜਾਣਕਾਰਾਂ ਦੀ ਪਛਾਣ ਚੋਰੀ ਕੀਤੀ ਅਤੇ ਉਸਨੇ ਕਥਿਤ ਤੌਰ ‘ਤੇ ਬੈਂਕ, ਨਿਵੇਸ਼ ਅਤੇ ਜੀਵਨ ਬੀਮਾ ਖਾਤਿਆਂ ਤੱਕ ਪਹੁੰਚ ਕਰਨ ਲਈ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕੀਤੀ ਕਰਕੇ ਅੰਤ ਵਿੱਚ $787,556 ਨੂੰ ਉਸਦੇ ਨਿਯੰਤਰਿਤ ਖਾਤਿਆਂ ਵਿੱਚੋ ਆਪਣੇ ਨਾਂ ਤੇ ਟ੍ਰਾਂਸਫਰ ਕੀਤੇ।

ਜਾਸੂਸਾਂ ਦਾ ਇਹ ਵੀ ਕਹਿਣਾ ਹੈ ਕਿ ਭਾਵਨਾ ਆਨੰਦ ਨੇ 4 ਅਪ੍ਰੈਲ, 2024 ਨੂੰ ਟ੍ਰੈਫਿਕ ਸਟਾਪ ਦੌਰਾਨ ਇੱਕ ਹੋਰ ਭੇਸ ਧਾਰਨ ਕੀਤਾ ਸੀ ਅਤੇ ਲੋਦੀ ਪੁਲਿਸ ਦੁਆਰਾ ਉਸ ਨੂੰ ਰੋਡ ਤੇ ਰੋਕਿਆ ਗਿਆ। ਉਸਨੇ ਕਥਿਤ ਤੌਰ ‘ਤੇ ਅਧਿਕਾਰੀਆਂ ਨੂੰ ਆਪਣੇ ਨਾਮ ਦੀ ਬਜਾਏ ਆਪਣਾ ਨਾਂ ਹੋਰ ਦਿੱਤਾ ਸੀ। ਪੁਲਿਸ ਉਸ ਦੀ ਭਾਲ ਵਿੱਚ ਚ’ ਜੋ ਜੇਲ੍ਹਾਂ ਚ’ ਨਜ਼ਰਬੰਦ ਹੈ।