ਮੁੱਖ ਮਹਿਮਾਨ ਦੇ ਵਜੋ ਡੀ. ਆਈ. ਜੀ ਬਰਜਿੰਦਰਾ ਕੁਮਾਰ ਯਾਦਵ, ਐਸ.ਪੀ ਡੀ. ਸੰਦੀਪ ਸਿੰਘ ਮੰਡ, ਐਸ.ਡੀ.ਐਮ.ਜੀਰਾ ਗੁਰਮੀਤ ਸਿੰਘ,ਅਤੇ ਡੀ.ਐਸ.ਪੀ ਮਨਜੀਤ ਸਿੰਘ ਰਾਣਾ ਹੋਏ ਸ਼ਾਮਲ

ਭੁਲੱਥ, 31 ਮਾਰਚ — ਸਬ ਡਵੀਜਨਲ ਕਸਬਾ ਭੁਲੱਥ ਵਿਖੇ ਬੀਤੇਂ ਦਿਨ ਸੈਕਿੰਡ ਗੋਗਨਾ ਕਲਾਸਿਕ ਆਲ ਇੰਡੀਆ ਬੈਂਚ ਪ੍ਰੈਸ ਚੈਂਪੀਅਨਸ਼ਿਪ ਭੁਲੱਥ ਇਲਾਕੇ ਦੇ ਮਸ਼ਹੂਰ ਮਹਾਰਾਜਾ ਗਰੈਂਡ ਪੈਲੇਸ ਵਿਖੇ ਅੰਤਰਰਾਸ਼ਟਰੀ ਪਾਵਰਲਿਫਟਰ ਅਤੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਭੁਲੱਥ ਸਪੁੱਤਰ ਪ੍ਰਵਾਸੀ ਪੱਤਰਕਾਰ ਰਾਜ ਗੋਗਨਾ ਦੀ ਅਗਵਾਈ ਅਤੇ ਵੱਡੇ ਪ੍ਰਬੰਧਾਂ ਤੇ ਵੱਡੇ ਇਨਾਮਾਂ ਦੇ ਨਾਲ ਯਾਦਗਾਰ ਪੱਲ ਛੱਡਦੇ ਹੋਈ ਬੜੀ ਧੂਮਧਾਮ ਦੇ ਨਾਲ ਸੰਪੰਨ ਹੋਈ। ਜਿੱਥੇ ਕਿ ਨੋਜਵਾਨ ਪਾਵਰਲਿਫਟਰ ਲੜਕਿਆ ਅਤੇ ਲੜਕੀਆ ਦੇ ਬੈਂਚ ਪ੍ਰੈਸ ਮੁਕਾਬਲੇ ਕਰਵਾਏ ਗਏ। ਇਸ ਦੋਰਾਨ 59 ਕਿਲੋ ਕੈਟਾਗਿਰੀ ਵਿੱਚ ਹਰਿਆਣਾ ਦੇ ਨੋਜਵਾਨ ਸੋਨੂੰ ਚੀਕਾ ਨੇ ਪਹਿਲਾ ਸਥਾਨ ਹਾਸਲ ਕੀਤਾ, ਦੂਜਾ ਸਥਾਨ ਅਜੈ ਮੋਗਾ ਤੇ ਤੀਜਾ ਸਥਾਨ ਇੰਦਰ ਕਲਸੀ ਨੇ ਹਾਸਲ ਕੀਤਾ। ਇਸੇ ਤਰ੍ਹਾਂ 66 ਕਿਲੋ ਕੈਟਾਗਿਰੀ ਵਿਚ ਪਹਿਲਾਂ ਸਥਾਨ ਗੁਰਪ੍ਰੀਤ ਵਾਲੀਆ ਅਤੇ ਦੂਜਾ ਸਥਾਨ ਸੰਨੀ ਤੇ ਤੀਜਾ ਆਸ਼ੂ ਸਰਮਾਂ ਨੇ ਹਾਸਲ ਕੀਤਾ। 74 ਕਿਲੋ ਦੇ ਭਾਰ ਵਰਗ ਵਿੱਚ ਪਹਿਲਾਂ ਸਥਾਨ ਮਨਪ੍ਰੀਤ ਤੇ ਦੂਜਾ ਵਿਕਰਮਜੀਤ ਤੇ ਤੀਜਾ ਸਥਾਨ ਰਾਧੇ ਨਾਗਰਾ ਨੇ ਹਾਸਲ ਕੀਤਾ। 83 ਕਿਲੋ ਕੈਟਾਗਿਰੀ ਵਿੱਚ ਪਹਿਲਾ ਸਥਾਨ ਪਰਮਿੰਦਰ ਸਿੰਘ ਦੂਜਾ ਸਥਾਨ ਮੁਮਿੰਦਰ ਸਿੰਘ ਤੇ ਤੀਜਾ ਸਥਾਨ ਯੋਗੀਤ ਨੇ ਹਾਸਲ ਕੀਤਾ। ਅਤੇ 93 ਕਿਲੋ ਕੈਟਾਗਿਰੀ ਵਿਚ ਪਹਿਲਾਂ ਸਥਾਨ ਪਰਮਿੰਦਰ ਸਿੰਘ ਤੇ ਦੂਜਾ ਹਰਦੀਪ ਸਿੰਘ ਤੇ ਤੀਜਾ ਸਥਾਨ ਲਵਪ੍ਰੀਤ ਸਿੰਘ ਨੇ ਹਾਸਲ ਕੀਤਾ।ਜਦ ਕਿ 105 ਕਿਲੋ ਦੇ ਭਾਰ ਵਰਗ ਵਿੱਚ ਪਹਿਲਾ ਸਥਾਨ ਆਦੇਸ਼ ਨੇ ਤੇ ਦੂਜਾ ਸਥਾਨ ਤੇ ਗੁਰਵਿੰਦਰ ਸਿੰਘ ਅਤੇ ਤੀਜਾ ਸਥਾਨ ਆਰਿਅਨ ਪਾਸੀ ਨੇ ਹਾਸਲ ਕੀਤਾ।ਅਤੇ 105 ਤੋ ਵੱਧ ਦੀ ਕੈਟਾਗਿਰੀ ਵਿੱਚ ਪਹਿਲਾਂ ਸਥਾਨ ਸੰਨੀ ਤੇ ਦੂਜਾ ਸਥਾਨ ਵਿਕਰਮਜੀਤ ਸਿੰਘ ਤੇ ਤੀਜਾ ਸਥਾਨ ਅਮਨਦੀਪ ਸਿੰਘ ਨੇ ਹਾਸਲ ਕੀਤਾ ।
ਇਸ ਤਰ੍ਹਾਂ ਪਹਿਲਾਂ ਦਰਜਾ ਜਿੱਤਣ ਵਾਲਿਆ ਨੂੰ ਅਜੈ ਗੋਗਨਾ ਭੁਲੱਥ ਵੱਲੋ ਵੱਲੋ 11 ਹਜਾਰ ਰੁਪਏ ਸਮੇਤ ਕੱਪ ਤੇ ਦੂਜਾ ਸਥਾਨ ਤੇ ਆਉਣ ਵਾਲਿਆ ਨੂੰ 8100 ਰੁਪਏ ਅਤੇ ਤੀਜਾ ਸਥਾਨ ਦੀ ਜਿੱਤ ਹਾਸਲ ਕਰਨ ਵਾਲਿਆ ਨੂੰ 6100 ਰੁਪਏ ਦੀ ਨਗਦ ਰਾਸ਼ੀ ਸਮੇਤ ਯਾਦਗਾਰੀ ਵੱਡੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋ ਇਲਾਵਾ ਲੜਕੀਆ ਦੇ ਵੀ ਸ਼ਾਨਦਾਰ ਮੁਕਾਬਲੇ ਹੋਏ ਜਿੱਥੇ 70 ਤੋ ਵੱਧ ਕੈਟਾਗਿਰੀ ਦੀ ਪਹਿਲੀ ਦਰਜਾ ਜੰਮੂ ਦੀ ਰਹਿਣ ਵਾਲੀ ਸ਼ਿਵਾਨੀ ਤੇ ਦੂਜਾ ਦਰਜਾ ਦਿੱਲੀ ਦੀ ਰਹਿਣ ਵਾਲੀ ਬੀਨਾ ਪਰਿਹਾਰ ਅਤੇ ਤੀਜਾ ਦਰਜਾ ਪੰਜਾਬ ਦੀ ਜਗਜੀਤ ਕੌਰ ਨੇ ਹਾਸਲ ਕੀਤਾ। ਲੜਕੀਆ ਦੇ ਬੱਲ ਤੇ ਉਤਸ਼ਾਹ ਦੇਖ ਪ੍ਰਬੰਧਕਾਂ ਵੱਲੋਂ ਐਲਾਨ ਕੀਤੀ ਗਈ ਰਾਸ਼ੀ ਤੋ ਵੱਧ ਨਗਦ ਰਾਸ਼ੀ ਦੇ ਨਾਲ ਸਨਮਾਨ ਅਤੇ ਕੱਪ ਦਿੱਤੇ ਗਏ।ਦੱਸਣਯੋਗ ਹੈ ਕਿ ਅਜੈ ਗੋਗਨਾ ਵੱਲੋ 250 ਕਿਲੋ ਦੀ ਬੈੱਚ ਪ੍ਰੈਸ ਮਾਰਨ ਵਾਲੇ ਲਈ ਇਕ ਲੱਖ ਰੁਪਈਆ ਦਾ ਨਗਦ ਇਨਾਮ ਰੱਖਿਆ ਗਿਆ ਸੀ। ਪਰ ਇਸ ਭਾਰ ਕਿਸੇ ਕੋਲੋਂ ਇੰਨਾ ਭਾਰ ਨਹੀਂ ਚੁੱਕਿਆ ਗਿਆ।
ਇਸ ਮੌਕੇ ਉਚੇਚੇ ਤੋਰ ਤੇ ਆਈ.ਪੀ.ਐੱਸ. ਡੀ.ਆਈ.ਜੀ ਬਰਜਿੰਦਰਾ ਕੁਮਾਰ ਯਾਦਵ, ਐਸ.ਪੀ. (ਡੀ) ਸੰਦੀਪ ਸਿੰਘ ਮੰਡ, ਐਸ.ਡੀ.ਐਮ. ਗੁਰਮੀਤ ਸਿੰਘ ਜ਼ੀਰਾ, ਡੀ.ਐਸ.ਪੀ ਮਨਜੀਤ ਸਿੰਘ ਰਾਣਾ ਨੇ ਖਾਸ ਸ਼ਿਰਕਤ ਕੀਤੀ ਅਤੇ ਇਨ੍ਹਾਂ ਤੋ ਇਲਾਵਾ ਪਾਵਰਲਿਫਟਰ ਜਗਤ ਦੇ ਨਾਮੀ ਖਿਡਾਰੀ ਕਰਮਜੀਤ ਸਿੰਘ, ਨਿਰਮਲ ਸਿੰਘ ਹੁੰਦਲ, ਰਸ਼ਪਾਲ ਸਿੰਘ ਸਟੇਟ ਅਵਾਰਡੀ, ਸਰਬਜੀਤ ਕੰਡਾ, ਅਮਨ ਹੋਠੀ (ਰੇਲਵੇ), ਯੋਗੀ ਪਟਿਆਲਾ, ਤੇਜਬੀਰ ਸਿੰਘ ਰਾਣਾ ਅੰਮ੍ਰਿਤਸਰ, ਅਸ਼ਵਨੀ ਵਰਮਾ ਲੁਧਿਆਣਾ, ਇੰਦਰਜੀਤ ਸੱਭਰਵਾਲ, ਗੁਰਦੀਪ ਸਿੰਘ ਹਨੀ, ਧਰਮਿੰਦਰ ਸਿੰਘ ਮੋਨੂੰ ਚੀਮਾ, ਧਰਮਿੰਦਰ ਸਿੰਘ ਦਿੱਲੀ, ਕਰਨ ਵਰਮਾ(ਨੂਰਮਹਿਲ) ਨਰੇਸ਼ ਕੁਮਾਰ ਪੁਰੀ, ਕੁਲਦੀਪ ਸਿੰਘ ਰਾਣਾ, ਜਤਿੰਦਰ ਸਿੰਘ ਨੇ ਵੀ ਸ਼ਾਮੂਲੀਅਤ ਕੀਤੀ। ਖਾਸ ਸ਼ਿਰਕਤ ਕਰਨ ਆਏ ਅਧਿਕਾਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੈ ਗੋਗਨਾ ਭੁਲੱਥ ਦਾ ਹੀ ਨਹੀ ਬਲਕਿ ਭਾਰਤ ਦਾ ਮਾਣ ਹੈ। ਅਤੇ ਅਜੈ ਗੋਗਨਾ ਬਹੁਤ ਸਾਊ ਨੇਕ ਤੇ ਸਰੀਫ ਹੋਣਦੇ ਨਾਲ ਇਕ ਫੱਕਰ ਖਿਡਾਰੀ ਹੈ, ਜੋ ਕਦੇ ਕਿਸੇ ਨਾਲ ਮੱਤ—ਭੇਦ ਤੇ ਕਿਸੇ ਨਾਲ ਈਰਖਾ ਨਹੀ ਕਰਦਾ। ਸਗੋਂ ਇਸ ਮਹਾਨ ਚੈਂਪੀਅਨਸ਼ਿਪ ਦੇ ਨਾਲ ਹਮੇਸ਼ਾ ਹੀ ਪਾਵਰਲਿਫਟਰਾਂ ਨੂੰ ਅਜੈ ਗੋਗਨਾ ਵੱਲੋ ਭਰਵਾਂ ਹੁੰਗਾਰਾ ਮਿਲਿਆ, ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ ਇਸ ਖੇਡ ਦੇ ਨਾਲ ਨੋਜਵਾਨਾਂ ਦੇ ਜਿੱਥੇ ਮਾਰਗਦਰਸ਼ਨ ਹਨ।
ਉੱਥੇ ਉਹ ਇਸ ਨਾਲ ਜ਼ੋੜਕੇ ਉਤਸ਼ਾਹਿਤ ਕਰ ਰਿਹਾ ਹੈ।ਬੁਲਾਰਿਆਂ ਨੇ ਕਿਹਾ ਕਿ ਅਜੈ ਗੋਗਨਾ ਨੇ ਆਪਣੀ ਮਿਹਨਤ ਸਦਕਾ ਪਾਵਰਲਿਫਟਰ ਦੇ ਜਗਤ ਵਿਚ ਵੱਡਾ ਨਾਮ ਕਮਾਇਆ ਹੈ। ਆਪਣੇ ਪਰਿਵਾਰ ਦਾ ਨਾਮ ਵੀ ਰੋਸ਼ਨ ਕੀਤਾ। ਇਸ ਮੌਕੇ ਅਜੈ ਗੋਗਨਾ ਨੇ ਆਈਆ ਹੋਇਆ ਸਖਸ਼ੀਅਤਾ ਦਾ ਜੀ ਆਇਆ ਨੂੰ ਅਤੇ ਸਾਥ ਦੇਣ ਤੇ ਵਿਸ਼ੇਸ਼ ਧੰਨਵਾਦ ਕੀਤਾ। ਗੋਗਨਾ ਨੇ ਕਿਹਾ ਕਿ ਮੈ ਅੱਜ ਜੋ ਵੀ ਹਾਂ ਅਤੇ ਜਿੱਥੇ ਤੱਕ ਪਹੁੰਚਿਆ ਇਹ ਮੇਰੇ ਪਿਤਾ ਸ਼੍ਰੀ ਰਾਜ ਗੋਗਨਾ ਪ੍ਰਵਾਸੀ (ਪੱਤਰਕਾਰ) ਦੀ ਬਦੋਲਤ ਹਾਂ ਅਤੇ ਉਨ੍ਹਾਂ ਦੀ ਪ੍ਰੇਰਣਾ ਦੇ ਸਦਕਾ ਮੈ ਖੇਡਦਾ ਹਾਂ ਅਤੇ ਇੰਨੀ ਵੱਡੀ ਆਲ ਇੰਡੀਆ ਦੀ ਚੈਂਪੀਅਨਸ਼ਿਪ ਕਰਵਾ ਰਿਹਾ ਹਾਂ। ਇਸ ਦੋਰਾਨ ਖਿਡਾਰੀਆ ਨੂੰ ਲੰਗਰ ਤੇ ਹੋਰ ਬੁਨਿਆਦੀ ਚੰਗੇ ਪ੍ਰਬੰਧ ਦੇਖਕੇ ਸਮੂਹ ਪ੍ਰਬੰਧਕਾਂ ਦੀ ਸਲਾਘਾ ਕੀਤੀ ਅਤੇ ਖਿਡਾਰੀਆ ਨੇ ਕਿਹਾ ਇਹ ਚੈਂਪੀਅਨਸ਼ਿਪ ਭੁਲੱਥ ਵਿੱਚ ਇਕ ਇਤਿਹਾਸਕ ਜਾਣਿਆ ਜਾਏਗੀ। ਇਸ ਮੌਕੇ ਕੋਂਸਲਰ ਲਕਸ਼ ਚੋਧਰੀ, ਕੋਂਸਲਰ ਲਵ ਚੋਧਰੀ, ਚੇਅਰਮੈਂਨ ਸੁਰਿੰਦਰ ਕੱਕੜ, ਕੋਂਸਲਰ ਵੇਦ ਪ੍ਰਕਾਸ਼ ਖੁਰਾਣਾ, ਦਲੇਰ ਸਿੰਘ ਚੀਮਾ, ਤਰਸੇਮ ਸਿੰਘ ਹੈਪੀ, ਰਾਹੁਲ ਮਿਗਲਾਨੀ, ਬਿੰਨੀ ਗੋਗਨਾ, ਪਰਮਜੀਤ ਗੋਗਨਾ, ਸਚਿਨ ਘਈ, ਰਾਘਵ ਖੁਰਾਣਾ, ਬਲਜਿੰਦਰ ਸਿੰਘ ਤੇ ਹੋਰ ਭੁਲੱਥ ਦੇ ਪਤਵੰਤੇ ਸੱਜਣ ਹਾਜਰ ਸਨ।