ਭਾਈ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕ ਸਮਾਗਮ ਦੌਰਾਨ ਹੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ-ਸਿੱਖ ਅਟਾਰਨੀ ਜਸਪ੍ਰੀਤ ਸਿੰਘ

ਨਿਊਯਾਰਕ, 8 ਜੁਲਾਈ (ਰਾਜ ਗੋਗਨਾ)- ਪ੍ਰਸਿੱਧ ਅਮਰੀਕੀ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕਿਸ ਪ੍ਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕ ਸਮਾਗਮ ਦੌਰਾਨ ਮਨੁੱਖੀ ਅਧਿਕਾਰਾਂਦੀ ਉਲੰਘਣਾ ਕੀਤੀ ਗਈ। ਅਤੇ ਇਹ ਸਮਾਗਮ ਜੋ ਬੀਤੀ 5 ਜੂਨ 2024 ਨੂੰ ਹੋਇਆ ਸੀ।ਇਸ ਸੰਬੰਧੀ ਜਸਪ੍ਰੀਤ ਸਿੰਘ ਅਟਾਰਨੀ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਭਾਰਤ ਸਰਕਾਰ ਦਾ ਅਤੇ ਸਪੀਕਰ ਸਾਹਿਬ ਦਾ ਧੰਨਵਾਦ ਕੀਤਾ ਪਰ ਨਾਲ ਹੀ, ਜਿਸ ਤਰੀਕੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚੋਂ ਲਿਆਂਦਾ। ਅਤੇ ਲਿਜਾਇਆ ਗਿਆ ਉਸ ਦੀ ਉਹਨਾਂ ਨੇ ਘੋਰ ਨਿੰਦਾ ਵੀ ਕੀਤੀ।

ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਹਾਊਸ ਵਿੱਚ ਕਿਸੇ ਮਿਲੀਟੈਂਟ ਜਾਂ ਗੈਂਗਸਟਰ ਵਾਂਗ ਲਿਆਂਦਾ ਗਿਆ, ਉਹਨਾਂ ਦੀ ਪੈਰੋਲ ਚਾਰ ਦਿਨਾਂ ਦੀ ਸੀ ਪਰਉਹਨਾਂ ਨੂੰ ਇੱਕ ਦਿਨ ਵਿੱਚ ਹੀ ਲਿਆ ਕੇ ਸਹੁੰ ਚੁਕਾਉਣ ਤੋਂ ਬਾਅਦ ਤੁਰੰਤ ਵਾਪਿਸ ਜੇਲ੍ਹ ਲਿਜਾਇਆ ਗਿਆ। ਨਾ ਹੀ ਭਾਈ ਸਹਿਬ ਨੂੰ ਉੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹੀ ਤਰੀਕੇ ਨਾ ਮਿਲਣ ਦਿੱਤਾ ਗਿਆ। ਉਸ ਮੌਕੇ ਮੌਜੂਦ ਮੈਂਬਰ ਪਾਰਲੀਮੈਂਟ ਸਰਦਾਰ ਸਰਬਜੀਤ ਸਿੰਘ ਖਾਲਸਾ ਨਾਲ ਵੀ ਭਾਈ ਸਾਹਿਬ ਨੂੰ ਨਹੀਂ ਮਿਲਣ ਦਿੱਤਾ ਗਿਆ।ਜਸਪ੍ਰੀਤ ਸਿੰਘ ਅਟਾਰਨੀ ਨੇ ਭਾਈ ਸਾਹਿਬ ਨਾਲ ਕੀਤੇ ਗਏ ਅਜਿਹੇ ਵਿਵਹਾਰ ਦੀ ਅਟਾਰਨੀ ਨੇ ਘੋਰ ਨਿੰਦਾ ਵੀ ਕੀਤੀ।ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਦੀ ਅਮਰੀਕਾ ਦੇ ਕਈ ਲੀਡਰਾਂ ਨਾਲ ਗੱਲਬਾਤ ਹੋਈ ਹੈ। ਇਹਨਾਂ ਲੀਡਰਾਂ ਵਿੱਚ ਉਪ-ਰਾਸ਼ਟਰਪਤੀ ਕਮਲਾ ਹੈਰਿਸ, ਕਾਂਗਰਸਮੈਨ ਰੋ ਖੰਨਾ, ਕਾਂਗਰਸਮੈਨ ਬ੍ਰਾਂਡ ਸ਼ਰਮਨ,ਕੋਰੀ ਬੁੱਕਰ, ਐਲੈਕਸ ਪਡੀਲਾ, ਐਡਮ ਸ਼ਿਫ ਅਤੇ ਹੋਰ ਕਈ ਨਾਮ ਸ਼ਾਮਿਲ ਹਨ।ਇਹਨਾਂ ਲੀਡਰਾਂ ਨੇ ਵੀ ਭਾਈ ਸਾਹਿਬ ਨਾਲ ਅਜਿਹੇ ਵਿਵਹਾਰ ਬਾਰੇ ਪਤਾ ਲੱਗਣ ਤੇ ਇਸ ਸੰਬੰਧੀ ਇਤਰਾਜ਼ ਜਤਾਇਆ ਹੈ।

ਉਹਨਾਂ ਕਿਹਾ ਕਿ ਇੰਟਰਨੈਸ਼ਨਲ ਪੱਧਰ ਤੇ ਇਸ ਮਾਮਲੇ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਯੋਗ ਕਦਮ ਚੁੱਕੇ ਜਾਣਗੇ।ਜਸਪ੍ਰੀਤ ਸਿੰਘ ਅਟਰਨੀ ਨੇ ਇੱਕ ਮੈਂਬਰ ਪਾਰਲੀਮੈਂਟ ਅਤੇ ਦੇਸ਼ ਦੇ ਨਾਗਰਿਕ ਨਾਲ ਅਜਿਹਾ ਵਤੀਰਾ ਕਰਨ ਤੇ ਬਹੁਤ ਦੁੱਖ ਪ੍ਰਗਟਾਇਆ।ਉਹਨਾਂ ਕਿਹਾ ਕਿ ਇਸ ਦੇ ਨਾਲ ਨਾਲ ਭਾਰਤੀ ਲੀਡਰਾਂ ਦੁਆਰਾ ਉਸ ਮੌਕੇ ਦਿੱਤੇ ਬਿਆਨ ਵੀ ਨਿੰਦਣਯੋਗ ਹਨ ਜਿਸ ਵਿੱਚ ਕਈ ਲੀਡਰਾਂ ਨੇ ਭਾਈ ਸਾਹਿਬ ਦੀ ਤੁਲਨਾ ਗੈਗਸਟਰਾਂ ਜਾਂ ਅਪਰਾਧੀਆਂ ਨਾਲ ਕੀਤੀ। ਲੀਡਰਾਂ ਦੁਆਰਾ ਅਜਿਹੇ ਬਿਆਨ ਦੇਸ਼ ਦੀ ਅਮਨ ਸ਼ਾਂਤੀ ਭੰਗ ਕਰਨ ਵਾਲੇ ਹਨ। ਅਤੇ ਅਸੀਂ ਸਾਰੇ ਐੱਨ.ਆਰ.ਆਈ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਕੋਲ ਅਤੇ ਨੁਮਾਇੰਦੇ ਸਾਰੇ ਹੀ ਇਹਨਾਂ ਬਿਆਨਾਂ ਦੀ ਅਤੇ ਭਾਈ ਸਾਹਿਬ ਪ੍ਰਤੀ ਵਿਵਰਾਹ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਅਤੇ ਨਿੰਦਾ ਕਰਦੇ ਹਾਂ।ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਲਗਾਇਆ ਐਨ.ਐੱਸ.ਏ. ਨੂੰ ਵੀ ਨਿੰਦਣਯੋਗ ਦੱਸਿਆ, ਅਤੇ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਸਰਾ ਸਰ ਘਾਣ ਹੈ ਕਿ ਅਜਿਹੇ ਕਾਨੂੰਨ ਗੈਰ- ਸੰਵਿਧਾਨਿਕ ਤਰੀਕੇ ਨਾਲ ਲਗਾਏ ਜਾ ਰਹੇ ਹਨ।

ਜਸਪ੍ਰੀਤ ਸਿੰਘ ਅਟਾਰਨੀ ਨੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ, ਉਹਨਾਂ ਨੇ ਯੋਗ ਕਦਮ ਚੁੱਕੇ ਅਤੇ ਸਪੀਕਰ ਸਾਹਿਬ ਨੂੰ ਜ਼ੋਰ ਪਾ ਕੇ ਭਾਈ ਸਾਹਿਬ ਦੇ ਸਹੁੰ ਚੁੱਕ ਸਮਾਰੋਹ ਨੂੰ ਨੇਪਰੇ ਚਾੜਣ ਵਿੱਚ ਯੋਗਦਾਨ ਪਾਇਆ।