ਨਿਊਯਾਰਕ, 28 ਸਤੰਬਰ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਇੰਡੀਆਨਾ ਸਟੇਟ ਦੀ ਪੁਲਿਸ ਨੇ ਰੂਟ 1- 94 ‘ਤੇ ਇੱਕ ਰੁਟੀਨ ਚ’ ਵਪਾਰਕ ਵਾਹਨ ਸਟਾਪ ਤੇ ਇੱਕ ਟਰੱਕ ਦੀ ਜਾਂਚ ਪੜਤਾਲ ਦੌਰਾਨ ਨਸ਼ੀਲੇ ਪਦਾਰਥਾਂ ਦਾ ਇੱਕ ਮਹੱਤਵਪੂਰਨ ਪਰਦਾਫਾਸ਼ ਕੀਤਾ ਹੈ। ਸਵੇਰੇ ਕਰੀਬ 9:30 ਵਜੇ, ਦੇ ਕਰੀਬ ਵਪਾਰਕ ਵਹੀਕਲ ਇਨਫੋਰਸਮੈਂਟ ਡਿਵੀਜ਼ਨ ਦੇ ਅਧਿਕਾਰੀਆਂ ਨੇ ਸਟੇਟ ਰੋਡ 49 ਤੋਂ ਦੋ ਮੀਲ ਦੀ ਦੂਰੀ ਤੇ ਪੂਰਬ ਵਿੱਚ ਸਥਿੱਤ ਈਸਟਬਾਉਂਡ ਵੇਟ ਸਟੇਸ਼ਨ ‘ਤੇ ਨਿਯਮਾਂ ਦੀ ਉਲੰਘਣਾ ਕਰ ਲਈ ਇੱਕ ਟਰੱਕ ਨੂੰ ਰੋਕਿਆ ਗਿਆ। ਇਸ ਦੌਰਾਨ, ਜਦੋਂ ਇੰਡੀਆਨਾਂ ਰਾਜ ਦੀ ਪੁਲਿਸ ਨੇ ਕੇ-9 ਨਾਮੀਂ ਖੌਜੀ ਕੁੱਤਿਆਂ ਦੇ ਯੂਨਿਟ ਨੂੰ ਵਾਹਨ ਦੇ ਆਲੇ ਦੁਆਲੇ ਚੈੱਕ ਕਰਨ ਲਈ ਘੁਮਾਇਆ ਗਿਆ।ਅਤੇ ਇੱਕ ਮੁਫਤ-ਹਵਾ ਸੁੰਘਣ ਲਈ ਲਿਆਂਦਾ ਗਿਆ ਸੀ, ਤਾਂ ਕੁੱਤਿਆ ਨੇ ਅਫਸਰਾਂ ਨੂੰ ਇਸ ਟਰੱਕ ਵਿੱਚ ਨਸ਼ਿਆਂ ਦੀ ਮੌਜੂਦਗੀ ਬਾਰੇ ਸੁਚੇਤ ਕਰ ਕੀਤਾ।
ਜਦੋਂ ਟਰੱਕ ਟ੍ਰੇਲਰ ਦੀ ਤਲਾਸ਼ੀ ਲਈ ਗਈ ਅਤੇ ਪੁਲਿਸ ਨੂੰ ਉਸ ਵਿੱਚੋਂ 123.9 ਕਿਲੋਗ੍ਰਾਮ ਚਿੱਟਾ ਪਾਊਡਰ ਪਦਾਰਥ ਮਿਲਿਆ, ਜੋ ਬਾਅਦ ਵਿੱਚ ਫੀਲਡ ਟੈਸਟਾਂ ਦੁਆਰਾ ਟੈਸਟ ਕਰਨ ਤੇ ਉਹਨਾਂ ਵੱਲੋ ਇਹ ਪਦਾਰਥ ਕੋਕੀਨ ਹੋਣ ਦੀ ਪੁਸ਼ਟੀ ਕੀਤੀ ਗਈ।ਟਰੱਕ ਚਾਲਕ ਕੈਨੇਡਾ ਦਾ ਰਹਿਣ ਵਾਲਾ 49 ਸਾਲਾ ਡਰਾਈਵਰ ਜਿਸ ਦਾ ਨਾਂ ਨਸੀਬ ਚਿਸਤੀ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਅਤੇ ਜੋ ਪੋਰਟਰ ਕਾਉਂਟੀ ਨਾਂ ਦੀ ਜੇਲ੍ਹ ਵਿੱਚ ਬੰਦ ਹੈ। ਹੁਣ ਉਸ ਨੂੰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ ਕੋਕੀਨ ਦੇ ਲੈਵਲ ਦੇ 3 ਦੇ ਅਪਰਾਧਿਕ ਸੰਗੀਨ ਜੁਰਮ ਉਸ ਤੇ ਲੱਗੇ ਹਨ।ਦੋਸ਼ ਸਾਬਤ ਹੋਣ ਤੇ ਉਸ ਨੂੰ ਲੰਮੀ ਜੇਲ੍ਹ ਦੀ ਸ਼ਜਾ ਹੋ ਸਕਦੀ ਹੈ।ਇੰਨੀ ਵੱਡੀ ਮਾਤਰਾ ਚ’ ਉਸ ਨੇ ਕੌਕੀਨ ਟ੍ਰੇਲਰ ਦੇ ਪਿੱਛੇ ਲੱਦੇ ਲੋਡ ਦੇ ਵਿੱਚੋ ਪੈੱਕਟ ਬਰਾਮਦ ਹੋਏ ਹਨ।