ਨਿਊਜਰਸੀ, 23 ਸਤੰਬਰ (ਰਾਜ ਗੋਗਨਾ)- ਅਮਰੀਕਾ ਦੇ ਰਾਜ ਨਿਊਜਰਸੀ ਵਿੱਚ ਮਿਸ ਇੰਡੀਆ ਵਰਲਡ ਵਾਈਡ ਦੇ ਹੋਏ ਮੁਕਾਬਲਿਆਂ ਵਿੱਚ ਭਾਰਤੀ ਮੂਲ ਦੀ ਧਰੁਵੀ ਪਟੇਲ ਜੇਂਤੂ ਰਹੀ ਹੈ। ਜੋ ਅਮਰੀਕਾ ਤੋਂ ਕੰਪਿਊਟਰ ਸੂਚਨਾ ਪ੍ਰਣਾਲੀ ਦੀ ਇੱਕ ਵਿਦਿਆਰਥਣ ਹੈ।ਜੋ ਭਾਰਤ ਤੋ ਬਾਹਰ ਸਭ ਤੋ ਲੰਬੇ ਸਮੇਂ ਤੱਕ ਚੱਲਣ ਵਾਲੀ ਪ੍ਰਤੀਯੋਗਤਾ ਹੈ।ਅਤੇ ਵਰਲਡਵਾਈਡ ਜਿੱਤਣਾ ਇੱਕ ਬਹੁਤ ਮਾਣਮੱਤਾ ਸਨਮਾਨ ਹੈ।ਹਾਲ ਹੀ ਵਿੱਚ ‘ਮਿਸ ਇੰਡੀਆ ਵਰਲਡਵਾਈਡ ਦਾ ਮੁਕਾਬਲਾ ਨਿਊਜਰਸੀ ਵਿੱਚ ਹੋਇਆ।
ਜਿਸ ਵਿੱਚ ਧਰੁਵੀ ਪਟੇਲ ਨੇ ਮਿਸ ਇੰਡੀਆ ਵਰਲਡ ਵਾਈਡ-2024 ਦਾ ਖ਼ਿਤਾਬ ਜਿੱਤਿਆ ਉਹ ਅਮਰੀਕਾ ਤੋ ਕੰਪਿਊਟਰ ਇੰਨਫਰਮੇਸ਼ਨ ਸਿਸਟਮ ਦੀ ਵਿਦਿਆਰਥਣ ਹੈ।ਉਸ ਨੇ ਇਹ ਖ਼ਿਤਾਬ ਜਿੱਤ ਕੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਬਾਲੀਵੁੱਡ ਅਦਾਕਾਰਾ ਅਤੇ ਯੂਨੀਸੇਫ ਦੀ ਰਾਜਦੂਤ ਬਣਨ ਦੀ ਇੱਛਾ ਰੱਖਦੀ ਹੈ।ਨਿਊਜਰਸੀ ਸੂਬੇ ਦੇ ਸ਼ਹਿਰ ਐਡੀਸਨ ਵਿੱਚ ਤਾਜ ਪਹਿਨਣ ਤੋਂ ਬਾਅਦ, ਧਰੁਵੀ ਨੇ ਕਿਹਾ… “ਮਿਸ ਇੰਡੀਆ ਵਰਲਡ ਵਾਈਡ ਦਾ ਖਿਤਾਬ ਪ੍ਰਾਪਤ ਕਰਨਾ ਮੇਰੇ ਲਈ ਇੱਕ ਬਹੁਤ ਵੱਡਾ ਤੇ ਸ਼ਾਨਦਾਰ ਸਨਮਾਨ ਹੈ।ਅਤੇ ਇਸ ਨੇ ਮੈਨੂੰ ਕੀਮਤ ਦੀ ਭਾਵਨਾ ਅਤੇ ਇੱਕ ਮੌਕਾ ਪ੍ਰਦਾਨ ਕੀਤਾ ਹੈ।ਅਤੇ ਇਹ ਦੁਨੀਆ ਭਰ ਦੇ ਹੋਰਾਂ ਲਈ ਇੱਕ ਪ੍ਰੇਰਨਾ ਸਰੋਤ ਹੈ।ਇਸੇ ਮੁਕਾਬਲੇ ਵਿੱਚ ਸੂਰੀਨਾਮ ਦੀ ਲੀਜ਼ਾ ਅਬਦੋਏਲਹਾਕ ਫਸਟ ਰਨਰ-ਅੱਪ ਅਤੇ ਨੀਦਰਲੈਂਡ ਦੀ ਮਾਲਵਿਕਾ ਸ਼ਰਮਾ ਦੂਜੀ ਰਨਰ-ਅੱਪ ਬਣੀ।ਅਤੇ ਇਸ ਤੋਂ ਇਲਾਵਾ ਮਿਸਿਜ਼ ਵਰਗ ਵਿੱਚ ਤ੍ਰਿਨੀਦਾਦ ਦੀ ਸੁਆਨ ਮੌਤੇਟ ਜੇਤੂ ਰਹੀ। ਸਨੇਹਾ ਨੰਬਰਦਾਰ ਪਹਿਲੇ ਅਤੇ ਪਵਨਦੀਪ ਕੌਰ ਯੂ.ਕੇ. ਦੂਜੀ ਰਨਰਅੱਪ ਤੇ ਰਹੀ।ਗੁਆਡੇਲੂਪ ਦੀ ਸੀਏਰਾ ਸੁਰੇਟ ਨੇ ਕਿਸ਼ੋਰ ਵਰਗ ਵਿੱਚ ਮਿਸ ਟੀਨ ਇੰਡੀਆ ਵਰਲਡਵਾਈਡ ਦਾ ਤਾਜ ਜਿੱਤਿਆ।
ਨੀਦਰਲੈਂਡ ਦੀ ਸ਼੍ਰੇਆ ਸਿੰਘ ਪਹਿਲੀ ਰਨਰ-ਅੱਪ ਅਤੇ ਸੂਰੀਨਾਮ ਦੀ ਸ਼ਰਧਾ ਟੇਡਜੋ ਦੂਜੀ ਰਨਰ-ਅੱਪ ਬਣੀ।ਇਹ ਸੁੰਦਰਤਾ ਮੁਕਾਬਲੇ ਨਿਊਯਾਰਕ ਚ’ ਸਥਿੱਤ ਫੈਸਟੀਵਲ ਕਮੇਟੀ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ। ਮੁਕਾਬਲੇ ਭਾਰਤੀ-ਅਮਰੀਕੀ ਨੀਲਮ ਅਤੇ ਧਰਮਾਤਮਾ ਸਰਨ ਦੀ ਅਗਵਾਈ ਹੇਠ ਕਰਵਾਏ ਜਾਂਦੇ ਹਨ।