ਵਾਰਿਸ ਭਰਾ ਹੋਣਗੇ ‘ਪੰਜਾਬੀ ਵਿਰਸਾ 2024’ ਰਾਹੀਂ ਬ੍ਰਿਸਬੇਨ ਵਾਸੀਆਂ ਦੇ ਹੋਣਗੇ ਰੂ-ਬ-ਰੂ, ਪੋਸਟਰ ਰਿਲੀਜ਼

ਹਰਪ੍ਰੀਤ  ਸਿੰਘ ਕੋਹਲੀ, ਬ੍ਰਿਸਬੇਨ  
ਤਿੰਨ ਦਹਾਕਿਆਂ ਤੋਂ ਵੀ ਵੱਧ ਦੁਨੀਆਂ ਦੇ ਕੋਨੇ-ਕੋਨੇ ‘ਚ ਆਪਣੀ ਉਸਾਰੂ ਅਤੇ ਸੁਰੀਲੀ ਗਾਇਕੀ ਜ਼ਰੀਏ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਗਾਇਕੀ ਦੇ ਅੰਬਰ ਦੇ ਤਿੰਨ ਚਮਕਦੇ ਸਿਤਾਰੇ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਇਸ ਵਰ੍ਹੇ ਵੀ ‘ਪੰਜਾਬੀ ਵਿਰਸਾ’ ਨਾਲ ਵਿਦੇਸ਼ਾਂ ‘ਚ ਆਪਣੀ ਵੱਖਰੀ ਛਾਪ ਛੱਡਣ ਲਈ ਤੱਤਪਰ ਹਨ। ਪੰਜਾਬੀ ਵਿਰਸਾ ਸ਼ੋਅ ਸਬੰਧੀ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ, ਫ਼ਤਿਹ ਪ੍ਰਤਾਪ ਸਿੰਘ, ਅਮਨਦੀਪ ਸਿੰਘ, ਰਣਬੀਰ ਸਿੰਘ, ਬਰਨਾਰਡ ਮਲਿਕ, ਰੌਕੀ ਭੁੱਲਰ, ਰਾਜਦੀਪ ਲਾਲੀ, ਹਰਜੀਤ ਲਸਾੜਾ, ਜਗਦੀਪ ਭਿੰਡਰ, ਪ੍ਰਿੰਸ ਭਿੰਡਰ, ਮਨਜਿੰਦਰ ਰਟੌਲ, ਗੁਰਪ੍ਰੀਤ ਬੰਮਰਾ, ਸੁਖਚੈਨ ਸਿੰਘ, ਰਾਜ ਭਿੰਡਰ, ਦੀਪਇੰਦਰ ਸਿੰਘ, ਬੰਟੀ ਪੂਨੀਆ, ਉਮੇਸ਼ ਜੋਸ਼ੀ, ਗੁਰਪ੍ਰੀਤ ਬਰਾੜ, ਬਲਦੇਵ ਸਿੰਘ, ਅਮਨਪ੍ਰੀਤ ਪੱਡਾ ਤੇ ਜਤਿੰਦਰਜੀਤ ਸਿੰਘ ਆਦਿ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਇੰਡੀਅਨ ਬ੍ਰਦਰਸ ਰੈਸਤਰਾਂ ਵਿਖੇ ਸਾਂਝੇ ਤੌਰ ‘ਤੇ ਵਾਰਿਸ ਭਰਾਵਾਂ ਦੇ ‘ਪੰਜਾਬੀ ਵਿਰਸਾ 2024’ ਸ਼ੋਅ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਬ੍ਰਿਸਬੇਨ ਵਿਖੇ ਵਿਰਾਸਤ ਗਰੁੱਪ ਅਤੇ ਲੀਡਰਜ ਇੰਸਟੀਟਿਊਟ ਦੇ ਉੱਦਮਾਂ ਨਾਲ ‘ਪੰਜਾਬੀ ਵਿਰਸਾ 2024’  ਦਿਨ ਸ਼ਨੀਵਾਰ, 29 ਸਤੰਬਰ ਨੂੰ ਹਿੱਲਸੋਂਗ ਮਾਊਂਟ ਗ੍ਰੈਵੱਟ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ।

ਹਰਜੀਤ ਭੁੱਲਰ ਤੇ ਮਨਜੀਤ ਭੁੱਲਰ ਨੇ ਬੈਠਕ ਦੌਰਾਨ ਸਥਾਨਕ ਮੀਡੀਏ ਨੂੰ ਦੱਸਿਆ ਕਿ ਹਰ ਵਾਰ ਦੀ ਤਰਾਂ ਬ੍ਰਿਸਬੇਨ ਦੀ ਸ਼ਾਮ ਵੀ ਇਤਿਹਾਸਿਕ ਰਹੇਗੀ। ਉਨ੍ਹਾਂ ਦੱਸਿਆ ਕਿ ਸ਼ੋਅ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਵਡੇਰਿਆਂ ਦੀ ਯਕੀਨੀ ਹਾਜ਼ਰੀ ਦੀ ਪਹਿਲਕਦਮੀ ਤਹਿਤ ਵਡੇਰਿਆਂ ਲਈ ਦਾਖਲਾ ਬਿਲਕੁੱਲ ਮੁਫ਼ਤ ਰਹੇਗਾ। ਸਮੂਹ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀ ਪਰਿਵਾਰਾਂ ਵੱਲੋਂ ਇਸ ਵਿਲੱਖਣ ਉੱਦਮ ਦੀ ਪ੍ਰਸੰਨਸਾ ਕੀਤੀ ਹੈ। ਇਹ ਜ਼ਜਬਾ ਹਰ ਸਾਲ ਸਮੁੱਚੀ ਟੀਮ ‘ਚ ਨਵੀਂ ਰੂਹ ਭਰਦਾ ਹੈ। ਮਾਂ ਬੋਲੀ ਪੰਜਾਬੀ ਨੂੰ ਸਮ੍ਰਪਿੱਤ ਅਤੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿਚ ਚੰਡੀ ਇਸ ਤਿੱਕੜੀ ਨੂੰ ਗਾਇਕੀ ਦੇ ਪਿੱੜ ‘ਚ ਤੀਹ ਵਰਿਆਂ ਵੱਧ ਸਮਾਂ ਹੋ ਚੁੱਕਿਆ ਹੈ।

ਜ਼ਿਕਰਯੋਗ ਹੈ ਕਿ ‘ਪੰਜਾਬੀ ਵਿਰਸੇ’ ਦੇ ਨਾਮ ਹੇਠ ਇਹ ਤਿੱਕੜੀ ਹਰ ਸਾਲ ਆਪਣਾ ਲਾਈਵ ਅਖਾੜਾ ਲੈ ਕੇ ਆਉਂਦੀ ਹੈ। ਇਸ ਮੌਕੇ ਰਾਜਦੀਪ ਲਾਲੀ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ।