ਸਾਵਧਾਨ! ਕੋਵਿਡ-19 ਦੇ ਨਵੇਂ ਵੇਰੀਐਂਟ ਨੇ ਆਸਟ੍ਰੇਲੀਆ ਸਮੇਤ ਦੁਨੀਆ ਭਰ ‘ਚ ਦਿੱਤੀ ਦਸਤਕ

ਦੁਨੀਆ ਭਰ ‘ਚ COVID-19 ਦਾ ਇੱਕ ਨਵਾਂ ਰੂਪ ਖੋਜਿਆ ਗਿਆ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। EG 5.1, ਓਮੀਕ੍ਰੋਨ ਦੇ ਇੱਕ ਰੂਪ ਨੂੰ ਲੜਾਈ ਅਤੇ ਝਗੜੇ ਦੀ ਯੂਨਾਨੀ ਦੇਵੀ ਦੇ ਨਾਮ ‘ਤੇ ‘ਏਰਿਸ’ ਉਪਨਾਮ ਦਿੱਤਾ ਗਿਆ ਹੈ। ਯੂਕੇ ਵਿੱਚ ਇਸ ਸਟ੍ਰੇਨ ਦੇ ਮਾਮਲੇ ਵੱਧ ਰਹੇ ਹਨ ਅਤੇ ਹੁਣ ਇਹ ਅਮਰੀਕਾ ਵਿੱਚ ਵੀ ਪ੍ਰਭਾਵੀ ਹੈ।

ਆਸਟ੍ਰੇਲੀਆਈ ਸਰਕਾਰ ਨੇ ਕਿਹਾ ਕਿ ਅਪ੍ਰੈਲ ਤੋਂ ਹੁਣ ਤੱਕ ਆਸਟ੍ਰੇਲੀਆ ਵਿੱਚ ਇਸ ਸਬੰਧੀ 100 ਤੋਂ ਘੱਟ ਕੇਸ ਪਾਏ ਗਏ ਹਨ। ਉਹਨਾਂ ਨੇ ਅੱਗ ਕਿਹਾ ਕਿ ATAGI ਮੌਜੂਦਾ ਟੀਕਿਆਂ ‘ਤੇ ਨਵੇਂ ਰੂਪਾਂ ਦੇ ਪ੍ਰਭਾਵ ਦੀ ਨਿਗਰਾਨੀ ਕਰ ਰਹੀ ਹੈ। WHO ਦੁਆਰਾ ਇਸਨੂੰ ਪਿਛਲੇ ਮਹੀਨੇ ਇੱਕ ਵੇਰੀਐਂਟ ਵਜੋਂ ਨਾਮ ਦਿੱਤਾ ਗਿਆ ਸੀ, ਜਿਸਦੀ ਇਹ ਨਿਗਰਾਨੀ ਕਰ ਰਿਹਾ ਸੀ। ਉੱਧਰ ਯੂਕੇ ਸਰਕਾਰ ਨੇ ਕਿਹਾ ਕਿ ਇੰਗਲੈਂਡ ਵਿੱਚ ਇੱਕ ਹਫ਼ਤੇ ਵਿੱਚ ਸਟ੍ਰੇਨ ਦੇ 20 ਪ੍ਰਤੀਸ਼ਤ ਹੋਰ ਮਾਮਲੇ ਸਾਹਮਣੇ ਆਏ ਹਨ। UKHSA ਦਾ ਕਹਿਣਾ ਹੈ ਕਿ ਯੂਕੇ ਵਿੱਚ ਕੁੱਲ ਮਿਲਾ ਕੇ ਕੋਵਿਡ-19 ਦੇ ਕੇਸ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਜਿਸ ਕਾਰਨ ਹਰ ਮਹੀਨੇ ਕੇਸ 200,000 ਤੱਕ ਵੱਧ ਰਹੇ ਹਨ।