ਸਕੂਲ ‘ਚ ਇਕ-ਇਕ ਕਰਕੇ ਡਿੱਗੀਆਂ 95 ਕੁੜੀਆਂ, ਇਕੱਠੀਆਂ ਨੂੰ ਹੋ ਗਿਆ ‘ਪੈਰਾਲਾਈਜ਼’

ਕੀਨੀਆ ਦੇ ਇਕ ਸਕੂਲ ‘ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਦੇਖ ਕੇ ਹਰ ਕੋਈ ਸਦਮੇ ‘ਚ ਹੈ। ਕੀਨੀਆ ਦੇ ਕਾਕਾਮੇਗਾ ਕਾਊਂਟੀ ‘ਚ ਹਾਈ ਸਕੂਲ ਦੀਆਂ ਲਗਭਗ 95 ਵਿਦਿਆਰਥਣਾਂ ਇਕੱਠੀਆਂ ਇਕੋ ਜਿਹੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਈਆਂ ਹਨ।

ਸੈਂਟ ਥੇਰੇਸਾ ਐਰਗੀ ਹਾਈ ਸਕੂਲ ਦੀਆਂ ਇਕੱਠੀਆਂ 95 ਵਿਦਿਆਰਥਣਾਂ ਦੇ ਸਰੀਰ ਦਾ ਹੇਠਲਾਂ ਹਿੱਸਾ ਪੈਰਾਲਾਈਜ਼ ਹੈ ਗਿਆ ਜਿਸਦੇ ਚਲਦੀ ਉਹ ਬੀਤੇ ਕੁਝ ਹਫਤਿਆਂ ਤੋਂ ਹਸਪਤਾਲ ‘ਚ ਦਾਖਲ ਹਨ। ਕਥਿਤ ਮਹਾਮਾਰੀ ਨੇ ਕੁੜੀਆਂ ਦੇ ਪਰਿਵਾਰ ਵਾਲਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ।

ਸਥਾਨਕ ਮੀਡੀਆ ਨੇ ਦੱਸਿਆ ਕਿ ਅਚਾਨਕ ਇਨ੍ਹਾਂ ਵਿਦਿਆਰਥਣਾਂ ਦੇ ਪੈਰ ਸੁੰਨ ਹੋ ਗਏ ਅਤੇ ਤੁਰਨ-ਫਿਰਨ ‘ਚ ਅਸਮਰਥ ਹੋ ਗਈਆਂ। ਕੀਨੀਆ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਕਲਿੱਪ ‘ਚ ਕੁੜੀਆਂ ਨੂੰ ਲੰਗੜਾ ਕੇ ਅਤੇ ਲੜਖੜਾਉਂਦਿਆਂ ਚਲਦੇ ਹੋਏ ਦੇਖਿਆ ਜਾ ਸਕਦਾ ਹੈ। ਕਾਕਾਮੇਗਾ ਕਾਊਂਟੀ ਹੈਲਥ ਸੀ.ਈ.ਸੀ. ਬਰਨਾਰਡ ਵੇਸੋਂਗਾ ਨੇ ਕਿਹਾ ਕਿ ਅਣਜਾਣ ਬੀਮਾਰੀ ਦੇ ਕਾਰਨਾਂ ਨੂੰ ਸਮਝਣ ਲਈ ਕੁੜੀਆਂ ਦੇ ਖੂਨ, ਪਿਸ਼ਾਬ ਅਤੇ ਟੱਟੀ ਦੇ ਨਮੂਨੇ ਲਏ ਗਏ ਹਨ। ਹਾਲਾਂਕਿ ਅਜੇ ਤਕ ਇਸਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ। ਉਥੇ ਹੀ ਇਸ ਭਿਆਨਕ ਘਟਨਾ ਤੋਂ ਬਾਅਦ ਸਕੂਲ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।