ਵਾਸ਼ਿੰਗਟਨ, 21 ਅਗਸਤ (ਰਾਜ ਗੋਗਨਾ)-ਬੀਤੇਂ ਦਿਨ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਇਕ ਅਹਿਮ ਫੈਸਲਾ ਲੈਦੇ ਹੋਏ ਅਮਰੀਕੀ ਨਾਗਰਿਕਾਂ ਦੇ ਪ੍ਰਵਾਸੀ ਭਾਈਵਾਲਾਂ ਲਈ ਉਹਨਾਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਹੈ।ਰਾਸ਼ਟਰਪਤੀ ਜੋਅ ਬਿਡੇਨ ਨੇ ਅਮਰੀਕੀ ਨਾਗਰਿਕਤਾ ਵਾਲੇ ਪ੍ਰਵਾਸੀਆਂ ਦੇ ਜੀਵਨ ਸਾਥੀ ਲਈ ਸਿਟੀਜ਼ਨ ਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।ਇਹ ਪ੍ਰੋਗਰਾਮ ਉਨ੍ਹਾਂ ਲਈ ਹੈ ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਹਨ ਅਤੇ ਲੰਬੇ ਸਮੇਂ ਤੋਂ ਨਾਗਰਿਕਤਾ ਦੀ ਉਡੀਕ ਕਰ ਰਹੇ ਹਨ। ਇਸ ਸਾਲ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਸੰਦਰਭ ਵਿੱਚ ਨਵੇਂ ਇਮੀਗ੍ਰੇਸ਼ਨ ਕਾਨੂੰਨ ਨੂੰ ਲਾਗੂ ਕਰਨਾ ਇੱਕ ਤਰਜੀਹ ਬਣ ਗਿਆ ਹੈ। ਇਹ ਕਾਨੂੰਨ 39 ਸਾਲਾ ਦੇ ਇੱਕ ਉਬੇਰ ਦੇ ਡਰਾਈਵਰ ਮਿਗੁਏਲ ਅਲੇਮੈਨ ਨੂੰ ਵੀ ਅਮਰੀਕੀ ਨਾਗਰਿਕਤਾ ਪ੍ਰਦਾਨ ਕਰੇਗਾ, ਜੋ ਅਮਰੀਕੀ ਨਾਗਰਿਕ ਪਤਨੀ ਅਤੇ ਦੋ ਬੱਚਿਆਂ ਨਾਲ ਅਮਰੀਕਾ ਚ’ ਰਹਿੰਦਾ ਹੈ।
ਅਲੇਮਾਨ ਚਾਰ ਸਾਲ ਦੀ ਉਮਰ ਵਿੱਚ ਮੈਕਸੀਕੋ ਤੋਂ ਅਮਰੀਕਾ ਵਿੱਚ ਆਇਆ ਸੀ। ਅਲ ਸਲਵਾਡੋਰ, ਫਿਲੀਪੀਨਜ਼ ਅਤੇ ਹੋਰ ਦੇਸ਼ਾਂ ਤੋਂ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਆਏ ਪ੍ਰਵਾਸੀਆਂ ‘ਚੋਂ ਅਲੇਮੈਨ ਵੀ ਇਕ ਹੈ, ਅਜਿਹੇ ਲੱਖਾਂ ਲੋਕ ਅਮਰੀਕਾ ‘ਚ ਅਮਰੀਕੀ ਨਾਗਰਿਕਤਾ ਦੀ ਉਡੀਕ ਕਰ ਰਹੇ ਹਨ। ਹਾਲਾਂਕਿ ਰਿਪਬਲਿਕਨ ਪਾਰਟੀ ਦਾ ਕਹਿਣਾ ਹੈ ਕਿ ਇਹ ਕਾਨੂੰਨ ਗੈਰ-ਕਾਨੂੰਨੀ ਹੈ।ਅਤੇ ਅਮਰੀਕੀ ਸਰਕਾਰ ਦੁਆਰਾ ਜੂਨ ਵਿੱਚ ਕਰਵਾਏ ਗਏ ਇੱਕ ਸਰਵੇਖਣ ਦੇ ਅਨੁਸਾਰ 500,000 ਅਮਰੀਕੀ ਨਾਗਰਿਕਾਂ ਦੇ ਜੀਵਨ ਸਾਥੀ ਵਿਦੇਸ਼ੀ ਪ੍ਰਵਾਸੀ ਹਨ। ਇਹ ਸਾਰੇ ਪਿਛਲੇ 17 ਜੂਨ ਤੱਕ ਘੱਟੋ-ਘੱਟ ਦਸ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਅਮਰੀਕੀ ਨਾਗਰਿਕ ਮਾਪਿਆਂ ਨਾਲ ਰਹਿ ਰਹੇ 50,000 ਬੱਚਿਆਂ ਨੂੰ ਵੀ ਇਸ ਐਕਟ ਤਹਿਤ ਅਮਰੀਕੀ ਨਾਗਰਿਕਤਾ ਮਿਲੇਗੀ