ਕੈਨੇਡਾ ਤੋਂ ਦੁਖਦਾਇਕ ਖ਼ਬਰ: ਫੈਕਟਰੀ ‘ਚ ਵਾਪਰੇ ਹਾਦਸੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

ਸੁਨਹਿਰੀ ਭਵਿੱਖ ਲਈ 4 ਮਹੀਨੇ ਪਹਿਲਾਂ ਕੈਨੇਡਾ ਵਿੱਚ ਆਏ ਇਕ ਪੰਜਾਬੀ ਨੌਜਵਾਨ ਦੀ 28 ਅਗਸਤ ਨੂੰ ਬਰੈਂਪਟਨ ਵਿਖੇ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਦਰਦਨਾਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲਪ੍ਰੀਤ ਸਿੰਘ ਥਿੰਦ ਵਜੋਂ ਹੋਈ ਹੈ। ਇਹ ਹਾਦਸਾ ਓਰੇਂਡਾ ਅਤੇ ਡਿਕਸੀ ਦੇ ਖੇਤਰ ਵਿੱਚ ਸਥਿੱਤ ਇਕ ਫੈਕਟਰੀ ਵਿੱਚ ਵਾਪਰਿਆ।

ਸਾਹਿਲਪ੍ਰੀਤ 28 ਅਗਸਤ ਦੀ ਸਵੇਰ ਨੂੰ ਫੈਕਟਰੀ ਵਿੱਚ ਆਮ ਮਜ਼ਦੂਰ ਦੀ ਤਰ੍ਹਾਂ ਕੰਮ ਕਰ ਰਿਹਾ ਸੀ, ਜਿਸ ਮਸ਼ੀਨ ‘ਤੇ ਉਹ ਕੰਮ ਕਰ ਰਿਹਾ ਸੀ, ਉਸ ਵਿਚ ਇਕ ਕਨਵੇਅਰ ਬੈਲਟ ਲੱਗੀ ਸੀ ਅਤੇ ਕਿਸੇ ਤਰ੍ਹਾਂ ਉਸ ਦਾ ਹੱਥ ਉਸ ਵਿਚ ਫਸ ਗਿਆ ਅਤੇ ਮਸ਼ੀਨ ਨੇ ਉਸ ਦਾ ਪੂਰਾ ਸਰੀਰ ਖਿੱਚ ਲਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਮਾਪਿਆ ਦਾ ਇਕਲੌਤਾ ਪੁੱਤਰ ਅਤੇ ਇੱਕ ਭੈਣ ਦਾ ਭਰਾ ਸੀ। ਸਾਹਿਲਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ਅਤੇ ਅੰਤਿਮ ਸੰਸਕਾਰ ਕਰਨ ਵਿਚ ਸਹਾਇਤਾ ਲਈ ਇਕ ਫੰਡਰੇਜ਼ਰ ਵੀ ਬਣਾਇਆ ਗਿਆ ਹੈ।