ਮਾਰਕ ਜ਼ੁਕਰਬਰਗ ਨੇ ਘਰ ਦੇ ਬਗੀਚੇ ਵਿੱਚ ਬਣਾਈ ਪਤਨੀ ਪ੍ਰਿਸਿਲਾ ਦੀ ਬਣਾਈ ਮੂਰਤੀ

ਨਿਊਯਾਰਕ,17 ਅਗਸਤ (ਰਾਜ ਗੋਗਨਾ)-ਪਿਆਰ ਨੂੰ ਪਰਿਭਾਸ਼ਿਤ ਕਰਨਾ ਔਖਾ ਹੈ। ਅਤੇ ਪਿਆਰ ਕਦੇ ਵੀ ਗੰਭੀਰ ਅਤੇ ਕਦੇ ਇਨਸਾਨ ਨੂੰ ਸ਼ਰਾਰਤੀ ਬਣਾ ਦਿੰਦਾ ਹੈ। ਮੇਟਾ ਦੇ ਅਰਬਪਤੀ ਕਾਰੋਬਾਰੀ ਮਾਰਕ ਜ਼ੁਕਰਬਰਗ ਨੇ ਵੀ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਤੂਫਾਨ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਘਰ ਦੇ ਪਿੱਛੇ ਬਗੀਚੇ ‘ਚ ਆਪਣੀ ਪਤਨੀ ਪ੍ਰਿਸਿਲਾ ਚੈਨ ਦੀ ਇਕ ਵੱਡੀ ਮੂਰਤੀ ਬਣਾਈ ਹੈ। ਅਤੇ ਮਾਰਕ ਨੇ ਇੰਸਟਾਗ੍ਰਾਮ ‘ਤੇ ਆਪਣੀ ਮੂਰਤੀ ਦੇ ਕੋਲ ਖੜ੍ਹੀ ਪ੍ਰਿਸਿਲਾ ਦੀ ਇੱਕ ਫੋਟੋ ਅਤੇ ਵੀਡੀਓ ਨੂੰ ਵੀ ਸਾਂਝਾ ਕੀਤਾ ਹੈ।

40 ਸਾਲਾ ਫੇਸਬੁੱਕ ਦੇ ਸੀਈੳ ਨੇ ਇਸ ਵਿੱਚ ਲਿਖਿਆ ਹੈ ਕਿ ‘ਪਤਨੀ ਦੀਆਂ ਮੂਰਤੀਆਂ ਬਣਾਉਣ ਦੀ ਰੋਮਨ ਪਰੰਪਰਾ ਨੂੰ ਵਾਪਸ ਲਿਆਂਦਾ ਹੈ।ਅਤੇ ਮੂਰਤੀਕਾਰ ਡੈਨੀਅਲ ਅਰਸ਼ਮ ਦਾ ਧੰਨਵਾਦ ਕਰਦਿਆਂ ,ਮਾਰਕ ਨੇ ਇਸ ਮੂਰਤੀ ਨੂੰ ਨਿਊਯਾਰਕ ਸਥਿਤ ਮੂਰਤੀਕਾਰ ਡੇਨੀਅਲ ਅਰਸ਼ਮ ਨੂੰ ਸੌਂਪਿਆ ਸੀ। ਇਹ ਆਰਕੀਟੈਕਟ, ਮੂਰਤੀਕਾਰ ਅਰਸ਼ਮ ਨੇ ਟਿਫਨੀ ਹਰੇ ਪਟੀਨਾ ਨਾਲ ਕਾਂਸੀ ਵਿੱਚ ਪ੍ਰਿਸਿਲਾ ਚੈਨ ਦੀ ਮੂਰਤੀ ਬਣਾਈ ਹੈ। ਮਾਰਕ ਜ਼ੁਕਰਬਰਗ ਅਤੇ ਪ੍ਰਿਸੀਲਾ ਦੇ ਵਿਆਹ ਨੂੰ 12 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ।ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਹਨ, ਜਿੰਨਾਂ ਦੇ ਨਾਂ ਮੈਕਸਿਮਾ, ਅਗਸਤ ਅਤੇ ਔਰੇਲੀਆ। ਜਦੋਂ ਜ਼ਕਰਬਰਗ ਹਾਰਵਰਡ ਵਿੱਚ ਸੀ, ਉਹ 2003 ਵਿੱਚ ਇੱਕ ਕਾਲਜ ਪਾਰਟੀ ਵਿੱਚ ਮਿਲੇ ਅਤੇ ਡੇਟਿੰਗ ਸ਼ੁਰੂ ਕੀਤੀ। ਮਾਰਕ ਨੇ ਪਿਛਲੇ ਸਾਲ ਫੇਸਬੁੱਕ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ ਸੀ। ਅਤੇ ਇਹ ਦੱਸਦਾ ਹੋਏ ਕਿ ਦੋਵਾਂ ਦੀ ਮੁਲਾਕਾਤ ਕਿਵੇਂ ਹੋਈ। ਮਾਰਕ ਨੇ ਲਿਖਿਆ, ‘ਕਾਲਜ ਦੇ ਦੋਸਤਾਂ ਨੇ ਮੇਰੇ ਲਈ ਵਿਦਾਇਗੀ ਪਾਰਟੀ ਦਿੱਤੀ ਸੀ। ਅਤੇ ਅਸੀਂ ਦੋਵੇਂ ਉੱਥੇ ਮਿਲੇ।

ਮੈਨੂੰ ਲੱਗਾ ਕਿ ਸਕੂਲ ਹੁਣ ਮੈਨੂੰ ਕੱਢ ਦੇਵੇਗਾ। ਮੈਂ (ਪ੍ਰਿਸਿਲਾ) ਨੂੰ ਬਾਹਰ ਮਿਲਣ ਲਈ ਕਿਹਾ ਅਤੇ ਕਿਹਾ ਕਿ ਮੇਰੇ ਕੋਲ ਹੁਣ ਬਹੁਤ ਘੱਟ ਦਿਨ ਹਨ। ਫਿਰ ਮੈਂ ਫੇਸਬੁੱਕ ਸ਼ੁਰੂ ਕੀਤੀ, ਸਾਡਾ ਵਿਆਹ ਹੋ ਗਿਆ ਅਤੇ ਹੁਣ ਸਾਡੀਆਂ ਤਿੰਨ ਧੀਆਂ ਹਨ। ਇਹ ਮੇਰੀ ਦਿਲਚਸਪ ਯਾਤਰਾ ਹੈ।