ਅਯੁੱਧਿਆ ਦੇ ਰਾਮ ਮੰਦਰ ਚ’ ਰਾਮਲਲਾ ਦੀ ਮੂਰਤੀ ਬਣਾਉਣ ਵਾਲੇ ਮਸ਼ਹੂਰ ਮੂਰਤੀਕਾਰ ਅਰੁਣ ਯੋਗੀਰਾਜ ਦਾ ਅਮਰੀਕਾ ਦਾ ਵੀਜ਼ਾ ਰੱਦ

ਅਯੁੱਧਿਆ ਦੇ ਰਾਮ ਮੰਦਰ ਚ' ਰਾਮਲਲਾ ਦੀ ਮੂਰਤੀ ਬਣਾਉਣ ਵਾਲੇ ਮਸ਼ਹੂਰ ਮੂਰਤੀਕਾਰ ਅਰੁਣ ਯੋਗੀਰਾਜ ਦਾ ਅਮਰੀਕਾ ਦਾ ਵੀਜ਼ਾ ਰੱਦ

ਪਹਿਲਾਂ ਉਹ ਅਮਰੀਕਾ ਗਿਆ ਸੀ ਪਰ ਇਸ ਵਾਰ ਵੀਜ਼ਾ ਰੱਦ ਕਰ ਦਿੱਤਾ ਗਿਆ

ਨਿਊਯਾਰਕ, 16 ਅਗਸਤ (ਰਾਜ ਗੋਗਨਾ)- ਅਯੁੱਧਿਆ ਦੇ ਰਾਮ ਮੰਦਰ ‘ਚ ਰਾਮਲਲਾ ਦੀ ਸ਼ਾਨਦਾਰ ਮੂਰਤੀ ਤਿਆਰ ਕਰਨ ਵਾਲੇ ਮਸ਼ਹੂਰ ਮੂਰਤੀਕਾਰ ਅਰੁਣ ਯੋਗੀਰਾਜ ਨੂੰ ਅਮਰੀਕਾ ‘ਚ ਇਕ ਵਿਸ਼ੇਸ਼ ਸੰਮੇਲਨ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਪਰ ਅਮਰੀਕਾ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਉਸਨੂੰ 30 ਅਗਸਤ ਤੋਂ 1 ਸਤੰਬਰ ਤੱਕ ਅਮਰੀਕਾ ਦੇ ਰਾਜ ਵਰਜੀਨੀਆ ਦੇ ਰਿਚਮੰਡ ਵਿੱਚ ਗਰੇਟਰ ਰਿਚਮੰਡ ਕਨਵੈਨਸ਼ਨ ਸੈਂਟਰ ਵਿੱਚ 12ਵੀਂ ਅੱਕਾ ਵਿਸ਼ਵ ਕੰਨੜ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ। ‘ਪਹਿਲਾਂ ਉਹ ਅਮਰੀਕਾ ਜਾ ਚੁੱਕਾ ਹੈ, ਪਰ ਇਸ ਵਾਰ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।