‘ਜੇਕਰ ਮੈਂ ਚੁਣਿਆ ਗਿਆ ਤਾਂ 6 ਕਰੋੜ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ‘ਚੋਂ ਕੱਢਾਂਗਾ : ਟਰੰਪ ਦਾ ਦਾਅਵਾ

ਵਾਸ਼ਿੰਗਟਨ, 15 ਅਗਸਤ (ਰਾਜ ਗੋਗਨਾ)- ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਵਿਸਫੋਟਕ ਦਾਅਵਾ ਕਰਦੇ ਹੋਏ ਕਿਹਾ ਕਿ ਜੇਕਰ ਉਹ ਚੁਣੇ ਗਏ ਤਾਂ ਉਹ ਛੇ ਕਰੋੜ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢ ਦੇਣਗੇ। ਅਤੇ ਲੋਕ ਮਨੁੱਖੀ ਇਤਿਹਾਸ ਵਿੱਚ ਇਹ ਸਭ ਤੋਂ ਵੱਡੇ ਦੇਸ਼ ਨਿਕਾਲੇ ਦੇ ਵਿੰਚ ਗਿਣਿਆ ਜਾਵੇਗਾ। ਟਰੰਪ ਨੇ ਅਫਰੀਕਾ, ਏਸ਼ੀਆ ਅਤੇ ਮੱਧ ਪੂਰਬ ਤੋਂ ਅਮਰੀਕਾ ਆਉਣ ਵਾਲੇ ਲੋਕਾਂ ‘ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਇਹ ਗੱਲ ਅਰਬਪਤੀ ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਦਿੱਤੇ ਇੰਟਰਵਿਊ ‘ਚ ਕਹੀ। ਹਾਲਾਂਕਿ ਇਸ ਮੁੱਦੇ ‘ਤੇ ਟਰੰਪ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਮੈਂ ਕਾਨੂੰਨੀ ਪ੍ਰਵਾਸੀਆਂ ਦੇ ਹੱਕ ਵਿੱਚ ਹਾਂ।

ਇਸ ਦੌਰਾਨ ਉਨ੍ਹਾਂ ਨੇ ਡੈਮੋਕਰੇਟਸ ਦੀ ਵਿਰੋਧੀ ਕਮਲਾ ਹੈਰਿਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਤੀਜੇ ਦਰਜੇ ਦੀ ਸਿਆਸਤਦਾਨ ਹੈ। ਉਹ ਜੋ ਬਿਡੇਨ ਨਾਲੋਂ ਵੀ ਜ਼ਿਆਦਾ ਬੇਕਾਰ ਹੈ। ਟਰੰਪ ਨੇ ਇਕ ਹੋਰ ਵਿਸਫੋਟਕ ਦਾਅਵਾ ਕਰਦੇ ਹੋਏ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਅੰਦਰ ਬਗਾਵਤ ਕਰਕੇ ਬਿਡੇਨ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਤੋਂ ਹਟਾ ਦਿੱਤਾ ਗਿਆ ਹੈ। ਜੇਕਰ ਮੈਂ ਚੁਣਿਆ ਗਿਆ ਤਾਂ 6 ਕਰੋੜ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਾਗਾ।ਕਮਲਾ ਹੈਰਿਸ ਦੀ ਉਮੀਦਵਾਰੀ ਬਿਡੇਨ ਵਿਰੁੱਧ ਅੰਦਰੂਨੀ ਬਗਾਵਤ ਹੈ। ਕਮਲਾ ਹੈਰਿਸ ਨੇ ਉਸਨੂੰ ਇੱਕ ਪਾਗਲ ਖੱਬੇ ਯਾਨਿ ਡੋਬੇਰੀ ਪ੍ਰਵਿਰਤੀ ਵਾਲਾ ਦੱਸਿਆ। ਜੇਕਰ ਉਹ ਚੁਣਿਆ ਜਾਂਦਾ ਹੈ, ਤਾਂ ਉਹ ਅਮਰੀਕੀ ਆਰਥਿਕਤਾ ਨੂੰ ਤਬਾਹ ਕਰ ਦੇਵੇਗਾ।ਉਹਨਾਂ ਕਿਹਾ ਕਿ ਕਮਲਾ ਹੈਰਿਸ ਸਰਹੱਦੀ ਸੁਰੱਖਿਆ ਦੇ ਮੋਰਚੇ ‘ਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਹਰ ਰੋਜ਼ ਹਜ਼ਾਰਾਂ ਲੋਕ ਸਰਹੱਦ ਪਾਰ ਕਰ ਕੇ ਅਮਰੀਕਾ ਆ ਰਹੇ ਹਨ। ਹੈਰਿਸ ਅਤੇ ਬਿਡੇਨ ਕੁਝ ਨਹੀਂ ਕਰ ਰਹੇ ਹਨ। ਮਹਿੰਗਾਈ ਦੇ ਮੋਰਚੇ ‘ਤੇ ਅਮਰੀਕਾ 40 ਸਾਲਾਂ ਵਿਚ ਸਭ ਤੋਂ ਬੁਰੀ ਸਥਿਤੀ ‘ਤੇ ਹੈ। ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਜੇਕਰ ਮੈਂ ਰਾਸ਼ਟਰਪਤੀ ਦੇ ਅਹੁਦੇ ‘ਚ ਆ ਗਿਆ ਤਾਂ ਜੰਗ ਵੀ ਸ਼ਾਂਤ ਹੋ ਜਾਵੇਗੀ।

ਟਰੰਪ ਨੇ ਬਿਡੇਨ ਦੀਆਂ ਨੀਤੀਆਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਪੁਤਿਨ, ਜਿਨਪਿੰਗ ਅਤੇ ਕਿਮ ਜੋਂਗ ਉਨ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਬਿਡੇਨ ਨੇ ਰੂਸ ਨੂੰ ਜੰਗ ਲਈ ਉਕਸਾਇਆ ਹੈ। ਜੇਕਰ ਉਸਨੇ ਇਹ ਨਾ ਕਿਹਾ ਹੁੰਦਾ ਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਹੋ ਜਾਵੇਗਾ, ਤਾਂ ਇਹ ਜੰਗ ਨਹੀਂ ਹੋਣੀ ਸੀ। ਜੇਕਰ ਮੈਂ ਪ੍ਰਧਾਨਗੀ ‘ਚ ਆ ਗਿਆ ਤਾਂ ਜੰਗ ਵੀ ਸ਼ਾਂਤ ਹੋ ਜਾਵੇਗੀ।