ਗੁਜਰਾਤ ਦੇ ਮੰਤਰੀਆਂ ਨੇ ਅਮਰੀਕਾ ਵਿਚ ਗੁਜਰਾਤੀ ਸੰਮੇਲਨ ‘ਚ ਕੀਤੀ ਸ਼ਿਰਕਤ

ਨਿਊਯਾਰਕ , 14 ਅਗਸਤ (ਰਾਜ ਗੋਗਨਾ)- ਫੈਡਰੇਸ਼ਨ ਆਫ ਗੁਜਰਾਤੀ ਐਸੋਸੀਏਸ਼ਨ ਦੁਆਰਾ ਆਯੋਜਿਤ ‘ਵਨ ਗੁਜਰਾਤ, ਇਕ ਗੁਜਰਾਤੀ, ਇਕ ਆਵਾਜ਼’ ਦਾ ਗੁਜਰਾਤੀ ਸੰਮੇਲਨ 2024 ਅਮਰੀਕਾ ਦੇ ਟੈਕਸਾਸ ਰਾਜ ਦੇ ਡੱਲਾਸ ਵਿੱਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 15000 ਤੋਂ ਵੱਧ ਗੁਜਰਾਤੀਆਂ ਨੇ ਭਾਗ ਲਿਆ। ਜਿਸ ਵਿੱਚ ਤਕਰੀਬਨ 100 ਗੁਜਰਾਤੀ ਭਾਈਚਾਰਕ ਸੰਸਥਾਵਾਂ ਨੇ ਸਾਂਝੇ ਤੌਰ ‘ਤੇ ਅਮਰੀਕਾ ਦੇ ਡੱਲਾਸ ਵਿੱਚ ਫੈਡਰੇਸ਼ਨ ਆਫ ਗੁਜਰਾਤੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਹੈ।

ਅਮਰੀਕਾ ਵਿੱਚ ਲਗਭਗ 1.7 ਮਿਲੀਅਨ ਦੇ ਕਰੀਬ ਗੁਜਰਾਤੀ ਰਹਿੰਦੇ ਹਨ, ਉੱਥੇ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਪਰ ਇਸ ਵਾਰ ਸੰਯੁਕਤ ਗੁਜਰਾਤੀ ਸੰਮੇਲਨ 2024 ਪਹਿਲੀ ਵਾਰ ਫੈਡਰੇਸ਼ਨ ਆਫ ਗੁਜਰਾਤੀ ਐਸੋਸੀਏਸ਼ਨ ਦੁਆਰਾ ਬੜੀ ਧੂਮ ਧਾਮ ਦੇ ਨਾਲ ਸੰਪੰਨ ਹੋਇਆ, 30 ਸਾਲਾਂ ਦੇ ਬਾਅਦ ਅਮਰੀਕਾ ਵਿੱਚ ਗੁਜਰਾਤ ਸਰਕਾਰ ਦੇ ਮੰਤਰੀਆਂ ਨੂੰ ਦੇਖਿਆ ਗਿਆ, ਇਸ ਤਿੰਨ ਦਿਨਾਂ ਦੇ ਗੁਜਰਾਤੀ ਸੰਮੇਲਨ 2024 ਵਿੱਚ, ਗੁਜਰਾਤ ਸਰਕਾਰ ਦੇ ਮੰਤਰੀਆਂ ਵਿੱਚ ਕਾਨੂ ਦੇਸਾਈ ਅਤੇ ਜਗਦੀਸ਼ ਵਿਸ਼ਵਕਰਮਾ ਨੇ ਅਮਰੀਕਾ ਵਿੱਚ ਰਹਿੰਦੇ ਗੁਜਰਾਤੀਆਂ ਨਾਲ ਮੁਲਾਕਾਤ ਕੀਤੀ। ਅਮਰੀਕਾ ਦੇ ਮੂਲ ਦੇ ਗੁਜਰਾਤੀਆ ਨੇ ਕਿਹਾ, ‘ਅਸੀਂ 30 ਸਾਲਾਂ ਬਾਅਦ ਗੁਜਰਾਤ ਸਰਕਾਰ ਦੇ ਮੰਤਰੀਆਂ ਨੂੰ ਅਮਰੀਕਾ ‘ਚ ਦੇਖਿਆ ਹੈ।ਗੁਜਰਾਤੀ ਗੁਜਰਾਤ ਦੀ ਬਜਾਏ ਕਰਨਾਟਕ ਵਿੱਚ ਨਿਵੇਸ਼ ਕਰਦੇ ਹਨ।

ਅਮਰੀਕਾ ਦੀ ਯਾਤਰਾ ‘ਤੇ ਗਏ ਗੁਜਰਾਤ ਸਰਕਾਰ ਦੇ ਮੰਤਰੀਆਂ ਨੇ ਟਰੰਪ ਦੇ ਚੋਣ ਪ੍ਰਚਾਰ ‘ਤੇ ਜਾਣ ਤੋਂ ਇਨਕਾਰ ਕਰਦਿਆਂ ਕਿਹਾ, ‘ਉਨ੍ਹਾਂ ਨੇ ਮੂਲ ਗੁਜਰਾਤੀਆਂ ਨੂੰ ਇਸ ਪ੍ਰੋਗਰਾਮ ‘ਚ ਗੁਜਰਾਤ ‘ਚ ਨਿਵੇਸ਼ ਕਰਨ ਲਈ ਕਿਹਾ।’ ਗੁਜਰਾਤ ਸਰਕਾਰ ਦੇ ਮੰਤਰੀਆਂ ਨੂੰ ਦੱਸਿਆ ਗਿਆ ਸੀ ਕਿ ਅਮਰੀਕਾ ਵਿੱਚ ਰਹਿੰਦੇ ਗੁਜਰਾਤੀ ਗੁਜਰਾਤ ਦੀ ਬਜਾਏ ਕਰਨਾਟਕ ਵਿੱਚ ਨਿਵੇਸ਼ ਕਰ ਰਹੇ ਹਨ। ਇਸ ਪ੍ਰੋਗਰਾਮ ਵਿੱਚ ਕਈ ਨੇਤਾਵਾਂ ਨੂੰ ਬੁਲਾਇਆ ਗਿਆ ਸੀ। ਜਿਸ ਵਿੱਚ ਆਨੰਦ ਦੇ ਵਿਧਾਇਕ ਵਿਪੁਲ ਪਟੇਲ, ਸਾਬਕਾ ਮੰਤਰੀ ਭੂਪੇਂਦਰ ਸਿੰਘ ਚੁਡਾਸਮਾ ਅਤੇ ਇਫਕੋ ਦੇ ਚੇਅਰਮੈਨ ਦਲੀਪ ਸੰਘਾਨੀ ਵੀ ਮੌਜੂਦ ਸਨ।