ਕੈਨੇਡਾ ‘ਚ ਪੰਜਾਬ ਦੇ ਪਤੀ ਨੇ ਕੀਤਾ ਆਪਣੀ ਪਤਨੀ ਦਾ ਕਤਲ, ਫਿਰ ਕੀਤੀ ਮਾਂ ਨੂੰ ਵੀਡੀਓ ਕਾਲ

ਐਬਟਸਫੋਰਡ , ਬੀ.ਸੀ, 20 ਮਾਰਚ (ਰਾਜ ਗੋਗਨਾ)- ਬੀਤੇਂ ਦਿਨਪੰਜਾਬ ਦੇ ਇੱਕ ਵਿਅਕਤੀ ਨੇ ਖਾਸ ਤੌਰ ‘ਤੇ ਕੈਨੇਡਾ ਜਾ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਵੀਡੀਓ ਕਾਲ ਕਰਕੇ ਭਾਰਤ ਰਹਿੰਦੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ। ਔਰਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਗਪ੍ਰੀਤ ਸਿੰਘ ਕਾਫੀ ਸਮੇਂ ਤੋਂ ਗੁੱਸੇ ‘ਚ ਸੀ ਅਤੇ ਕਿਸੇ ਵੀ ਤਰੀਕੇ ਨਾਲ ਉਹ ਕੈਨੇਡਾ ਜਾਣਾ ਚਾਹੁੰਦਾ ਸੀ। ਆਖਰ ਉਹ ਉੱਥੇ ਜਾ ਕੇ ਆਪਣੀ ਪਤਨੀ ਦਾ ਕਤਲ ਕਰਕੇ ਹੀ ਰਿਹਾ।ਮ੍ਰਿਤਕ ਔਰਤ ਦੀ ਪਛਾਣ ਬਲਵਿੰਦਰ ਕੌਰ ਦੇ ਵਜੋਂ ਹੋਈ ਹੈ।

ਕੈਨੇਡੀਅਨ ਪੁਲਿਸ ਨੇ ਜਗਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।ਉਸ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰਨ ਤੋਂ ਬਾਅਦ ਜਗਪ੍ਰੀਤ ਨੇ ਆਪਣੀ ਮਾਂ ਨੂੰ ਵੀਡੀਓ ਕਾਲ ਵੀ ਕੀਤੀ। ਕੈਨੇਡੀਅਨ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ।ਕਤਲ ਤੋਂ ਬਾਅਦ ਉਸ ਨੇ ਬਿਲਕੁਲ ਵੀ ਪਛਤਾਉਣ ਦੀ ਬਜਾਏ ਭਾਰਤ ਵਿੱਚ ਆਪਣੀ ਮਾਂ ਨੂੰ ਵੀਡੀਓ ਕਾਲ ਕਰਕੇ ਸਾਰੀ ਗੱਲ ਦੱਸੀ। ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ 50 ਸਾਲਾ ਜਗਪ੍ਰੀਤ ਪੰਜ ਦਿਨ ਪਹਿਲਾਂ ਆਪਣੀ ਧੀ ਅਤੇ ਪਤਨੀ ਨੂੰ ਮਿਲਣ ਕੈਨੇਡਾ ਪਹੁੰਚਿਆ ਸੀ ਅਤੇ ਉੱਥੇ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜ ਦਿੱਤੀ ਅਤੇ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਹਮੇਸ਼ਾ ਸੁਆ ਦਿੱਤਾ ਹੈ।ਮ੍ਰਿਤਕ ਔਰਤ ਦੀ ਪਛਾਣ ਬਲਵਿੰਦਰ ਕੌਰ ਵਜੋਂ ਹੋਈ ਹੈ। ਕੈਨੇਡੀਅਨ ਪੁਲਿਸ ਨੇ ਜਗਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਅੋਰਤ ਦੀ ਭੈਣ ਰਾਜਵਿੰਦਰ ਕੌਰ ਨੇ ਇਕ ਅਖਬਾਰ ਨੂੰ ਦੱਸਿਆ ਕਿ ਮੇਰੀ ਭੈਣ ਨੂੰ ਚਾਕੂ ਮਾਰ ਕੇ ਮਾਰਨ ਤੋਂ ਬਾਅਦ ਜਗਪ੍ਰੀਤ ਨੇ ਲੁਧਿਆਣਾ ਦੀ ਰਹਿਣ ਵਾਲੀ ਆਪਣੀ ਮਾਂ ਨੂੰ ਵੀਡੀਓ ਕਾਲ ਕੀਤੀ।

ਜਗਪ੍ਰੀਤ ਦੇ ਮਨ ਵਿਚ ਮੇਰੀ ਭੈਣ ਪ੍ਰਤੀ ਭਿਆਨਕ ਗੁੱਸਾ ਸੀ। ਕੁਝ ਸਮੇਂ ਤੋਂ ਪਤੀ-ਪਤਨੀ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਗਪ੍ਰੀਤ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਹ ਬੇਰੁਜ਼ਗਾਰ ਸੀ। ਜਦੋਂ ਤੋਂ ਮੇਰੀ ਭੈਣ ਬਲਵਿੰਦਰ ਕੋਰ ਕੈਨੇਡਾ ਗਈ ਸੀ, ਜਗਪ੍ਰੀਤ ਨੇ ਵੀ ਉੱਥੇ ਜਾਣ ਦੀ ਜ਼ਿੱਦ ਕੀਤੀ। ਕੈਨੇਡੀਅਨ ਪੁਲਿਸ ਨੂੰ ਸ਼ੁੱਕਰਵਾਰ, 15 ਮਾਰਚ ਨੂੰ ਰਾਤ 10:50 ਵਜੇ ਵੈਗਨਰ ਡਰਾਈਵ ਨੇੜੇ ਕਤਲ ਦੀ ਸੂਚਨਾ ਮਿਲੀ। ਜਦੋਂ ਪੁਲੀਸ ਪਹੁੰਚੀ ਤਾਂ ਬਲਵਿੰਦਰ ਕੌਰ ਆਪਣੇ ਘਰ ਵਿੱਚ ਖੂਨ ਨਾਲ ਲੱਥਪੱਥ ਪਈ ਸੀ। ਜਦੋਂ ਤੱਕ ਉਸ ਨੂੰ ਇਲਾਜ ਲਈ ਲਿਜਾਇਆ ਗਿਆ ਤਾਂ ਉਸ ਦੀ ਉੱਥੇ ਹੀ ਮੌਤ ਹੋ ਗਈ। ਬਲਵਿੰਦਰ ਕੌਰ ਦੇ ਪਤੀ ਜਗਪ੍ਰੀਤ ਨੂੰ ਮੌਕੇ ਤੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ।ਮ੍ਰਿਤਕ ਬਲਵਿੰਦਰ ਕੌਰ ਦੇ ਪਿਤਾ ਹਿੰਮਤ ਸਿੰਘ ਮੰਜੇ ‘ਤੇ ਪਏ ਹੋਏ ਹਨ। ਉਸ ਦੀਆਂ ਕੁੱਲ ਚਾਰ ਧੀਆਂ ਹਨ। ਉਨ੍ਹਾਂ ਦੀ ਇੱਕ ਧੀ ਸੀ ਬਲਵਿੰਦਰ ਕੋਰ ਅਤੇ ਜਗਪ੍ਰੀਤ ਨੇ ਸੰਨ 2000 ਵਿੱਚ ਵਿਆਹ ਕੀਤਾ ਜਿਨ੍ਹਾਂ ਦੀ ਇੱਕ ਧੀ ਹਰਨੂਰਪ੍ਰੀਤ ਕੌਰ (22) ਅਤੇ ਇੱਕ ਪੁੱਤਰ ਗੁਰਨੂਰ ਸਿੰਘ (18) ਹੈ। ਹਰਨੂਰਪ੍ਰੀਤ ਕਰੀਬ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਹਾਲਾਂਕਿ, ਉਹ ਉੱਥੇ ਬਿਮਾਰ ਸੀ, ਇਸ ਲਈ ਬਲਵਿੰਦਰ ਕੋਰ ਵੀ ਆਪਣੀ ਬੇਟੀ ਦੀ ਦੇਖਭਾਲ ਲਈ 2022 ਵਿੱਚ ਕੈਨੇਡਾ ਚਲੀ ਗਈ ।

ਉਦੋਂ ਤੋਂ ਉਹ ਕੈਨੇਡਾ ਵਿਚ ਰਹਿ ਰਹੀ ਸੀ ਅਤੇ ਉਸ ਦਾ ਪਤੀ ਜਗਪ੍ਰੀਤ ਸਿੰਘ ਕੈਨੇਡਾ ਜਾਣ ਲਈ ਜ਼ਿੱਦ ਕਰ ਰਿਹਾ ਸੀ। ਮੇਰੀ ਭੈਣ ਸਾਰਾ ਖਰਚਾ ਇਕੱਲੀ ਹੀ ਝੱਲਦੀ ਸੀ। ਜਗਪ੍ਰੀਤ ਡਰਾਈਵਰ ਵਜੋਂ ਕੰਮ ਕਰਦਾ ਸੀ ਪਰ ਜਦੋਂ ਬਲਵਿੰਦਰ ਕੋਰ ਨੇ ਪੈਸੇ ਭੇਜਣੇ ਸ਼ੁਰੂ ਕੀਤੇ ਤਾਂ ਉਸ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਬਲਵਿੰਦਰ ਆਪਣੇ ਪਤੀ ਜਗਪ੍ਰੀਤ ਨੂੰ ਵੀ ਪੈਸੇ ਭੇਜਦੀ ਸੀ। ਫਿਰ ਵੀ ਉਸਨੇ ਉਸਨੂੰ ਕੈਨੇਡਾ ਬੁਲਾਉਣ ਦੀ ਖੇਚਲ ਕੀਤੀ।ਆਖਰ ਤੰਗ ਆ ਕੇ ਬਲਵਿੰਦਰ ਕੋਰ ਨੇ ਆਪਣੇ ਪਤੀ ਜਗਪ੍ਰੀਤ ਲਈ ਕੈਨੇਡਾ ਜਾਣ ਲਈ ਟਿਕਟ ਅਤੇ ਵੀਜ਼ੇ ਦਾ ਪ੍ਰਬੰਧ ਕਰ ਲਿਆ। ਕੁਝ ਦਿਨ ਪਹਿਲਾਂ ਜਗਪ੍ਰੀਤ ਸਿੰਘ ਨੇ ਕੈਨੇਡਾ ਪਹੁੰਚ ਕੇ ਮੇਰੀ ਭੈਣ ਦਾ ਕਤਲ ਕਰ ਦਿੱਤਾ ਸੀ। ਉਹ ਕਨੇਡਾ ਜਾ ਕੇ ਸਿਰਫ ਕਤਲ ਕਰਨ ਗਿਆ ਸੀ। ਬਲਵਿੰਦਰ ਕੋਰ ਦਾ ਕਤਲ ਕਰਨ ਤੋਂ ਬਾਅਦ ਜਗਪ੍ਰੀਤ ਨੇ ਆਪਣੀ ਮਾਂ ਨੂੰ ਵੀਡੀਓ ਕਾਲ ਕੀਤੀ। ਉਸ ਨੇ ਕੈਮਰਾ ਬਲਵਿੰਦਰ ਵੱਲ ਖਿੱਚਿਆ ਤਾਂ ਹਰ ਪਾਸੇ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਖੂਨ ਨਾਲ ਲਥਪਥ ਦੇਖ ਕੇ ਉਸ ਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਜਗਪ੍ਰੀਤ ਨੇ ਕਿਹਾਕਿ ਮੈਂ ਉਸ ਨੂੰ ਹਮੇਸ਼ਾ ਲਈ ਸੌਂ ਦਿੱਤਾ ਹੈ।