ਨਿਊਯਾਰਕ,7 ਮਾਰਚ (ਰਾਜ ਗੋਗਨਾ ) – ਅਮਰੀਕਾ ਵਿਚ ਰਾਸ਼ਟਰੀ ਭਾਸ਼ਾ ਹਿੰਦੀ ਵਿੱਚ ਸਿੱਖਿਆ ਲੈਣ ਦਾ ਕ੍ਰੇਜ਼ ਅਮਰੀਕਾ ਵਿੱਚ ਵੱਧਦਾ ਜਾ ਰਿਹਾ ਹੈ, ਇਸ ਲਈ ਹਿੰਦੀ ਪਾਠਕ੍ਰਮ ਨਾਲ ਸਬੰਧਤ ਕੋਰਸ ਵੀ ਵਧ ਗਏ ਹਨ। ਪਿਛਲੇ ਦੋ ਸਾਲਾਂ ਵਿੱਚ ਹਿੰਦੀ ਪੜ੍ਹਾਉਣ ਦੀ ਮਾਤਰਾ ਪਿਛਲੇ ਸਾਲ ਦੇ ਮੁਕਾਬਲੇ 10 ਗੁਣਾ ਵੱਧ ਗਈ ਹੈ। ਅਮਰੀਕਾ ਵਿੱਚ ਹਿੰਦੀ ਨੂੰ ਅੰਤਰਰਾਸ਼ਟਰੀ ਭਾਸ਼ਾ ਵਜੋਂ ਪੜ੍ਹਾਉਣ ਵਾਲੇ ਸਕੂਲਾਂ ਦੀ ਗਿਣਤੀ 20 ਗੁਣਾ ਵੱਧ ਗਈ ਹੈ। ਅਮਰੀਕਾ ਵਿੱਚ ਕੁੱਲ 90 ਸਕੂਲ ਹਿੰਦੀ ਕੋਰਸ ਚਲਾਉਂਦੇ ਹਨ।
ਇੱਕ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਹਿੰਦੀ ਭਾਸ਼ਾ ਸਿੱਖਣ ਵਾਲਿਆਂ ਦੀ ਗਿਣਤੀ 14000 ਹਜ਼ਾਰ ਦੇ ਕਰੀਬ ਹੋ ਗਈ ਹੈ।ਸਰਕਾਰੀ ਸਕੂਲਾਂ ਵਿੱਚ ਹਿੰਦੀ ਨੂੰ ਆਲਮੀ ਭਾਸ਼ਾ ਵਜੋਂ ਪੜ੍ਹਾਇਆ ਜਾਂਦਾ ਹੈ। ਅਮਰੀਕਾ ਦੇ ਨਾਮਵਰ ਵਿਸ਼ਵ ਸਕੂਲਾਂ ਵਿੱਚ ਹਿੰਦੀ ਦੇ ਵੱਖ-ਵੱਖ ਵਿਭਾਗ ਤਿਆਰ ਕੀਤੇ ਜਾ ਰਹੇ ਹਨ। ਕੁੱਲ 12 ਯੂਨੀਵਰਸਿਟੀਆਂ ਨੇ ਹਿੰਦੀ ਵਿਭਾਗ ਸ਼ੁਰੂ ਕੀਤੇ ਹਨ। ਵਿਦੇਸ਼ਾਂ ਵਿੱਚ ਹਿੰਦੀ ਭਾਸ਼ਾ ਦਾ ਪ੍ਰਸਾਰ ਦਿਨੋੰ ਦਿਨ ਵਧ ਰਿਹਾ ਹੈ। ਅੰਗਰੇਜ਼ੀ ਤੋਂ ਇਲਾਵਾ, ਅਮਰੀਕਾ ਅਤੇ ਕੈਨੇਡਾ ਵਿੱਚ ਰਹਿੰਦੇ ਭਾਰਤ ਦੇ ਵੱਖ-ਵੱਖ ਬੋਲਣ ਵਾਲੇ ਲੋਕਾਂ ਵਿੱਚ ਸੰਚਾਰ ਲਈ ਹਿੰਦੀ ਵੀ ਮਹੱਤਵਪੂਰਨ ਸਾਬਤ ਹੋਈ ਹੈ। ਭਾਰਤ ਵਿੱਚ 65 ਕਰੋੜ ਲੋਕ ਹਿੰਦੀ ਬੋਲਦੇ ਹਨ।
ਹਿੰਦੀ ਵਿਸ਼ੇਸ਼ ਤੌਰ ‘ਤੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਬੋਲੀ ਜਾਂਦੀ ਹੈ। ਹਿੰਦੀ ਇੱਕ ਅਜਿਹੀ ਭਾਸ਼ਾ ਹੈ ਜਿਸ ਵਿੱਚ ਲੋਕ ਆਸਾਨੀ ਨਾਲ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ।