ਇਕ ਹੋਰ ਹਾਦਸੇ ਤੋ ਬਚੇ ਡੋਨਾਲਡ ਟਰੰਪ,ਅਚਾਨਕ ਜਹਾਜ਼ ਚ’ ਤਕਨੀਕੀ ਖਰਾਬੀ ਕਾਰਨ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਨਿਊਯਾਰਕ, 11 ਅਗਸਤ (ਰਾਜ ਗੋਗਨਾ)-ਗੋਲੀਬਾਰੀ ਦੀ ਘਟਨਾ ਵਿੱਚ ਸੁਰੱਖਿਅਤ ਬਚਾਅ ਤੋਂ ਬਾਅਦ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ‘ਤੇ ਇੱਕ ਵਾਰ ਫਿਰ ਵੱਡੀ ਤਬਾਹੀ ਆਈ, ਅਤੇ ਟਲ ਗਈ।

ਜਾਣਕਾਰੀ ਮੁਤਾਬਕ ਟਰੰਪ ਦੇ ਜਹਾਜ਼ ‘ਚ ਅਚਾਨਕ ਖਰਾਬੀ ਆ ਗਈ, ਜਿਸ ਕਾਰਨ ਉਸ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਘਟਨਾ ‘ਚ ਟਰੰਪ ਪੂਰੀ ਤਰ੍ਹਾਂ ਬਚ ਗਏ। ਟਰੰਪ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਮੋਂਟਾਨਾ ਰਾਜ ਵਿੱਚ ਜਾ ਰਹੇ ਸਨ।ਜਦੋਂ ਇਸ ਘਟਨਾ ਬਾਰੇ ਏਅਰਪੋਰਟ ਅਥਾਰਟੀ ਨਾਲ ਸੰਪਰਕ ਕੀਤਾ ਗਿਆ ਤਾਂ ਤਕਨੀਕੀ ਸਟਾਫ ਨੇ ਕਿਹਾ ਕਿ ਟਰੰਪ ਦੇ ਜਹਾਜ਼ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ ਸੀ। ਖੁਸ਼ਕਿਸਮਤੀ ਨਾਲ, ਰਾਕੀ ਪਹਾੜਾਂ ਦੇ ਨੇੜੇ ਸਥਿਤ ਇੱਕ ਹਵਾਈ ਅੱਡਾ ਸੀ, ਜਿਸ ਕਾਰਨ ਐਮਰਜੈਂਸੀ ਲੈਂਡਿੰਗ ਸਫਲ ਰਹੀ। ਬਿਲਿੰਗਸ ਲੋਗਨ ਇੰਟਰਨੈਸ਼ਨਲ ਏਅਰਪੋਰਟ ਦੀ ਅਧਿਕਾਰੀ ਜੈਨੀ ਮੌਕ ਨੇ ਕਿਹਾ ਕਿ ਟਰੰਪ ਦਾ ਜਹਾਜ਼ ਬੋਜ਼ਮੈਨ, ਮੋਂਟਾਨਾ ਲਈ ਰਵਾਨਾ ਸੀ ਅਤੇ ਇਹ ਉਨ੍ਹਾਂ ਦਾ ਆਪਣਾ ਨਿੱਜੀ ਜਹਾਜ਼ ਸੀ।

ਜਿਕਰਯੋਗ ਹੈ ਕਿ ਇਸ ਸਾਲ ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਇਸ ਚੋਣ ਵਿੱਚ ਰਿਪਬਲਿਕਨ ਪਾਰਟੀ ਦੀ ਤਰਫੋਂ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਭਾਰਤੀ ਮੂਲ ਦੀ ਉਮੀਦਵਾਰ ਕਮਲਾ ਹੈਰਿਸ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਹਨ।