ਨਿਊਯਾਰਕ, 31 ਜੁਲਾਈ (ਰਾਜ ਗੋਗਨਾ)- ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋ ਅਮਰੀਕਾ ਦੇ ਗੁਰੂ ਘਰਾਂ ਦੇ ਨਿਵਾਰਨ ਲਈ ਧਾਰਮਿਕ/ਮਰਿਯਾਦਾ ਅਤੇ ਪ੍ਰਬੰਧਕੀ ਮਾਮਲਿਆਂ ਦਾ ਨਿਵਾਰਨ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਨਿਯੁੱਕਤ ਕੀਤੀ ਗਈ ਹੈ ।ਇਹ ਸਬ -ਕਮੇਟੀ ਗੁਰੂ ਸਾਹਿਬ ਜੀ ਦੀ ਭੈਅ ਭਾਵਨੀ ਵਿੱਚ ਰਹਿੰਦਿਆਂ ਹੋਇਆਂ ਗੁਰਮਤਿ ਦੀ ਰੋਸ਼ਨੀ ਦੁਆਰਾ ਨਿਰਪੱਖਤਾ ਨਾਲ ਗੁਰ ਸਾਹਿਬ ਜੀ ਦੀ ਦਰਸਾਈ ਹੋਈ ਮਰਯਾਦਾ ਅਨੁਸਾਰ ਸੇਵਾ ਨਿਭਾਏਗੀ। ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਇਸ ਕਮੇਟੀ ਵਿਚ ਵਿਸ਼ੇਸ਼ ਤੌਰ ਤੇ ਬੀਬੀਆਂ ਨੂੰ ਵੀ ਸਤਿਕਾਰ ਦਿੰਦਿਆ ਹੋਇਆਂ ਇਸ ਸਬ -ਕਮੇਟੀ ਵਿੱਚ ਬੀਬੀ ਗੁਰਵਿੰਦਰ ਕੌਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਜੋ ਅਤਿ ਸ਼ਲਾਘਾਯੋਗ ਹੈ।
ਸਿੰਘ ਸਾਹਿਬ ਜੀ ਵੱਲੋਂ ਵਿਸ਼ੇਸ਼ ਤੌਰ ਇਸ ਸਬ ਕਮੇਟੀ ਦੇ ਕੋਆਰਡੀਨੇਸ਼ਨ ਦੀ ਸੇਵਾ ਨਿਭਾਉਣ ਲਈ ਭਾਈ ਸਵਿੰਦਰ ਸਿੰਘ ਮੈਰੀਲੈਂਡ ਨੂੰ ਸੌਪੀ ਗਈ ਹੈ।ਅਤੇ ਜੋ ਸਮੇਂ ਸਮੇਂ ਤੇ ਸਾਰੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣਗੇ। ਬੀਤੇ ਦਿਨ ਇਸ ਕਮੇਟੀ ਦੇ ਮੈਂਬਰਾਂ ਨੇ ਪਹਿਲੀ ਮੀਟਿੰਗ 20 ਜੁਲਾਈ 2024 ਨੂੰ ਕੀਤੀ ਗਈ ਸੀ।ਅਤੇ ਸਮੂੰਹ ਮੈਂਬਰਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਮੂੰਹ ਕਮੇਟੀ ਮੈਂਬਰ ਖਾਲਸਾ ਪੰਥ ਦੀਆਂ ਰਹੁ ਰੀਤਾਂ ਦੇ ਅਨੁਸਾਰ ਪੰਥਕ ਸੇਵਾਵਾਂ ਕਰ ਸਕਣ ਅਤੇ ਅਮਰੀਕਾ ਵਿੱਚ ਰਹਿੰਦੇ ਸਮੂੰਹ ਸਿੱਖਾਂ ਦਾ ਆਪਸੀ ਪਿਆਰ, ਸਦਭਾਵਨਾ ਅਤੇ ਏਕਤਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਣ। ਮੀਟਿੰਗ ਦੋਰਾਨ ਸਮੂਹ ਮੈਬਰਾਂਨ ਜਿਨਾਂ ਵਿੱਚ ਉੱਘੇ ਗੁਰਸਿੱਖ ਨਾਮੀਂ ਵਕੀਲ ਜਸਪ੍ਰੀਤ ਸਿੰਘ (ਕੈਲੀਫੋਰਨੀਆ) ਭਾਈ ਸਵਿੰਦਰ ਸਿੰਘ ਜੀ (ਮੈਰੀਲੈਂਡ), ਭਾਈ ਰਣਜੀਤ ਸਿੰਘ ਜੀ (ਨਿਊਯਾਰਕ) ਬੀਬੀ ਗੁਰਵਿੰਦਰ ਕੌਰ ਜੀ (ਵਰਜੀਨੀਆ), ਬਾਬਾ ਮੁਖਤਿਆਰ ਸਿੰਘ ਜੀ ਮੁਖੀ (ਇੰਡੀਆਨਾ), ਸ ਅਜੈਪਾਲ ਸਿੰਘ ਜੀ (ਨਿਊਯਾਰਕ), ਸ ਅਮਰੀਕ ਸਿੰਘ ਜੀ (ਸ਼ਿਕਾਗੋ) ਦੇ ਨਾਂ ਸ਼ਾਮਲ ਹਨ।