ਚੜ੍ਹਦੀਕਲਾ ਸਪੋਟਸ ਕਲੱਬ ਵੱਲੋਂ ਸਾਊਥ ਆਸਟ੍ਰੇਲੀਆ ਵਿਖੇ ਸਲਾਨਾ ਖੇਡ ਮੇਲਾ ਮਿਤੀ 21 ਸਤੰਬਰ 2024 ਨੂੰ

ਸਾਊਥ ਆਸਟ੍ਰੇਲੀਆ (01 ਜੁਲਾਈ 2024) ਚੜ੍ਹਦੀਕਲਾ ਸਪੋਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਬੱਚਿਆਂ ਦੀਆਂ ਖੇਡਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 21 ਸੰਤਬਰ 2024 ਨੂੰ ਵੁੱਡਵਿਲ ਹਾਕੀ ਕਲੱਬ ਵਿਖੇ ਕਰਵਾਈਆਂ ਜਾ ਰਹੀਆਂ ਹਨ ਜਿਸ ਸੰਬੰਧੀ ਪੋਸਟਰ ਰਲੀਜ਼ ਕੀਤਾ ਗਿਆ । ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਇਹ ਖੇਡਾ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਜਾਂ ਹੋਰ ਕੁਰੀਤੀਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਕਰਵਾਇਆ ਜਾਂਦਾ ਹੈ ।ਇਨ੍ਹਾਂ ਖੇਡਾਂ ‘ਚ 9 ਤੋਂ ਲੈ ਕੇ 15 ਸਾਲ ਦੇ ਬੱਚੇ, ਬੱਚੀਆਂ ਭਾਗ ਲੈਣਗੇ ।ਜਿਨ੍ਹਾਂ ‘ਚ ਰੇਸ, ਡਿਸਕ ਥਰੋ, ਸ਼ੋਰਟਪੁੱਟ ਤੇ ਲੰਬੀ ਛਾਲ ਵਰਗੀਆਂ ਖੇਡਾਂ ਕਰਵਾਈਆਂ ਜਾਣਗੀਆਂ । ਪ੍ਰਬੰਧਕਾਂ ਨੇ ਸਮੂਹ ਸਾਊਥ ਆਸਟ੍ਰੇਲੀਆ ਦੀਆਂ ਸੰਗਤਾਂ ਨੂੰ ਆਪਣੇ ਬੱਚਿਆਂ ਦੀ ਵੱਧ ਤੋ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਬੇਨਤੀ ਕੀਤੀ ਅਤੇ ਨਾਲ 21 ਸਤੰਬਰ ਨੂੰ ਸਮੂਹ ਸੰਗਤ ਨੂੰ ਪਰਿਵਾਰਾਂ ਸਮੇਤ ਵੱਧ ਚੜ ਕੇ ਖੇਡਾਂ ‘ਚ ਪਹੁੰਚਣ ਦੀ ਅਪੀਲ ਵੀ ਕੀਤੀ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ।