ਨਿਊਯਾਰਕ, 29 ਜੂਨ (ਰਾਜ ਗੋਗਨਾ)- ਇਕ ਭਾਰਤੀ ਜੋੜੇ ਨੇ ਆਪਣੇ ਹੀ ਚਚੇਰੇ ਭਰਾ ਨੂੰ ਅਮਰੀਕਾ ਬੁਲਾ ਕੇ ਗੁਲਾਮਾ ਵਾਂਗ ਕੰਮ ਕਰਵਾਇਆ, ਤਸ਼ੱਦਦ ਕੀਤਾ, ਅਤੇ ਇਸ ਦੋਸ਼ ਦੇ ਹੇਠ ਅਦਾਲਤ ਨੇ ਉਹਨਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰਿਚਮੰਡ ਵਰਜੀਨੀਆ ਅਮਰੀਕਾ ਵਿੱਚ ਰਹਿੰਦੇ ਇਸ ਭਾਰਤੀ ਜੋੜੇ ਨੇ ਭਾਰਤ ਤੋਂ ਆਪਣੇ ਰਿਸ਼ਤੇਦਾਰ ਨੂੰ ਬੁਲਾ ਕੇ ਸਕੂਲ ਵਿੱਚ ਪੜ੍ਹਾਉਣ ਦਾ ਵਾਅਦਾ ਕੀਤਾ। ਪਰ ਅਮਰੀਕਾ ਵਿੱਚ ਉਸ ਨੂੰ ਆਪਣੇ ਇੱਕ ਸਟੋਰ ਅਤੇ ਇੱਕ ਪੈਟਰੋਲ ਪੰਪ ਤੇ ਇੱਕ ਨੌਕਰ ਵਾਂਗ ਕੰਮ ਕਰਨ ਲਈ ਲਿਆ ਗਿਆ। ਤਿੰਨ ਸਾਲ ਤੱਕ ਅਜਿਹਾ ਕਰਨ ਤੋਂ ਬਾਅਦ ਜੋੜੇ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਤਲਾਕ ਵੀ ਹੋ ਗਿਆ ਹੈ।ਦੋਸ਼ੀ 31 ਸਾਲਾ ਹਰਮਨਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਕੁਲਬੀਰ ਕੌਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਅਮਰੀਕਾ ਬੁਲਾਇਆ
ਭਾਰਤ ਤੋਂ ਅਮਰੀਕਾ ਆਉਣ ਤੋਂ ਬਾਅਦ ਨਾਬਾਲਗ ਲੜਕੇ ਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਗਿਆ। ਪੈਟਰੋਲ ਪੰਪਾਂ ਅਤੇ ਸਟੋਰਾਂ ‘ਤੇ ਰੋਜ਼ਾਨਾ 12 ਤੋਂ 17 ਘੰਟੇ ਮਜ਼ਦੂਰੀ ਕਰਵਾਉਦੇ ਸੀ।ਕਈ ਵਾਰ ਆਪਣੇ ਰਿਸ਼ਤੇਦਾਰਾਂ ਦਾ ਸ਼ੋਸ਼ਣ ਕਰਨ ਦਾ ਮਾਮਲਾ ਅਦਾਲਤ ਤੱਕ ਵੀ ਪਹੁੰਚ ਜਾਂਦਾ ਹੈ ਅਤੇ ਫਿਰ ਜੇਲ੍ਹ ਜਾਣ ਦੀ ਵਾਰੀ ਆਉਂਦੀ ਹੈ। ਭਾਰਤੀ ਮੂਲ ਦੇ ਇਸ ਅਮਰੀਕੀ ਜੋੜੇ ਨੇ ਆਪਣੇ ਚਚੇਰੇ ਭਰਾ ਨੂੰ ਅਮਰੀਕਾ ਬੁਲਾਇਆ। ਉਸ ਨੂੰ ਇੱਥੇ ਕਿਸੇ ਚੰਗੇ ਸਕੂਲ ਵਿੱਚ ਪੜ੍ਹਾਉਣ ਅਤੇ ਫਿਰ ਨੌਕਰੀ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਨ ਦਾ ਲਾਲਚ ਦਿੱਤਾ ਗਿਆ। ਜਦੋਂ ਚਚੇਰਾ ਭਰਾ ਅਮਰੀਕਾ ਆਇਆ ਤਾਂ ਉਸ ਨੂੰ ਪੈਟਰੋਲ ਪੰਪ ‘ਤੇ ਕੰਮ ‘ਤੇ ਲਗਾ ਦਿੱਤਾ ਗਿਆ ਅਤੇ ਉਸ ਨਾਲ ਗੁਲਾਮਾ ਵਰਗਾ ਸਲੂਕ ਕੀਤਾ ਗਿਆ। ਆਖ਼ਰਕਾਰ ਅਮਰੀਕੀ ਸਰਕਾਰ ਨੂੰ ਪਤਾ ਲੱਗਾ ਅਤੇ ਭਾਰਤੀ ਮੂਲ ਦੇ ਜੋੜੇ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ।
ਦੋਸ਼ੀ 31 ਸਾਲਾ ਹਰਮਨਪ੍ਰੀਤ ਸਿੰਘ ਅਤੇ ਉਸ ਦੀ 43 ਸਾਲਾ ਪਤਨੀ ਕੁਲਬੀਰ ਕੌਰ ਨੇ ਭਾਰਤ ਤੋਂ ਆਪਣੇ ਰਿਸ਼ਤੇਦਾਰ ਨੂੰ ਬੁਲਾ ਕੇ ਉਸ ਨਾਲ ਬੇਰਹਿਮੀ ਨਾਲ ਪੇਸ਼ ਆਇਆ। ਇਸ ਕਾਰਨ ਹਰਮਨਪ੍ਰੀਤ ਸਿੰਘ ਨੂੰ ਸਾਢੇ 11 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦ ਕਿ ਉਸ ਦੀ ਪਤਨੀ ਕੁਲਬੀਰ ਕੌਰ ਨੂੰ ਸਾਢੇ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਸ ਨੂੰ ਆਪਣੇ ਰਿਸ਼ਤੇਦਾਰ ਦੋਸ਼ੀ ਹਰਮਨਪ੍ਰੀਤ ਸਿੰਘ ਦੇ ਚਚੇਰੇ ਭਰਾ ਨੂੰ ਢਾਈ ਲੱਖ ਡਾਲਰ ਯਾਨੀ ਕਰੀਬ 1.87 ਕਰੋੜ ਰੁਪਏ ਮੁਆਵਜ਼ੇ ਵਜੋਂ ਅਦਾ ਕਰਨੇ ਪੈਣਗੇ। ਕੇਸ ਦਾਇਰ ਹੋਣ ਤੋਂ ਬਾਅਦ ਜੋੜੇ ਦਾ ਤਲਾਕ ਹੋ ਚੁੱਕਾ ਹੈ, ਪਰ ਜੇਲ੍ਹ ਅਤੇ ਜੁਰਮਾਨੇ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ।