ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਸੈਮੀਨਾਰ ਤੇ ਸਨਮਾਨ ਸਮਾਹੋਰ ਕਰਵਾਇਆ

ਬਠਿੰਡਾ, 19 ਅਪਰੈਲ, ਬਲਵਿੰਦਰ ਸਿੰਘ ਭੁੱਲਰ
ਪੇਂਡੂ ਸਾਹਿਤ ਸਭਾ ਰਜਿ: ਬਾਲਿਆਂਵਾਲੀ ਵੱਲੋਂ ਕੈਨੇਡਾ ਸਰਕਾਰ ਦੇ ਸਰਵਸ੍ਰੇਸ਼ਟ ਪੁਰਸਕਾਰ ਵਿਜੇਤਾ ਸ੍ਰ: ਸੁਰਜੀਤ ਸਿੰਘ ਮਾਧੋਪੁਰੀ ਅਤੇ ਸਾਈ ਲੋਨਜ ਮੇਲਬੌਰਨ ਦੇ ਸਹਿਯੋਗ ਨਾਲ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਵਿਖੇ ਮਾਤ ਭਾਸ਼ਾ ਸਬੰਧੀ ਇੱਕ ਸੈਮੀਨਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ, ਜਨਰਲ ਸਕੱਤਰ ਸ੍ਰੀ ਗੁਲਜਾਰ ਸਿੰਘ ਪੰਧੇਰ, ਮੀਤ ਪ੍ਰਧਾਨ ਸ੍ਰੀਮਤੀ ਅਰਵਿੰਦਰ ਕੌਰ ਕਾਕੜਾ, ਸਾਹਿਤ ਸਭਾ ਦੇ ਸ੍ਰਪਰਸਤ ਸ੍ਰ: ਜੀਤ ਸਿੰਘ ਚਹਿਲ, ਪ੍ਰਧਾਨ ਸ੍ਰੀ ਸੁਖਦਰਸ਼ਨ ਗਰਗ ਸ਼ਾਮਲ ਸਨ। ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵੱਲੋਂ ਗੁਰਬਖ਼ਸ ਸਿੰਘ ਪ੍ਰੀਤਲੜੀ, ਅਜਮੇਰ ਔਲਖ ਤੇ ਬਾਬਾ ਨਜ਼ਮੀ ਦੀ ਤਸਵੀਰ ਤੋਂ ਪਰਦਾ ਉਠਾਉਣ ਦੀ ਰਸਮ ਅਦਾ ਕੀਤੀ ਅਤੇ ਸ਼ਮਾਂ ਰੌਸ਼ਨ ਕੀਤੀ ਗਈ।

ਇਸ ਉਪਰੰਤ ਸਭਾ ਦੇ ਪ੍ਰਧਾਨ ਸ੍ਰੀ ਸੁਖਦਰਸ਼ਨ ਗਰਗ ਨੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਹੋਇਆ ਸਭਾ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ ਅਤੇ ਅੱਗੇ ਲਈ ਸਮਾਗਮਾਂ ਦੀ ਲੜੀ ਜਾਰੀ ਰੱਖਣ ਦਾ ਐਲਾਨ ਕੀਤਾ। ਇਸਤੋਂ ਬਾਅਦ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਨੇ ‘ਪੰਜਾਬੀ ਭਾਸ਼ਾ ਤੇ ਮੌਜੂਦਾ ਸਮਾਂ’ ਤੇ ਪੇਪਰ ਪੜਿਆ। ਉਹਨਾਂ ਪੰਜਾਬੀ ਨੂੰ ਗਿਆਨ ਵਿਗਿਆਨ ਦੀ ਭਾਸ਼ਾ ਬਣਾਉਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ ਬਹੁਤ ਰਚਿਆ ਜਾ ਰਿਹਾ ਹੈ, ਪਰ ਇਸਦਾ ਵਿਕਾਸ ਤਾਂ ਹੀ ਵਧੇਰੇ ਹੋ ਸਕਦਾ ਹੈ ਜੇ ਇਸਨੂੰ ਗਿਆਨ ਦੀ ਭਾਸ਼ਾ ਬਣਾਇਆ ਜਾਵੇ। ਬਹਿਸ ਦਾ ਆਰੰਭ ਕਰਦਿਆਂ ਗੁਲਜਾਰ ਸਿੰਘ ਪੰਧੇਰ ਨੇ ਕਿਹਾ ਕਿ ਮਾਤ ਭਾਸ਼ਾ ਪੰਜਾਬੀ ਨਾਲ ਸਰਕਾਰਾਂ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ, ਪੰਜਾਬੀ ਨੂੰ ਦਫ਼ਤਰਾਂ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਉਹਨਾਂ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਵੀ ਜਾਣਕਾਰੀ ਦਿੱਤੀ।

ਸ੍ਰੀਮਤੀ ਕਾਕੜਾ ਨੇ ਕਿਹਾ ਕਿ ਪੰਜਾਬ ਵਿੱਚ ਸਮੇਂ ਸਮੇਂ ਲਹਿਰਾ ਉੱਠਦੀਆਂ ਰਹੀਆਂ ਹਨ ਅਤੇ ਸੰਘਰਸ਼ ਨਾਲ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬੀ ਨੂੰ ਪੂਰੀ ਤਰਾਂ ਲਾਗੂ ਕਰਵਾਉਣ ਅਤੇ ਇਸਦੇ ਵਧੇਰੇ ਵਿਕਾਸ ਲਈ ਵੀ ਸਭ ਨੂੰ ਰਲ ਕੇ ਇੱਕ ਲਹਿਰ ਖੜੀ ਕਰਨੀ ਚਾਹੀਦੀ ਹੈ। ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਕਿ ਲੋਕ ਪੱਖੀ ਲਹਿਰਾਂ ਮਾਲਵਾ ਖੇਤਰ ਵਿੱਚੋਂ ਹੀ ਉਠਦੀਆਂ ਰਹੀਆਂ ਹਨ ਅਤੇ ਮਾਤ ਭਾਸ਼ਾ ਲਈ ਵੀ ਇਸ ਖੇਤਰ ਵਿੱਚ ਲਹਿਰ ਦਾ ਆਗਾਜ ਹੋ ਚੁੱਕਾ ਹੈ। ਸ੍ਰੀ ਹਰਵਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਪੰਜਾਬੀ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉੱਥੇ ਮਾਤ ਭਾਸ਼ਾ ਲਈ ਤਸੱਲੀਬਖ਼ਸ ਕੰਮ ਹੋ ਰਿਹਾ ਹੈ।
ਇਸ ਮੌਕੇ ਸ੍ਰ: ਅਮਰਜੀਤ ਸਿੰਘ ਪੇਂਟਰ ਸਟੇਟ ਐਵਾਰਡੀ ਵੱਲੋਂ ਗੁਰਬਾਣੀ ਨਾਲ ਸਬੰਧਤ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਮਾਗਮ ਦੌਰਾਨ ਸਾਹਿਤ ਅਕਾਦਮੀ ਲਈ ਚੁਣੀ ਗਈ ਟੀਮ ਦੇ ਅਹੁਦੇਦਾਰਾਂ ਸਰਵ ਸ੍ਰੀ ਸਰਬਜੀਤ ਸਿੰਘ, ਗੁਲਜਾਰ ਪੰਧੇਰ, ਜਸਪਾਲ ਮਾਨਖੇੜਾ, ਅਰਵਿੰਦਰ ਕੌਰ ਕਾਕੜਾ, ਹਰੀ ਸਿੰਘ ਜਾਚਕ, ਹਰਵਿੰਦਰ ਸਿੰਘ ਸਿਰਸਾ, ਗੁਰਚਰਨ ਕੌਰ ਕੋਚਰ, ਨਰਿੰਦਰਪਾਲ ਕੌਰ, ਵਾਹਿਦ, ਸੰਜੀਵਨ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ।

ਸਮਾਗਮ ਨੂੰ ਸਰਵ ਸ੍ਰੀ ਅਮਰਜੀਤ ਪੇਂਟਰ, ਸੁਰਿੰਦਰਪ੍ਰੀਤ ਘਣੀਆ, ਕਰਮਜੀਤ ਸਿੰਘ, ਸੁਰਿੰਦਰ ਕੈਲੇ, ਸੰਜੀਵਨ ਸਿੰਘ, ਦਮਜੀਤ ਦਰਸ਼ਨ, ਰਮੇਸ ਗਰਗ ਆਦਿ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਮਾ: ਦਰਸ਼ਨ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ, ਸਟੇਜ ਸਕੱਤਰ ਦੀ ਭੂਮਿਕਾ ਮਾ: ਜਗਨ ਨਾਥ ਨੇ ਨਿਭਾਈ।

ਇਸ ਮੌਕੇ ਸ੍ਰ: ਅਮਰਜੀਤ ਸਿੰਘ ਪੇਂਟਰ ਸਟੇਟ ਐਵਾਰਡੀ ਵੱਲੋਂ ਗੁਰਬਾਣੀ ਨਾਲ ਸਬੰਧਤ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਮਾਗਮ ਦੌਰਾਨ ਸਾਹਿਤ ਅਕਾਦਮੀ ਲਈ ਚੁਣੀ ਗਈ ਟੀਮ ਦੇ ਮੈਂਬਰਾਂ ਸਰਵ ਸ੍ਰੀ ਸਰਬਜੀਤ ਸਿੰਘ, ਗੁਲਜਾਰ ਪੰਧੇਰ, ਜਸਪਾਲ ਮਾਨਖੇੜਾ, ਅਰਵਿੰਦਰ ਕੌਰ ਕਾਕੜਾ, ਹਰੀ ਸਿੰਘ ਜਾਚਕ, ਹਰਵਿੰਦਰ ਸਿੰਘ ਸਿਰਸਾ, ਗੁਰਚਰਨ ਕੌਰ ਕੋਚਰ, ਨਰਿੰਦਰਪਾਲ ਕੌਰ, ਸੰਜੀਵਨ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ।