ਅਮਰੀਕਾ ਚ’ ਇਕ ਭਾਰਤੀ ਅੋਰਤ ਨੂੰ 99 ਸਾਲਾ ਦੀ ਉਮਰ ਵਿੱਚ ਮਿਲੀ ਅਮਰੀਕੀ ਨਾਗਰਿਕਤਾ

ਵਾਸ਼ਿੰਗਟਨ , 9 ਅਪ੍ਰੈਲ (ਰਾਜ ਗੋਗਨਾ)- ਇਕ ਭਾਰਤੀ ਅੋਰਤ ਦਾਈਬਾਈ ਨੂੰ 99 ਸਾਲ ਦੀ ਉਮਰ ਵਿੱਚ ਅਮਰੀਕੀ ਨਾਗਰਿਕ ਬਣ ਗਈ ਹੈ। ਇਹ ਐਲਾਨ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਐਕਸ ਪਲੇਟਫਾਰਮ (ਟਵਿੱਟਰ ) ਦੇ ਰਾਹੀਂ ਇਸ ਦਾ ਐਲਾਨ ਕੀਤਾ ਹੈ। 99 ਸਾਲਾ ਦਾਈਬਾਈ ਇਸ ਗੱਲ ਦਾ ਸਬੂਤ ਹੈ ਕਿ ਉਮਰ ਸਿਰਫ਼ ਇੱਕ ਨੰਬਰ ਹੈ।

ਭਾਰਤ ਤੋ ਅਮਰੀਕੀ ਨਾਗਰਿਕ ਬਣਨ ਲਈ ਦਾਈਬਾਈ ਬੜੇ ਉਤਸ਼ਾਹ ਨਾਲ ਅਮਰੀਕਾ ਦੇ ਓਰਲੈਂਡੋ ਰਾਜ ਦੇ ਦਫਤਰ ਆਈ। ਨਵੇਂ ਅਮਰੀਕੀ ਨਾਗਰਿਕ ਨੂੰ ਇੰਮੀਗ੍ਰੇਸ਼ਨ ਦੇ ਪੂਰੇ ਸਟਾਫ ਨੇ ਵਧਾਈਆਂ, ਦਿੱਤੀਆਂ। ਇਸ ਸਬੰਧੀ USCIS ਨੇ ਪੋਸਟ ਕੀਤਾ। ਬਹੁਤ ਸਾਰੇ ਨੇਟਿਜ਼ਨ ਡਾਈਬਾਈ ਨੂੰ ਅਮਰੀਕੀ ਨਾਗਰਿਕਤਾ ਮਿਲਣ ‘ਤੇ ਵਧਾਈ ਦੇ ਰਹੇ ਹਨ। ਜਦਕਿ ਦੂਸਰੇ ਸਵਾਲ ਕਰ ਰਹੇ ਹਨ ਕਿ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੰਨਾ ਸਮਾਂ ਕਿਉਂ ਲੱਗਾ।