ਪ੍ਰਤੀ ਦਿਨ ਚੋਰੀ ਚਕਾਰੀ ਹੁੰਦੀ ਮਿਲੁਗੀ ਤੇ ਕੁਝ ਖੂਨ ਖਰਾਬਿਆ ਦੀ ਵਾਰਦਾਤ। ਇਹ ਸਭ ਕਿਉਂ ਹੋ ਰਿਹਾ ਹੈ ਅਸੀ ਜਾਣਦੇ ਹਾਂ,ਜਿੱਥੇ ਨਸ਼ੇ ਦਾ ਸੇਵਨ ਭਰਪੂਰ ਮਾਤਰਾ ਵਿੱਚ ਹੋ ਰਿਹਾ ਹੋਵੇ ਉੱਥੇ ਚੋਰੀ ਚਕਾਰੀ ਦਾ ਹੋਣਾ ਲਾਜਮੀ ਹੈ। ਕਿਸੇ ਦੇ ਮੱਥੇ ਉੱਤੇ ਨਹੀਂ ਲਿਖਿਆ ਹੁੰਦਾ ਕਿ ਉਹ ਚੋਰ ਹੈ ਪਰ ਜਦੋਂ ਚੋਰੀ ਹੋ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਤਾਂ ਚੋਰ ਹੀ ਸੀ। ਸਮਾਜ ਵਿੱਚ ਨਸ਼ੇ ਕਰਨ ਵਾਲਿਆ ਨੇ ਆਪਣਾ ਜੀਵਨ ਨਸ਼ਟ ਕਰ ਲਿਆ ਹੈ ਤੇ ਆਪਣੀ ਸਮਾਜਿਕ ਸਥਿਤੀ ਨੂੰ ਵਿਗਾੜ ਕੇ ਰੱਖ ਲਿਆ ਹੈ। ਨਸ਼ੇ ਦਾ ਸੇਵਨ ਆਪਣੇ ਸ਼ਰੀਰ ਲਈ ਵੀ ਬਹੁਤ ਬੁਰਾ ਹੈ। ਸਮਾਜ ਵਿੱਚ ਗੰਦਗੀ ਦੋ ਪਾਸੋਂ ਸ਼ੁਰੂ ਹੁੰਦੀ ਹੈ ਪਹਿਲੀ ਨਸ਼ੇ ਨੂੰ ਵੇਚਣ ਵਾਲ਼ੇ ਤਸਕਰਾਂ ਤੋਂ ਤੇ ਦੂਜੀ ਸਰਕਾਰ ਵੱਲੋਂ ਜੋ ਸ਼ਰੇਆਮ ਸ਼ਰਾਬ ਦੇ ਠੇਕੇ ਨੂੰ ਪਹਿਲ ਦਿੰਦੀ ਹੈ।
ਨਸ਼ਾ ਤਸਕਰਾਂ ਵੱਲੋਂ ਸਰਹੱਦ ਪਾਰ ਤੋਂ ਨਸ਼ਾ ਵਧੇਰੇ ਮਾਤਰਾ ਵਿੱਚ ਪੰਜਾਬ ਥਾਈਂ ਲੈ ਕੇ ਆਇਆ ਜਾਂਦਾ ਹੈ। ਜਿਹਨਾਂ ਵਿੱਚੋਂ ਤਿੰਨ ਤੋਂ ਚਾਰ ਨਸ਼ਾ ਆਮ ਵਿਕਦਾ ਹੈ ਜਿਵੇਂ ਅਫ਼ੀਮ,ਭੁੱਕੀ, ਡੋਡੇ,ਗਾਂਜਾ ਆਦਿ ਇਹ ਸਭ ਆਸਾਨੀ ਨਾਲ ਨਸ਼ੇ ਕਰਨ ਵਾਲਿਆਂ ਤੱਕ ਪਹੁੰਚ ਜਾਂਦੇ ਹਨ। ਨਸ਼ਾ ਕਰਨ ਵਾਲੇ ਲੋਕ ਆਪਣੀ ਜਿੰਦਗੀ ਨੂੰ ਨਰਕ ਸਮਾਨ ਆਖਦੇ ਹਨ। ਅੱਜ ਕੱਲ੍ਹ ਪਿੰਡਾਂ ਵਿੱਚ ਨਸ਼ੇ ਨੂੰ ਸਪਲਾਈ ਕਰਨ ਦਾ ਢੰਗ ਅਪਣਾਇਆ ਜਾਂਦਾ ਹੈ ਜਿਹਨਾਂ ਵਿੱਚ ਕੁਝ ਔਰਤਾਂ ਵੀ ਸ਼ਾਮਿਲ ਹੁੰਦੀਆਂ ਹਨ। ਜਿਸ ਥਾਂ ਨਸ਼ਾ ਵੇਚਿਆ ਜਾਂਦਾ ਹੈ ਉਸ ਥਾਂ ਉੱਤੇ ਪੁਲਿਸ ਦਾ ਅੱਖ ਬੰਦ ਕਰਕੇ ਚੱਲਣਾ ਹੁੰਦਾ ਹੈ।
ਜੋ ਨਸ਼ਾ ਕਰਨ ਵਾਲੇ ਲੋਕ ਹਨ ਉਹ ਆਪਣੇ ਆਪ ਨੂੰ ਆਜਾਦ ਸਮਾਜ ਦਾ ਹਿੱਸਾ ਸਮਝਦੇ ਹਨ। ਉਹ ਥੋੜ੍ਹੇ ਤੋਂ ਜਿਆਦਾ ਗੁਸੈਲ ਕਿਸਮ ਦੇ ਵੀ ਦਿਖਾਈ ਦਿੰਦੇ ਹਨ। ਪੁਲਿਸ ਅਫ਼ਸਰਾਂ ਨੂੰ ਨੋਟਾਂ ਦੇ ਬੰਢਲ ਦੇ ਦਿੱਤੇ ਜਾਂਦੇ ਹਨ ਜਿਸ ਨਾਲ ਨਸ਼ਾ ਤੱਸਕਰ ਨੂੰ ਛੱਡ ਦਿੱਤਾ ਜਾਂਦਾ ਹੈ। ਹੁਣ ਤੱਕ ਦੇ ਜਿਹਨੇ ਵੀ ਕੇਸ ਨਜਰ ਆਏ ਹਨ ਉਹਨਾਂ ਵਿੱਚ ਨਸ਼ਾ ਤੱਸਕਰ ਦੀ ਜਮਾਨਤ ਇੱਕ ਦਿਨ ਵਿੱਚ ਹੀ ਹੋਈ ਹੈ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਨਸ਼ਾ ਤਸਕਰਾਂ ਕੋਲ਼ ਹਰ ਤਰ੍ਹਾਂ ਦਾ ਹਥਿਆਰ ਹੈ ਜਿਸ ਤੋਂ ਬਚਿਆ ਜਾ ਸਕਦਾ ਹੈ। ਬੜੇ ਹੋਟਲਾਂ ਵਿੱਚ ਸ਼ਰਾਬ ਜੂਆ ਆਮ ਚੱਲਦਾ ਦਿਖੇਗਾ ਤੇ ਅਮੀਰ ਘਰਾਂ ਦੇ ਬੱਚੇ ਕਲੱਬਾਂ ਵਿੱਚ ਨਸ਼ੇ ਦੀ ਹਾਲਤ ਵਿੱਚ ਟੁੰਨ ਦਿਖਾਈ ਦੇਣਗੇ। ਜਿਹਨਾਂ ਨੂੰ ਨਸ਼ਾ ਕਰਨ ਤੋਂ ਬਾਅਦ ਕੋਈ ਸੁਧ ਬੁੱਧ ਨਹੀਂ ਹੁੰਦੀ ਹੁੰਦੀ।
ਆਟੋ ਰਿਕਸ਼ਾ ਚਲਾਉਣ ਵਾਲੇ ਚਾਲਕ ਚੋਰੀ ਚਕਾਰੀ ਨੂੰ ਆਸਾਨੀ ਨਾਲ ਅੰਜਾਮ ਦਿੰਦੇ ਹਨ। ਉਹ ਨਸ਼ਾ ਕਿਸ ਤਰ੍ਹਾਂ ਦਾ ਕਰਦੇ ਹਨ ਇਸ ਬਾਰੇ ਕੁਝ ਖ਼ਾਸ ਨਹੀਂ ਪਤਾ ਪਰ ਜਦੋਂ ਚੋਰੀ ਚਕਾਰੀ ਦਾ ਨਾਂ ਆਉਂਦਾ ਹੈ ਤਾਂ ਉਹ ਉਸ ਸਮੇਂ ਉਸ ਥਾਂ ਹੀ ਮੌਜੂਦ ਹੁੰਦੇ ਹਨ ਜਿੱਥੇ ਚੋਰੀ ਦੀ ਵਾਰਦਾਤ ਹੁੰਦੀ ਹੈ। ਦੋ ਮੋਟਸਾਇਕਲ ਸਵਾਰ ਇੱਕ ਬਜੁਰਗ ਮਾਤਾ ਜੀ ਤੋਂ ਕੁਝ ਨਕਦੀ ਰਕਮ ਤੇ ਸੋਨੇ ਦੀਆਂ ਮੁਰਕੀਆ ਖੋਹ ਕੇ ਨੱਠ ਜਾਂਦੇ ਹਨ। ਆਮ ਘਰਾਂ ਵਿੱਚ ਉਦੋਂ ਚੋਰ ਚਕਾਰੀ ਉਦੋਂ ਹੁੰਦੀ ਹੈ ਜਦੋਂ ਘਰ ਵਿੱਚ ਨਹੀਂ ਹੁੰਦਾ ਤੇ ਉਹ ਸਿਲੰਡਰ ਜਾਂ ਗਹਿਣੇ ਗੱਟੇ ਚੁਰਾ ਕੇ ਭੱਜ ਜਾਂਦੇ ਹਨ। ਇਹ ਸਾਰੀ ਵਾਰਦਾਤ ਇੱਕ ਨਸ਼ੇ ਕਰਨ ਵਾਲੇ ਤੋਂ ਹੁੰਦੀ ਜਾਪਦੀ ਹੈ। ਪੁਲਿਸ ਅਫ਼ਸਰਾਂ ਵੱਲੋਂ ਕੋਸ਼ਿਸ਼ ਉਦੋਂ ਤੱਕ ਨਹੀਂ ਕੀਤੀ ਜਾਂਦੀ ਜਦੋਂ ਤੱਕ ਸਾਹਮਣਿਓ ਕੇਸ ਕਰਨ ਵਾਲਾ ਆਵਾਜ਼ ਨਹੀਂ ਚੁੱਕਦਾ।
ਨਸ਼ਾ ਤਸਕਰਾਂ ਨੇ ਇਸ ਦੇਸ਼ ਵਿੱਚ ਗੰਦ ਪਾ ਛੱਡਿਆ ਹੈ ਜਿਸ ਨਾਲ ਕਈ ਮਾਵਾਂ ਦੇ ਪੁੱਤ ਰੁੱਲ ਜਾਂਦੇ ਹਨ ਤੇ ਕਈ ਔਰਤਾਂ ਦੇ ਸੁਹਾਗ ਮਰ ਮਿੱਟ ਜਾਂਦੇ ਹਨ। ਇੱਕ ਮਾਂ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦੀ ਹੈ ਪਰ ਪੁੱਤ ਨਸ਼ੇ ਦੀ ਲਪੇਟ ‘ ਚ ਫੱਸਿਆ ਹੁੰਦਾ ਹੈ। ਉਹ ਆਪਣੀ ਮਾਂ ਦੇ ਗਹਿਣੇ ਤੱਕ ਵੇਚ ਦਿੰਦਾ ਹੈ ਜਿਸ ਨਾਲ ਉਹ ਆਪਣਾ ਨਸ਼ਾ ਪੂਰਾ ਕਰਦਾ ਹੈ। ਘਰ ਦੀ ਹਰ ਇੱਕ ਚੀਜ਼ ਵੇਚ ਕੇ ਪੁੱਤ ਨਸ਼ਾ ਕਰਦਾ ਹੈ। ਮਾਂ ਬਹੁਤ ਪਰੇਸ਼ਾਨ ਹੁੰਦੀ ਹੈ ਕਿ ਉਸਦਾ ਪੁੱਤ ਨਸ਼ਾ ਨਾ ਕਰੇ ਤੇ ਉਹ ਬਿਲਕੁੱਲ ਸਹੀ ਹੋ ਜਾਵੇ। ਮਾਂ ਵੱਲੋਂ ਵਾਰ ਵਾਰ ਰੋਕਣ ਟੋਕਣ ‘ ਤੇ ਪੁੱਤ ਹੱਥ ਵੀ ਚੁੱਕ ਦਿੰਦਾ ਹੈ। ਜਿਸ ਮਾਂ ਨੇ ਕੁੱਖ ਵਿੱਚ ਪੂਰੇ ਨੌ ਮਹੀਨੇ ਰੱਖਿਆ,ਅੱਜ ਉਸਦਾ ਪੁੱਤ ਹੀ ਉਸਨੂੰ ਮਾਰਦਾ ਕੁੱਟਦਾ ਹੈ। ਨਸ਼ੇ ਨੇ ਤਾਂ ਬੇੜਾ ਗਰਕ ਕੀਤਾ ਹੈ ਜੋ ਮਾਵਾਂ ਨੂੰ ਜਿਊਣ ਤੱਕ ਨਹੀਂ ਦਿੰਦਾ।
ਸ਼ਰਾਬ ਤੇ ਜੂਆ ਖੇਡਣ ਵਾਲੇ ਆਪਣੇ ਘਰ ਤੱਕ ਨੂੰ ਵੀ ਵੇਚ ਦਿੰਦੇ ਹਨ ਤੇ ਬੱਚਿਆ ਦਾ ਜੀਵਨ ਬਰਬਾਦ ਹੋ ਜਾਂਦਾ ਹੈ। ਸਮਾਜ ਵਿੱਚ ਨਾ ਖ਼ਤਮ ਹੋਣ ਵਾਲਾ ਨਸ਼ਾ ਹੀ ਹਰ ਜਿੰਦਗੀ ਨੂੰ ਤਬਾਹ ਕਰ ਰਿਹਾ ਹੈ ਜਿਸਨੂੰ ਰੋਕਿਆ ਬਿਲਕੁੱਲ ਨਹੀਂ ਜਾ ਸਕਦਾ ਹੈ। ਜੋ ਸੰਸਥਾਂ ਇਹ ਆਖਦੀ ਹੈ ਕਿ ਨਸ਼ਾ ਮੁਕਤ ਕਰਾਉਣ ਦਾ ਜਿੰਮਾਂ ਸਾਡਾ ਹੈ ਫਿਰ ਕਿਉਂ ਉਹ ਮੁੜ ਨਸ਼ਾ ਕਰਦੇ ਹਨ। ਨਸ਼ਾ ਮੁਕਤ ਕਰਨਾ ਬਹੁਤ ਵਧੀਆ ਗੱਲ ਹੈ ਪਰ ਕਿਉਂ ਨਹੀਂ ਇਹ ਸਹੀ ਹੋ ਰਿਹਾ। ਇੱਕ ਵਾਰ ਮੈ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਪੁੱਛਿਆ,’ ਕਿ ਭਾਈ ਜਿਹੜੀ ਸੰਸਥਾ ਤੋਂ ਅੱਜ ਬਾਹਰ ਆਇਆ,ਉੱਥੇ ਉਹ ਕੀ ਕੁਝ ਕਰਦੇ ਸੀ। ਉਸਨੇ ਸਾਫ਼ ਸਾਫ਼ ਲਫ਼ਜਾ ਵਿੱਚ ਕਿਹਾ ਪਹਿਲਾਂ ਤਾਂ ਥੋੜ੍ਹੇ ਦਿਨ ਤੱਕ ਨਸ਼ਾ ਕਰਨ ਲਈ ਆਪ ਦਿੰਦੇ ਹਨ ਫਿਰ ਹੌਲੀ ਹੌਲੀ ਘਟਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਅਸੀ ਨਸ਼ਾ ਕਿਸੇ ਨਾ ਕਿਸੇ ਤਰ੍ਹਾਂ ਕਰ ਹੀ ਲੈਂਦੇ ਸੀ। ਜੋ ਉੱਥੋਂ ਦੇ ਕਰਮਚਾਰੀ ਸੀ ਉਹ ਪੈਸੇ ਦੇ ਨਾਲ ਚੱਲਦੇ ਸੀ ਜੋ ਸਾਨੂੰ ਨਸ਼ਾ ਕਰਨ ਲਈ ਦਿੰਦੇ ਰਹਿੰਦੇ ਸੀ।’
ਇਹ ਸੰਸਥਾ ਸਰਕਾਰੀ ਸੀ ਜਿਸ ਵਿੱਚ ਨਸ਼ਾ ਮੁਕਤ ਕਰਵਾਇਆ ਜਾਂਦਾ ਹੈ ਪਰ ਕਿ ਇਹ ਸੰਸਥਾ ਦਾ ਹੋਣਾ ਜਰੂਰ ਹੈ ਜੋ ਆਪ ਹੀ ਨਸ਼ਾ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਮਾਰ ਰਿਹਾ ਹੈ। ਇਸ ਤੋਂ ਕੁਝ ਵੀ ਸਾਬਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਘਟਨਾਂ ਆਮ ਤੌਰ ‘ ਤੇ ਨਹੀਂ ਦਿਖਾਈ ਦਿੱਤੀ ਜਾਂਦੀ। ਸਮਾਜ ਵਿੱਚ ਫੈਲਿਆ ਨਸ਼ੇ ਦਾ ਦੌਰ ਖ਼ਤਮ ਕਰਨਾ ਸਿਰਫ਼ ਨਾਂ ਬਣ ਕੇ ਰਹਿ ਗਿਆ ਹੈ। ਕਈ ਸਾਰੇ ਸ਼ਹਿਰਾਂ ਤੇ ਪਿੰਡਾਂ ਵਿੱਚ ਨਸ਼ੇ ਦਾ ਕਾਰੋਬਾਰ ਹਰ ਦੁਕਾਨ ਉੱਤੇ ਵਿਕਦਾ ਨਜ਼ਰ ਵੀ ਆਉਂਦਾ ਹੈ। ਇੱਕ ਦੁੱਪਰਪਾਨ ਉੱਤੇ ਸਾਫ਼ ਸਾਫ਼ ਲਿਖਿਆ ਜਾਂਦਾ ਹੈ ਕਿ ਨਸ਼ਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ ਪਰ ਕਿ ਇਹ ਬੰਦ ਕੀਤਾ ਜਾਂਦਾ ਹੈ। ਸਮਾਜ ਵਿੱਚ ਹਮੇਸ਼ਾ ਉਲਟਾ ਹੁੰਦਾ ਹੈ ਜਿਸ ਥਾਂ ਸਹੀ ਕਰਨ ਬਾਰੇ ਲਿਖਿਆ ਜਾਂਦਾ ਹੈ ਉੱਥੇ ਗਲਤ ਹੀ ਕੀਤਾ ਜਾਂਦਾ ਹੈ।
ਨਸ਼ੇ ਦਾ ਸੇਵਨ ਆਜਾਦੀ ਖੋਹ ਲੈਂਦਾ ਹੈ। ਜਿੰਦਗੀ ਦੀ ਸ਼ੁਰੂਆਤ ਨੂੰ ਉੱਡਦੇ ਪੰਛੀਆਂ ਵਾਂਗ ਉੱਡਣ ਵੀ ਨਹੀਂ ਦਿੰਦਾ ਹੈ। ਨਸ਼ਾ ਮੁਕਤ ਕਰਨ ਦਾ ਯਤਨ ਹਰ ਕੋਈ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਸਮੇਂ ਦੀ ਚਾਲ ਬਦਲ ਗਈ ਹੈ ਜਿਸ ਵਿੱਚ ਨਸ਼ਾ ਤਸਕਰਾਂ ਨੂੰ ਕੁਝ ਸਰਕਾਰੀ ਅਫ਼ਸਰਾਂ ਦਾ ਸਾਥ ਵੀ ਹੈ। ਲੁਧਿਆਣਾ ਸ਼ਹਿਰ ਵਿੱਚ ਇੱਕ ਵਾਰਦਾਤ ਹੋਈ ਸੀ ਜਿਸ ਵਿੱਚ ਚੱਲਦੇ ਫਿਰਦੇ ਨੂੰ ਲੁੱਟਿਆ ਗਿਆ ਸੀ ਤੇ ਜਦੋਂ ਚੱਲਦੇ ਫਿਰਦੇ ਵੱਲੋਂ ਆਪਣੇ ਬਚਾਅ ਲਈ ਵਿਰੋਧ ਕੀਤਾ ਜਾਂਦਾ ਹੈ ਤਾਂ ਉਹ ਦੋ ਨਸ਼ਾ ਖੋਰੀ ਮੌਤ ਦੇ ਘਾਟ ਉਤਾਰ ਦਿੰਦੇ ਹਨ। ਜਿਸ ਨਾਲ ਉਸ ਇਨਸਾਨ ਦੀ ਮੌਤ ਹੋ ਜਾਂਦੀ ਹੈ।
ਨਸ਼ਾ ਤਸਕਰਾਂ ਨੂੰ ਕਿਸੇ ਉੱਤੇ ਤਰਸ ਨਹੀਂ ਆਉਂਦਾ ਹੈ। ਉਸਨੂੰ ਸਿਰਫ਼ ਤੇ ਸਿਰਫ਼ ਪੈਸਿਆਂ ਦਾ ਲਾਲਚ ਹੁੰਦਾ ਹੈ। ਪੰਜਾਬ ਦੇ ਹਰ ਕਸਬੇ ਵਿੱਚ ਨਸ਼ਾ ਤਸਕਰਾਂ ਦੀ ਭਰਪੂਰ ਮਾਤਰਾ ਹੈ। ਨਸ਼ੇ ਨੇ ਬਹੁਤ ਸਾਰੇ ਘਰ ਤਬਾਹ ਕਰ ਛੱਡੇ ਹਨ। ਇੱਕ ਧੀ ਆਪਣੇ ਸਿਰ ਤੋਂ ਚੁੰਨੀ ਨਹੀਂ ਲੱਥ ਦੀ ਪਰ ਉਹ ਡਰਦੀ ਹੈ ਇਸ ਸਮਾਜ ਦੇ ਲੋਕਾਂ ਤੋਂ ਕਿਉਕਿ ਭਿਆਨਕ ਭੇੜੀਏ ਸ਼ਰ੍ਹੇਆਮ ਇੱਜਤਾਂ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੇ ਕਰਕੇ ਕਈ ਧੀਆਂ ਖੌਫ਼ ਨਾਲ ਜਿਊਂਦੀਆਂ ਹਨ। ਨਸ਼ਾ ਬਹੁਤ ਹੀ ਭਿਆਨਕ ਹੈ ਜੋ ਕਿਸੇ ਨੂੰ ਵੀ ਚੋਰ ਤੇ ਹਰਾਮਖੋਰ ਬਣਾ ਦਿੰਦਾ ਹੈ। ਸਰਕਾਰਾਂ ਦੇ ਨਜ਼ਰੀਏ ਨਾਲ ਨਸ਼ਾ ਮੁਕਤ ਹੋ ਚੁੱਕਾ ਹੈ ਪਰ ਮਾਵਾਂ ਦੇ ਪੁੱਤ ਚਲੇ ਜਾਣ ਨਾਲ ਨਸ਼ਾ ਕਦੇ ਵੀ ਮੁਕਤ ਨਹੀਂ ਹੋਇਆ। ਕਈ ਮਾਵਾਂ ਦੇ ਪੁੱਤ ਇਸ ਜਿੰਦਗੀ ਵਿੱਚੋਂ ਅਕਾਲ ਚਲਾਨਾ ਕਰ ਗਏ ਹਨ। ਜਿਹਨਾਂ ਦੇ ਪੁੱਤ ਨਸ਼ੇ ਨੇ ਖੋਹ ਲਏ ਹਨ ਉਹ ਕਦੇ ਵੀ ਵਾਪਿਸ ਮੁੜੇ ਨਹੀਂ। ਸਮਾਜ ਵਿੱਚ ਨਸ਼ੇ ਦਾ ਸੇਵਨ ਜਦੋਂ ਤੱਕ ਇੰਝ ਚੱਲਦਾ ਰਹੇਗਾ ਉਦੋਂ ਤੱਕ ਸਮਾਜ ਸਾਫ਼ ਨਹੀਂ ਦਿਖੇਗਾ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016