ਸਿੱਧ ਭਾਰਤੀ-ਅਮਰੀਕੀ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਮਾਹਿਰ ਕ੍ਰਿਸਟਲ ਕੌਲ ਦਾ ਕਹਿਣਾ ਹੈ ਕਿ ਅਮਰੀਕੀ ਸੰਸਦ (ਕਾਂਗਰਸ) ਚੋਣਾਂ ਵਿਚ ਉਨ੍ਹਾਂ ਦਾ ਉਮੀਦਵਾਰ ਬਣਨਾ ਏਕਤਾ ਦੀ ਸਿੱਖ ਪਰੰਪਰਾ ਦੀ ਮਜ਼ਬੂਤ ਧਾਰਨਾ ਤੋਂ ਪ੍ਰੇਰਿਤ ਹੈ।
ਕ੍ਰਿਸਟਲ ਨੇ ਸਮਾਚਾਰ ਏਜੰਸੀ ਨੂੰ ਦਿਤੇ ਇਕ ਤਾਜ਼ਾ ਇੰਟਰਵਿਊ ਵਿਚ ਕਿਹਾ, “ਮੈਂ ਅੱਧੀ ਕਸ਼ਮੀਰੀ ਪੰਡਿਤ ਅਤੇ ਅੱਧੀ ਪੰਜਾਬੀ ਸਿੱਖ ਹਾਂ। ਮੈਨੂੰ ਅਪਣੇ ਦੋਵਾਂ ਸੱਭਿਆਚਾਰਕ ਪਿਛੋਕੜਾਂ ‘ਤੇ ਬਹੁਤ ਮਾਣ ਹੈ। ਅਮਰੀਕਾ ਵਿਚ ਵੱਡੇ ਹੋਣ ਅਤੇ ਦੋਵਾਂ ਸਭਿਆਚਾਰਾਂ ਨਾਲ ਜੁੜੇ ਹੋਣਾ ਕੁੱਝ ਵਿਲੱਖਣ ਹੈ। ਮੈਨੂੰ ਇਹ ਮੇਰੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਤੋਂ ਮਿਲਿਆ ਹੈ। ਮੈਨੂੰ ਅੱਜ ਪਹਿਲੀ ਕਸ਼ਮੀਰੀ ਪੰਡਿਤ ਅਤੇ ਕਾਂਗਰਸ ਦੀ ਚੋਣ ਵਿਚ ਖੜ੍ਹਨ ਵਾਲੀ ਇਕੱਲੀ ਸਿੱਖ ਔਰਤ ਹੋਣ ‘ਤੇ ਮਾਣ ਹੈ”।