26 ਸਾਲਾ ਭਾਰਤੀ ਵਿਦਿਆਰਥਣ ਨੂੰ ਕਾਰ ਨਾਲ ਕੁਚਲਣ ਵਾਲੇ ਪੁਲਿਸ ਅਧਿਕਾਰੀ ‘ਤੇ ਨਹੀਂ ਚੱਲੇਗਾ ਮੁਕੱਦਮਾ

ਬਹੁਚਰਚਿਤ ਜਾਨ੍ਹਵੀ ਕੰਦੂਲਾ ਮਾਮਲੇ ਵਿਚ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ, ਜਾਨ੍ਹਵੀ ਕੰਦੂਲਾ ਨੂੰ ਮਾਰਨ ਵਾਲੇ ਅਮਰੀਕੀ ਪੁਲਿਸ ਅਧਿਕਾਰੀ ਵਿਰੁਧ ਪੁਖਤਾ ਸਬੂਤਾਂ ਦੀ ਘਾਟ ਕਾਰਨ ਉਸ ਵਿਰੁਧ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਕਰੇਗੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਸਿਆਟਲ ਪੁਲਿਸ ਅਧਿਕਾਰੀ ਵਿਰੁਧ ਕੋਈ ਅਪਰਾਧਿਕ ਦੋਸ਼ ਦਾਇਰ ਨਹੀਂ ਕੀਤਾ ਜਾਵੇਗਾ।

ਮੀਡੀਆ ਰਿਪੋਰਟਾਂ ਅਨੁਸਾਰ ਕਿੰਗ ਕਾਊਂਟੀ ਦੇ ਵਕੀਲਾਂ ਨੇ ਕਿਹਾ ਕਿ ਉਹ ਸਿਆਟਲ ਪੁਲਿਸ ਅਧਿਕਾਰੀ ਕੈਵਿਨ ਡੇਵ ਵਿਰੁਧ ਅਪਰਾਧਕ ਇਲਜ਼ਾਮਾਂ ਨਾਲ ਅੱਗੇ ਨਹੀਂ ਵਧਣਗੇ। ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਜਾਨ੍ਹਵੀ ਦੀ ਮੌਤ ਦੀ ਘਟਨਾ ਬੇਹੱਦ ਦੁਖਦਾਈ ਹੈ।

ਕੰਦੂਲਾ ਦੀ ਜਨਵਰੀ ਵਿਚ ਮੌਤ ਹੋ ਗਈ ਸੀ ਜਦੋਂ ਉਸ ਨੂੰ ਅਧਿਕਾਰੀ ਕੇਵਿਨ ਡੇਵ ਦੁਆਰਾ ਚਲਾਏ ਗਏ ਇਕ ਪੁਲਿਸ ਵਾਹਨ ਨੇ ਟੱਕਰ ਮਾਰ ਦਿਤੀ ਸੀ। ਰੀਪੋਰਟ ਮੁਤਾਬਕ ਪੁਲਿਸ ਮੁਲਾਜ਼ਮ 119 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਟੱਕਰ ਤੋਂ ਬਾਅਦ ਜਾਨ੍ਹਵੀ 100 ਫੁੱਟ ਤੋਂ ਵੀ ਜ਼ਿਆਦਾ ਦੂਰ ਜਾ ਡਿੱਗੀ