ਈਰਾਨ ਨੇ ਵੀਜ਼ਾ ਸ਼ਰਤਾਂ ਵਿਚ ਬਦਲਾਅ ਕਰਕੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਸਹੂਲਤ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕ ਹੁਣ ਸਿਰਫ਼ ਪਾਸਪੋਰਟ ਨਾਲ ਈਰਾਨ ਜਾ ਸਕਦੇ ਹਨ, ਪਰ ਇਹ ਸਹੂਲਤ ਸਿਰਫ਼ ਸੈਰ-ਸਪਾਟੇ ਲਈ ਈਰਾਨ ਜਾਣ ਵਾਲਿਆਂ ਨੂੰ ਹੀ ਮਿਲੇਗੀ। ਈਰਾਨ ਨੇ ਐਲਾਨ ਕੀਤਾ ਹੈ ਕਿ ਭਾਰਤ ਦੇ ਨਾਗਰਿਕਾਂ ਲਈ ਵੀਜ਼ਾ ਲੋੜਾਂ ਨੂੰ 4 ਫਰਵਰੀ 2024 ਤੋਂ ਹੇਠਾਂ ਦਿੱਤੀਆਂ ਸ਼ਰਤਾਂ ਦੇ ਅਧੀਨ ਖਤਮ ਕਰ ਦਿੱਤਾ ਜਾਵੇਗਾ।
ਸਾਧਾਰਨ ਪਾਸਪੋਰਟ ਰੱਖਣ ਵਾਲੇ ਵਿਅਕਤੀਆਂ ਨੂੰ ਹਰ ਛੇ ਮਹੀਨਿਆਂ ਵਿਚ ਇੱਕ ਵਾਰ ਬਿਨਾਂ ਵੀਜ਼ਾ ਦੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਇਹ ਵੀਜ਼ਾ ਵੱਧ ਤੋਂ ਵੱਧ 15 ਦਿਨਾਂ ਦੀ ਰਿਹਾਇਸ਼ ਦੇ ਅਧੀਨ ਹੋਵੇਗਾ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ 15 ਦਿਨਾਂ ਦੀ ਮਿਆਦ ਵਧਾਈ ਨਹੀਂ ਜਾ ਸਕਦੀ।
ਵੀਜ਼ਾ ਛੋਟ ਦੀ ਸਹੂਲਤ ਸਿਰਫ਼ ਸੈਰ-ਸਪਾਟੇ ਦੇ ਉਦੇਸ਼ਾਂ ਲਈ ਈਰਾਨ ਦੇ ਇਸਲਾਮੀ ਗਣਰਾਜ ਵਿਚ ਦਾਖਲ ਹੋਣ ਵਾਲੇ ਵਿਅਕਤੀਆਂ ‘ਤੇ ਲਾਗੂ ਹੋਵੇਗੀ।