ਸ਼ਰਮਸਾਰ ਸਮਾਜ ਵਿੱਚ ਖ਼ਤਮ

ਸਮਾਜ ਦਾ ਹੀ ਇੱਕ ਹਿੱਸਾ ਇੱਜਤ ਹੈ ਜਿੱਥੇ ਧੀਆਂ ਭੈਣਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਅਸੀ ਜਾਣਦੇ ਹਾਂ ਇੱਕ ਧੀ ਦੀ ਇੱਜਤ ਸਮਾਜ ਵਿੱਚ ਕੀ ਹੈ ਤੇ ਧੀ ਦੀ ਇੱਜਤ ਦਾ ਖਿਆਲ ਹਰ ਵਰਗ ਦੇ ਸਮਾਜ ਨੂੰ ਹੋਣਾ ਹੀ ਚਾਹੀਦਾ ਹੈ। ਇੱਕ ਆਮ ਜਿੰਦਗੀ ਵਿੱਚ ਪੜ੍ਹ ਰਹੀ ਧੀ ਆਉਣ ਵਾਲੇ ਸਮੇਂ ਵਿੱਚ ਇੱਕ ਮਿਸਾਲ ਬਣ ਕੇ ਉੱਠੇਗੀ। ਸਮਾਜ ਦੇ ਵਿਕਾਸ ਦਾ ਠੋਸ ਕਦਮ ਇੱਕ ਧੀ ਦੀ ਇੱਜਤ ਤੋਂ ਸ਼ੁਰੂ ਹੁੰਦਾ ਹੈ। ਸਮਾਜ ਵਿੱਚ ਅਜਿਹੀਆਂ ਥਾਵਾਂ ਹਨ ਜਿੱਥੇ ਧੀ ਬਚਾਓ ਦਾ ਕਾਰਜ ਆਰੰਭ ਕੀਤਾ ਜਾਂਦਾ ਹੈ। ਅੱਜ ਮੈ ਉਸ ਮੁੱਦੇ ਉੱਤੇ ਗੱਲ ਕਰਨ ਜਾ ਰਿਹਾ ਹਾਂ ਜਿੱਥੇ ਧੀ ਬਚਾਓ ਤਾਂ ਹਰ ਕੋਈ ਬੋਲ ਰੱਖਦਾ ਹੈ ਲੇਕਿਨ ਕੁਝ ਲੋਕ ਅਜਿਹੇ ਹਨ ਜੋ ਅੱਧੀ ਰਾਤ ਨੂੰ ਸੜਕ ਕਿਨਾਰੇ ਖੜ੍ਹੀ ਕਿੰਨਰਾਂ ਦੇ ਹੁਸਨ ਵੇਖ ਪਿੱਛੇ ਪਿੱਛੇ ਚੱਲ ਪੈਂਦੇ ਹਨ ਤੇ ਉਹ ਸ਼ਰਮਨਾਕ ਹਰਕਤ ਕਰਦੇ ਹਨ ਜੋ ਕਿ ਸਮਾਜ ਵਿੱਚ ਕਿਸੇ ਗੰਦ ਮੰਦ ਤੋਂ ਘੱਟ ਨਹੀਂ।

ਸਮਾਜ ਵਿੱਚ ਇਹ ਕੀ ਹੋ ਰਿਹਾ ਹੈ ਜਿੱਥੇ ਧੀ ਬਚਾਓ ਦਾ ਕਾਰਜ ਹੋ ਰਿਹਾ ਹੈ ਉੱਥੇ ਧੀ ਲੁੱਟ ਆਓ ਦਾ ਧੰਦਾ ਚੱਲ ਰਿਹਾ ਹੈ। ਸਮਾਜ ਵਿੱਚ ਅਜਿਹੇ ਕੌਣ ਲੋਕ ਹਨ ਜੋ ਕਿੰਨਰ ਬਣ ਕੇ ਕਿੰਨਰਾਂ ਦੇ ਨਾਮ ਨੂੰ ਵੀ ਕਲੰਕ ਸਾਬਿਤ ਕਰ ਰਹੇ ਹਨ। ਇਹਨਾਂ ਦਾ ਸਹੀ ਕਿੰਨਰਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਕਿੰਨਰ ਦੀ ਮੂਰਤ ਸੱਚ ਬਚਨ ਸਮਾਨ ਮੰਨੀ ਜਾਂਦੀ ਹੈ ਪਰ ਇੱਥੇ ਕੁਝ ਅਜਿਹੇ ਕਿੰਨਰਾਂ ਦਾ ਰਾਜ ਹੈ ਜੋ ਸੱਚ ਨੂੰ ਝੂਠ ਬਣਾ ਕੇ ਧੰਦਾ ਕਰ ਰਹੇ ਹਨ ਤੇ ਕੁਝ ਧੀਆਂ ਦੀ ਮਰਿਆਦਾ ਨੂੰ ਖ਼ਤਮ ਕਰ ਰਹੇ ਹਨ। ਰਾਤ ਦੇ ਸਮੇਂ ਕੁਝ ਧੀਆਂ ਕੰਮ ਤੋਂ ਦੇਰ ਰਾਤ ਘਰ ਨੂੰ ਜਾਂਦੀਆਂ ਹਨ ਤੇ ਮਗਰੋਂ ਹੀ ਕੁਝ ਨੌਜਵਾਨ ਉਹਨਾਂ ਨੂੰ ਹਵਸ ਦਾ ਸ਼ਿਕਾਰ ਬਣਾ ਲੈਂਦੇ ਹਨ। ਇਹ ਸਭ ਕਿਉਂ ਹੋ ਰਿਹਾ ਹੈ। ਇਸਦਾ ਕਾਰਨ ਉਹ ਲੋਕ ਹਨ ਜੋ ਸੜਕ ਕਿਨਾਰੇ ਖੜ੍ਹ ਕਿੰਨਰ ਦਾ ਰੂਪ ਧਾਰਨ ਕਰ ਦਿਖਾਈ ਦਿੰਦੇ ਹਨ ਤੇ ਦੂਜਾ ਕਾਰਨ ਉਹ ਲੋਕ ਹਨ ਜੋ ਸਮਾਜ ਵਿੱਚ ਧੀ ਬਚਾਓ ਤਾਂ ਆਖ ਦਿੰਦੇ ਹਨ ਲੇਕਿਨ ਇਹ ਧੀ ਬਚਾਓ ਵਾਲੇ ਨਹੀਂ।

ਧੀ ਦਾ ਸਾਮਾਨ ਇਹਨਾਂ ਲੋਕਾਂ ਨੇ ਖੋਇਆ ਹੋਇਆ ਹੈ। ਇਹ ਸਮਾਜ ਚੁੱਪ ਕਿਉਂ ਹੈ ਜਿਸਨੂੰ ਇਹ ਸਭ ਦਿੱਖ ਰਿਹਾ ਹੈ ਪਰ ਉਹ ਚੁੱਪ ਹੈ। ਰੋਜ਼ ਰਾਤ ਦੇ ਪਹਿਰ ਨੂੰ ਕੁਝ ਕਿੰਨਰ ਸੜਕ ਕਿਨਾਰੇ ਖੜ੍ਹ ਜਾਂਦੇ ਹਨ ਤੇ ਆਪਣੀ ਜਿਸਮ ਦੀ ਨੁਮਾਇਸ਼ ਦਿਖਾਉਂਦੇ ਹਨ ਜਿਸ ਨਾਲ ਉਹ ਪਾਖੰਡੀ ਲੋਕ ਖਿੱਚੇ ਚਲੇ ਆਉਂਦੇ ਹਨ ਜੋ ਸਮਾਜ ਵਿੱਚ ਭਲਾਈ ਕਰਨ ਦਾ ਦਿਖਾਵਾ ਕਰਦੇ ਹਨ। ਸੜਕ ਕਿਨਾਰੇ ਹਰ ਤਰ੍ਹਾਂ ਦੇ ਲੋਕ ਕਿੰਨਰਾਂ ਕੋਲ਼ ਜਾ ਖੜ੍ਹਦੇ ਹਨ। ਫ਼ਰੇਬੀ ਕਿੰਨਰਾਂ ਦਾ ਝੁੰਡ ਇੱਕ ਤੋਂ ਚਾਰ ਵਿੱਚ ਸ਼ਾਮਿਲ ਹੈ ਜੋ ਹਰ ਰਾਤ ਨੂੰ ਆ ਖੜ੍ਹਦਾ ਹੈ। ਇੱਕ ਵਾਰ ਪੁਲਿਸ ਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ ਤੇ ਉਹਨਾਂ ਨੇ ਕਿਸੇ ਅਧਿਕਾਰੀ ਨਾਲ ਗੱਲ ਕਰਵਾ ਦਿੱਤੀ ਜਿਸ ਨਾਲ ਉਹ ਪੁਲਿਸ ਵਾਲਾ ਉੱਥੋਂ ਦੀ ਚਲਾ ਗਿਆ। ਸਰਕਾਰ ਵਿਰੁੱਧ ਤਾਂ ਹਰ ਕੋਈ ਮਤਲਬ ਲਈ ਹੁੰਦਾ ਹੈ ਪਰ ਕਦੇ ਇਹ ਸੋਚਿਆ ਤੁਸੀ ਆਪ ਮਿਲ ਕੇ ਕਿਉਂ ਨਹੀਂ ਆਪਣੀ ਸਰਕਾਰ ਬਣਾ ਲੈਂਦੇ ਜਿਸ ਨਾਲ ਸਮਾਜ ਵਿੱਚ ਗੰਦ ਸਾਫ਼ ਹੋ ਸਕੇ ਤੇ ਭ੍ਰਿਸ਼ਟਾਚਾਰ ਲੋਕ,ਉੱਚ ਅਧਿਕਾਰੀ ਸਭ ਆਪਣੀ ਥਾਂ ਤੋਂ ਲੱਥ ਜਾਣ।

ਅਜੀਬ ਲੋਕ ਹਨ ਜੋ ਨਸ਼ੇ ਵਿੱਚ ਟੁੰਨ ਹਨ ਤੇ ਹੈਵਾਨੀਅਤ ਦਾ ਰੂਪ ਉਹਨਾਂ ਵਿੱਚ ਘੁੱਟ ਘੁੱਟ ਕੇ ਭਰਿਆ ਹੋਇਆ ਹੈ। ਸਮਾਜ ਵਿੱਚ ਹਰ ਥਾਂ ਆਵਾਜ਼ ਚੁੱਕੀ ਜਾਂਦੀ ਹੈ ਸਿਰਫ਼ ਆਪਣੇ ਮਤਲਬ ਲਈ ਕਿ ਸਾਡਾ ਇਹ ਸਹੀ ਕਰ ਦਿਓ,ਸਾਡਾ ਉਹ ਸਹੀ ਕਰ ਦਿਓ। ਆਪਣਾ ਸਹੀ ਆਪ ਕਿਉਂ ਨਹੀਂ ਕਰਦੇ…ਇਸ ਸਿਸਟਮ ਨੂੰ ਕਿਉਂ ਮੰਨਿਆ ਹੈ ਜੋ ਖੁਦ ਲਈ ਬਣਾਇਆ ਹੈ। ਧੀ ਬਚਾਓ ਦਾ ਕਾਰਜ ਜਦੋਂ ਸ਼ੁਰੁ ਕੀਤਾ ਜਾਂਦਾ ਹੈ ਤਾਂ ਇਹ ਸੋਚ ਕੇ ਕੀਤਾ ਜਾਂਦਾ ਹੈ ਕਿ ਇੱਕ ਧੀ ਦੀ ਇੱਜਤ ਨੂੰ ਕੁਝ ਨਾ ਹੋਵੇ। ਇੱਥੇ ਸਮਾਜ ਕੁਝ ਹੱਦ ਤੱਕ ਬਹੁਤ ਵਧੀਆ ਢੰਗ ਨਾਲ ਰਹਿੰਦਾ ਹੈ ਤੇ ਕੁਝ ਅਜਿਹੇ ਲੋਕ ਹਨ ਜਿਹਨਾਂ ਨੂੰ ਇੱਜਤ ਹੁੰਦੀ ਕੀ ਬਾਰੇ ਪਤਾ ਤੱਕ ਨਹੀਂ।

ਸਮਾਜ ਵਿੱਚ ਕਿੰਨਰਾਂ ਦੇ ਝੂਠੇ ਰੂਪ ਜਿਹਨਾਂ ਨੇ ਵੀ ਧਾਰਨ ਕੀਤੇ ਹੋਏ ਹਨ ਉਹਨਾਂ ਨੂੰ ਸਮਾਜ ਵਿੱਚੋਂ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਮਾਜ ਨੂੰ ਸਾਫ਼ ਸੁੱਥਰਾ ਉਸ ਸਮੇਂ ਤੱਕ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਸਮਾਜ ਆਪ ਫ਼ੈਸਲਾ ਹੱਥ ਵਿੱਚ ਨਹੀਂ ਲੈਂਦਾ। ਸਮਾਜ ਨੂੰ ਸਰਕਾਰ ਅੱਗੇ ਅਪੀਲ ਕਰਨ ਦੀ ਕੋਈ ਲੋੜ ਨਹੀਂ ਹੈ। ਸਮਾਜ ਆਪਣੇ ਆਪ ਨੂੰ ਸਹੀ ਕਰਨ ਦਾ ਹੁਕਮ ਸੁਣਾ ਸਕਦਾ ਹੈ। ਜੋ ਧੀਆਂ ਅੱਜ ਵੀ ਸਮਾਜ ਵਿੱਚ ਸਿਰ ਝੁਕਾ ਲੰਘਦੀਆਂ ਹਨ ਉਹਨਾਂ ਨੂੰ ਸਿਰ ਝੁਕਾ ਤੁਰਨ ਦੀ ਲੋੜ ਨਹੀਂ ਹੋਵੇਗੀ। ਹੈਵਾਨੀਅਤ ਦਾ ਨਾਚ ਤੇ ਇੱਜਤ ਉੱਤੇ ਹੱਥ ਪਾਉਣ ਵਾਲੇ ਦਾ ਨਾਸ਼ ਹੋਣਾ ਚਾਹੀਦਾ ਹੈ। ਜਿਸ ਨਾਲ ਸਮਾਜ ਇੱਜਤਦਾਰ ਦਿੱਖ ਸਕੇ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016