ਆਸਟ੍ਰੇਲੀਆ ‘ਚ ਤੈਰਾਕੀ ਕਰਦੀ ਕੁੜੀ ‘ਤੇ ਸ਼ਾਰਕ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ

ਸਿਡਨੀ ਹਾਰਬਰ ‘ਚ ਇੱਕ ਬੁੱਲ ਸ਼ਾਰਕ ਦੇ ਹਮਲੇ ਵਿੱਚ ਇੱਕ ਕੁੜੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ| ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੀੜਤ ਕੁੜੀ, ਜਿਸਦੀ ਉਮਰ 20 ਸਾਲ ਦੱਸੀ ਜਾ ਰਹੀ ਹੈ, ਨੂੰ ਸੋਮਵਾਰ ਰਾਤ 8 ਵਜੇ ਦੇ ਕਰੀਬ ਸਿਡਨੀ ਦੇ ਪੂਰਬ ਵਿੱਚ ਐਲਿਜ਼ਾਬੈਥ ਬੇ ਵਿੱਚ ਤੈਰਾਕੀ ਕਰਦੇ ਸਮੇਂ ਸ਼ਾਰਕ ਨੇ ਸੱਜੀ ਲੱਤ ‘ਤੇ ਵੱਢ ਲਿਆ ਸੀ। ਇਕ ਚਸ਼ਮਦੀਦ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਕੁੜੀ ਕਿਸੇ ਤਰ੍ਹਾਂ ਖੁਦ ਨੂੰ ਘੜੀਸਦੇ ਹੋਏ ਕਿਨਾਰੇ ਤੱਕ ਪਹੁੰਚਣ ਵਿਚ ਸਫ਼ਲ ਰਹੀ। ਕਿਨਾਰੇ ‘ਤੇ ਖੜ੍ਹੇ ਇਕ ਆਦਮੀ ਨੇ ਪੈਰਾਮੈਡਿਕਸ ਦੇ ਆਉਣ ਤੱਕ ਖੂਨ ਵਹਿਣ ਤੋਂ ਰੋਕਣ ਲਈ ਪੱਟੀ ਬੰਨ੍ਹ ਕੇ ਕੁੜੀ ਦੀ ਮਦਦ ਕੀਤੀ।