ਆਸਟ੍ਰੇਲੀਆ ਵਿੱਚ ਵੀ ਕਿਸਾਨਾਂ ਨੇ ਸ਼ੁਰੂ ਕੀਤਾ ਸੰਘਰਸ਼, ਅੰਗੂਰ ਉਤਪਾਦਕਾਂ ਨੇ ਹੋ ਰਹੇ ਧੱਕੇ ਖਿਲਾਫ ਕੀਤੀ ਅਵਾਜ਼ ਬੁਲੰਦ ।

(31 ਮਾਰਚ 2024) ਸਾਉਥ ਆਸਟ੍ਰੇਲੀਆ ਦਾ ਰਿਵਰਲੈਂਡ ਇਲਾਕਾ ਜਿੱਥੇ ਕਿ ਵਾਇਨ ਬਣਾਉਣ ਲਈ ਲਈ ਅੰਗੂਰਾਂ ਦਾ ਉਤਪਾਦਨ ਕੀਤਾ ਜਾਂਦਾ ਹੈ । ਇਸ ਇਲਾਕੇ ਦੇ ਸਾਰੇ ਕਿਸਾਨਾਂ ਨੇ ਬੀਤੇ ਕੱਲ ਭਾਰੀ ਇਕੱਠ ਕੀਤਾ ਸੀ। ਜਿਸਦਾ ਮੁੱਖ ਕਾਰਨ ਪਿਛਲੇ ਦੋ ਸਾਲਾਂ ਤੋਂ ਅੰਗੂਰਾਂ ਦੇ ਭਾਅ ਵਿੱਚ ਲਗਾਤਾਰ ਆ ਰਹੀ ਭਾਰੀ ਗਿਰਾਵਟ ਸੀ ।

ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਅੰਗੂਰਾਂ ਦਾ ਭਾਅ ਚੌਥਾ ਹਿੱਸਾ ਰਹਿ ਗਿਆ ਜਦਕਿ ਖਰਚੇ ਪਹਿਲਾਂ ਨਾਲੋਂ ਵੱਧ ਗਏ ਹਨ । ਉਪਰੋਂ ਕਾਰਪੋਰੇਟ ਘਰਾਣੇ ਵਾਲੇ ਅੰਗੂਰ ਚੁੱਕਣ ਤੋਂ ਮਨਾ ਕਰ ਰਹੇ ਹਨ ਤੇ ਨਾ ਹੀ ਕਿਸੇ ਹੋਰ ਨੂੰ ਚੁੱਕਣ ਦੇ ਰਹੇ ਹਨ । ਜਿਸ ਨੂੰ ਲੈ ਕੇ ਅੱਜ ਪਹਿਲੀ ਵਾਰ ਸਾਰੇ ਕਿਸਾਨਾਂ ਨੇ ਆਪਣੇ ਆਪਣੇ ਟਰੈਕਟ੍ਰਾ ੳੱੁਤੇ ਸਵਾਰ ਹੋ ਕੇ ਆਪਣੇ ਇਲਾਕੇ ਵਿੱਚ ਆਏ ਮਨਿਸਟਰ ਨੂੰ ਘੇਰਿਆ । ਇਸ ਮੌਕੇ ਭਾਰੀ ਗਿਣਤੀ ਵਿੱਚ ਕਿਸਾਨ ਇੱਕਠੇ ਹੋਏ । ਪੰਜਾਬੀ ਅਖ਼ਬਾਰ ਨਾਲ ਗੱਲ ਕਰਦਿਆ ਕਿਸਾਨਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਿਛਲੇ 40-50 ਸਾਲਾਂ ਤੋਂ ਪੰਜਾਹ ਤੋਂ ਵੀ ਵੱਧ ਪੰਜਾਬੀ ਪਰਿਵਾਰ ਅੰਗੂਰਾਂ ਦੀ ਖੇਤੀ ਕਰ ਰਹੇ ਹਨ । ਪਰ ਪਿਛਲੇ ਕੁੱਝ ਸਾਲਾਂ ਤੋਂ ਕਾਰਪੋਰੇਟ ਘਰਾਣੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹੈ । ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਜੇਕਰ ਸਾਡਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਇਸ ਤੋਂ ਬਾਅਦ ਪਾਰਲੀਮੈਂਟ ਦਾ ਵੀ ਘਿਰਾਓ ਕਰਾਂਗੇ।ਰਿਵਰਲੈਂਡ ਦੇ ਕਿਸਾਨਾਂ ਨੇ ਸਮੂਹ ਆਸਟ੍ਰੇਲੀਆ ਵਿੱਚ ਵਸਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਉਹ ਇਸ ਮੋਰਚੇ ਨੂੰ ਫਤਿਹ ਕਰ ਸਕਣ ।