ਮਾਣ ਵਾਲੀ ਗੱਲ : ਖੇਤਰੀ ਸਾਊਥ ਆਸਟ੍ਰੇਲੀਆ ‘ਚ ਸੇਵਾਵਾ ਦੇ ਰਹੇ ਡਾ.ਦਵਿੰਦਰ ਸਿੰਘ ਗਰੇਵਾਲ ਦਾ “ਸਿਟੀਜਨ ਆਫ ਦ ਯੇਅਰ” ਅਵਾਰਡ ਨਾਲ ਹੋਇਆ ਸਨਮਾਨ

ਡਾ. ਦਵਿੰਦਰ ਸਿੰਘ ਗਰੇਵਾਲ ਪੰਜਾਬੋਂ ਆਏ ਪ੍ਰਵਾਸੀਆਂ ਦੀ ਮਦਦ ਲਈ ਜਾਣੇ ਜਾਂਦੇ ਹਨ

ਸੰਨ 1971 ਤੋਂ ਆਸਟ੍ਰੇਲੀਆ ਦੇ ਪੋਰਟ ਅਗਸਤਾ ਵਿੱਚ ਡਾਕਟਰੀ ਅਤੇ ਭਾਈਚਾਰਕ ਸੇਵਾਵਾ ਦੇ ਰਹੇ ਡਾਕਟਰ ਦਵਿੰਦਰ ਪਾਲ ਸਿੰਘ ਗਰੇਵਾਲ ਦਾ ਵੱਖ ਵੱਖ ਭਾਈਚਾਰਿਆਂ ਵਿੱਚ ਚੰਗਾ ਰਸੂਖ ਹੈ ਉਹ ਪਿਛਲੇ ਕਈ ਦਹਾਇਆ ਤੋਂ ਸੰਬੰਧਿਤ ਸੂਬੇ ਦੇ ਲੋਕਾਂ ਦੀ ਸੇਵਾ ਕਰ ਰਹੇ ਜਿਸ ਵਿੱਚ ਮੁਢਲੇ ਤੌਰ ‘ਤੇ ਪੋਰਟ ਅਗਸਤਾ ਅਤੇ ਨੇੜਲੇ ਇਲਾਕੇ ਸ਼ਾਮਿਲ ਹਨ ।

ਅੱਜ ਆਸਟ੍ਰੇਲੀਆ ਦੇ ਕੌਮੀ ਦਿਹਾੜੇ ‘ਤੇ ਉਹਨਾਂ ਨੂੰ ਸਥਾਨਕ ਕੌਂਸਲ ਵੱਲੌ “ਸਿਟੀਜਨ ਆਫ ਦ ਯੇਅਰ” ਅਵਾਰਡ ਨਾਲ ਨਿਵਾਜਿਆ ਗਿਆ ।ਇੱਥੇ ਇਹ ਗੱਲ ਜਿਕਰਯੋਗ ਹੈ ਕਿ ਡਾ. ਗਰੇਵਾਲ ਨੇ ਪਿਛਲੇ ਲੰਮੇ ਸਮੇਂ ਤੋਂ ਨਵੇਂ ਆਏ ਪੰਜਾਬੀਆਂ ਦੀ ਖੁੱਲ ਦਿਲੀ ਨਾਲ ਹਰ ਸੰਭਵ ਕੀਤੀ ਜਿਸ ਨਾਲ ਉਹਨਾਂ ਦੇ ਪੀ ਆਰ ਹੋਣ ਸੁਪਨਾ ਸੱਚ ਹੋਇਆ । ਇਹ ਇੱਥੇ ਕਈ ਸਰਜਰੀਆਂ ਚਲਾ ਰਹੇ ਹਨ । ਡਾ.ਗਰੇਵਾਲ ਵੱਲੋਂ ਕੀਤੇ ਗਏ ਨੇਕ ਕਾਰਜਾਂ ਵਿੱਚ ਸਥਾਨਕ ਗੁਰੂਘਰ ਦੇ ਵੱਖ ਵੱਖ ਕਾਰਜਾਂ ਵਿੱਚ ਸੇਵਾਵਾ ਜਿਕਰਯੋਗ ਹਨ ।ਡਾਕਟਰ ਗਰੇਵਾਲ ਨੂੰ ਮਿਲੇ ਇਸ ਅਵਾਰਡ ਨਾਲ ਪੂਰੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।