ਪੰਜਾਬ ਦੇ ਫਗਵਾੜਾ ਸ਼ੀਹਰ ਦੇ ਇੱਕ ਪਰਿਵਾਰ ’ਤੇ ਉਸ ਸਮੇਂ ਕਹਿਰ ਢਹਿ ਗਿਆ ਜਦੋਂ ਉਨ੍ਹਾਂ ਦੀ ਨੂੰਹ ਦੀ ਆਸਟ੍ਰੇਲੀਆ ਦੇ ਮੈਲਬਰਨ ਫਿਿਲਪ ਆਈਲੈਂਡ ’ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ।
ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਉਸ ਦੀ ਭਾਬੀ ਉਸ ਦੇ ਭਰਾ ਨਾਲ ਕੁਝ ਦਿਨ ਪਹਿਲਾਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਫਗਵਾੜਾ ਤੋਂ ਆਸਟ੍ਰੇਲੀਆ ਗਈ ਸੀ। ਇਸ ਦੌਰਾਨ ਅੱਜ ਉਨ੍ਹਾਂ ਨੂੰ ਉੱਥੋਂ ਦੁਖਦਾਈ ਸੂਚਨਾ ਮਿਲੀ ਕਿ ਉਨ੍ਹਾਂ ਦੀ ਭਾਬੀ ਦੀ ਮੈਲਬਰਨ ਦੇ ਫਿਿਲਪ ਆਈਲੈਂਡ ’ਚ ਡੁੱਬਣ ਨਾਲ ਮੌਤ ਹੋ ਗਈ ਹੈ। ਰੀਮਾ ਸੋਂਧੀ ਸਮੇਤ ਉਸ ਦੇ ਪੇਕੇ ਪਰਿਵਾਰ ਦੇ 2 ਹੋਰ ਰਿਸ਼ਤੇਦਾਰਾਂ ਦੀ ਵੀ ਫਿਿਲਪ ਆਈਲੈਂਡ ’ਚ ਜਿੱਥੇ ਇਹ ਹਾਦਸਾ ਵਾਪਰਿਆ ਹੈ ਤੇ ਮੌਤ ਹੋਈ ਹੈ, ਜਦੋਂ ਕਿ ਇਕ ਪਰਿਵਾਰਕ ਮੈਂਬਰ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ।