ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਸਾਲਾਨਾ ਪੁਰਸਕਾਰ ਸਮਾਰੋਹ 5 ਅਗਸਤ ਨੂੰ

ਰਾਤਰੀ ਭੋਜਨ, ਸੱਭਿਆਚਾਰੀ ਵੰਨਗੀਆਂ ਅਤੇ ਇਨਾਮ ਵੰਡ ਸਮਾਰੋਹ

(ਹਰਜੀਤ ਅਤੇ ਦਲਜੀਤ, ਬ੍ਰਿਸਬੇਨ 17 ਜੁਲਾਈ) ਇੱਥੇ ਬੱਚਿਆਂ ਦੀਆਂ ਵੱਖ ਵੱਖ ਖੇਡਾਂ ਅਤੇ ਮਾਂ ਬੋਲੀ ਦੇ ਪਸਾਰ ਲਈ ਕਾਰਜਸ਼ੀਲ ਸੰਸਥਾ ‘ਬ੍ਰਿਸਬੇਨ ਯੂਥ ਸਪੋਰਟਸ ਕਲੱਬ’ ਵੱਲੋਂ ਸਾਲਾਨਾ ਪੁਰਸਕਾਰ ਸਮਾਰੋਹ ਸ਼ਨਿੱਚਵਾਰ, 5 ਅਗਸਤ ਨੂੰ ਸਕੇਅਰਡ ਹਾਰਟ ਸੈਂਟਰ ਰੰਨਕਾਰਨ ਵਿਖੇ ਕਰਵਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਕਲੱਬ ਤੋਂ ਮਨਜਿੰਦਰ ਸਿੰਘ ਹੇਅਰ ਨੇ ਮੀਡੀਆ ਨੂੰ ਦਿੰਦੇ ਹੋਏ ਕਿਹਾ ਕਿ ਅਸੀਂ ਆਪਣੇ ਥੋੜੇ ਸਮੇਂ ਵਿੱਚ ਹੀ ਬੱਚਿਆਂ ਨੂੰ ਖੇਡਾਂ ਅਤੇ ਮਾਤ ਭਾਸ਼ਾ ਨਾਲ ਜੋੜੀ ਰੱਖਣ’ਚ ਸਫ਼ਲ ਰਹੇ ਹਾਂ। ਵੱਖ ਵੱਖ ਭਾਈਚਾਰਿਆਂ ਤੋਂ ਪਰਿਵਾਰ ਆਪਣੇ ਬੱਚਿਆਂ ਨਾਲ ਕਲੱਬ ਨਾਲ ਜੁੜੇ ਹੋਏ ਹਨ। ਜਿਸ ਦੇ ਤਹਿਤ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਇਹ ਰਾਤਰੀ ਭੋਜਨ, ਸੱਭਿਆਚਾਰੀ ਵੰਨਗੀਆਂ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਕਲੱਬ ਅਨੁਸਾਰ ਟਿਕਟਾਂ ਦੀ ਵਿਕਰੀ ਆਨਲਾਈਨ ਮਾਈਟਿਕਟਸ (mytickets.com.au) ‘ਤੇ ਕੀਤੀ ਜਾ ਰਹੀ ਹੈ ਤੇ ਇਹ ਪੈਸਾ ਬੱਚਿਆਂ ਦੇ ਅਗਾਮੀ ਮੁਕਾਬਲਿਆਂ ‘ਤੇ ਖ਼ਰਚ ਕੀਤਾ ਜਾਵੇਗਾ। ਅਲਕੋਹਲ ਰਹਿਤ ਇਸ ਖ਼ੂਬਸੂਰਤ ਸਮਾਰੋਹ ਦੀ ਸ਼ੁਰੂਆਤ ਸ਼ਾਮ ਚਾਰ ਵਜੇ ਦੇ ਕਰੀਬ ਹੋਵੇਗੀ। ਕਲੱਬ ਵੱਲੋਂ ਸਮੂਹ ਭਾਈਚਾਰਿਆਂ ਦੇ ਪਰਿਵਾਰਾਂ ਨੂੰ ਬੱਚਿਆਂ ਸਮੇਤ ਸ਼ਿਰਕਤ ਲਈ ਜੀ ਆਇਆਂ ਕਿਹਾ ਹੈ। ਪੰਦਰਾਂ ਸਾਲ ਤੋਂ ਘੱਟ ਉਮਰ ਲਈਦਾਖਲਾ ਮੁਫ਼ਤ ਹੋਵੇਗਾ