ਆਸਟ੍ਰੇਲੀਆਈ ਨਾਗਰਿਕ ਬਣਨ ਦੇ ਚਾਹਵਾਨ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਹਾਲ ਹੀ ਵਿਚ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆਈ ਨਾਗਰਿਕਤਾ ਟੈਸਟਾਂ ਵਿਚ ਅਸਫਲ ਹੋਣ ਦੀ ਦਰ ਵਧੀ ਹੈ। ਮਈ 2022 ਵਿਚ ਲੇਬਰ ਪਾਰਟੀ ਨੇ ਦੇਸ਼ ਦੀ ਸੱਤਾ ਸੰਭਾਲੀ। ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੇਸ਼ ਦੇ ਨਾਗਰਿਕਤਾ ਟੈਸਟ ਵਿਚ ਅਸਫਲ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ।
ਸਮਾਚਾਰ ਏਜੰਸੀ ਸ਼ਿਨਹੂੁਆ ਦੀ ਰਿਪੋਰਟ ਮੁਤਾਬਕ ਨਿਊਜ਼ ਕਾਰਪੋਰੇਸ਼ਨ ਆਸਟ੍ਰੇਲੀਆ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਮਈ 2022 ਦੀਆਂ ਆਮ ਚੋਣਾਂ ਅਤੇ ਅਗਸਤ 2023 ਦੇ ਵਿਚਕਾਰ ਨਾਗਰਿਕਤਾ ਦੇ ਟੈਸਟ ਦੇਣ ਵਾਲੇ 288,603 ਲੋਕਾਂ ਵਿੱਚੋਂ, 101,000 ਤੋਂ ਵੱਧ 35 ਪ੍ਰਤੀਸ਼ਤ ਦੀ ਦਰ ਨਾਲ ਫੇਲ ਹੋਏ। ਤੁਲਨਾਤਮਕ ਤੌਰ ‘ਤੇ 2017 ਅਤੇ 2021 ਦੇ ਵਿਚਕਾਰ 684,208 ਟੈਸਟਾਂ ਵਿੱਚੋਂ ਸਿਰਫ 21 ਪ੍ਰਤੀਸ਼ਤ ਹੀ ਫੇਲ੍ਹ ਹੋਏ।