ਈਰਾਨ ‘ਚ ਬੱਸ ਅਤੇ 2 ਟਰੱਕਾਂ ਵਿਚਾਲੇ ਹੋਈ ਟੱਕਰ, 7 ਲੋਕਾਂ ਦੀ ਮੌਤ

ਈਰਾਨ ਦੇ ਪੱਛਮੀ ਸੂਬੇ ਲੋਰੇਸਤਾਨ ‘ਚ ਮੰਗਲਵਾਰ ਨੂੰ ਇਕ ਬੱਸ ਅਤੇ 2 ਟਰੱਕਾਂ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਅਰਧ-ਸਰਕਾਰੀ ਫਾਰਸ ਨਿਊਜ਼ ਏਜੰਸੀ ਨੇ ਇਹ ਰਿਪੋਰਟ ਦਿੱਤੀ ਹੈ।

ਫਾਰਸ ਨੇ ਸੂਬਾਈ ਮੈਡੀਕਲ ਐਮਰਜੈਂਸੀ ਸੰਗਠਨ ਦੇ ਮੁਖੀ ਮੋਹਸੇਨ ਅਦੀਨੇਹਵੰਦ ਦੇ ਹਵਾਲੇ ਨਾਲ ਦੱਸਿਆ ਕਿ ਖੋਰਮਾਬਾਦ ਅਤੇ ਬੋਰੂਜੇਰਡ ਕਾਉਂਟੀ ਦੇ ਵਿਚਕਾਰ ਫ੍ਰੀਵੇਅ ‘ਤੇ ਮੰਗਲਵਾਰ ਤੜਕੇ ਵਾਪਰੇ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਵਿੱਚੋਂ 8 ਅਜੇ ਵੀ ਹਸਪਤਾਲ ਵਿੱਚ ਡਾਕਟਰੀ ਦੇਖਭਾਲ ਪ੍ਰਾਪਤ ਕਰ ਰਹੇ ਹਨ ਅਤੇ ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।