ਅਮਰੀਕੀ ਸੂਬੇ ਕੈਲੀਫੋਰਨੀਆ ਵਿਚ ਇਕ ਹਿੰਦੂ ਮੰਦਰ’ਤੇ ਭਾਰਤ ਵਿਰੋਧੀ ਨਾਅਰੇ ਲਿਖਣ ਸਮੇਤ ਭੰਨਤੋੜ ਕੀਤੇ ਜਾਣ ਦੀ ਖ਼ਬਰ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰ ਸ਼ੇਅਰ ਕੀਤੀ ਹੈ।
ਪੋਸਟ ਮੁਤਾਬਕ ਕੈਲੀਫੋਰਨੀਆ ਦੇ ਹੇਵਰਡ ਸਥਿਤ ਸ਼ੇਰਾਵਾਲੀ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਖਾਲਿਸਤਾਨ ਸਮਰਥਕਾਂ ਨੇ ਮੰਦਰ ‘ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ। ਮੰਦਰ ਦੇ ਬੋਰਡ ‘ਤੇ ‘ਖਾਲਿਸਤਾਨੀ ਜ਼ਿੰਦਾਬਾਦ’ ਲਿਖਿਆ ਹੋਇਆ ਹੈ। ਇਹ ਮੰਦਰ ਵੀ ਉਸੇ ਖੇਤਰ ਵਿੱਚ ਹੈ ਜਿੱਥੇ ਸਵਾਮੀਨਾਰਾਇਣ ਮੰਦਰ ਸਥਿਤ ਹੈ।ਪਿਛਲੇ ਸਾਲ 23 ਦਸੰਬਰ ਨੂੰ ਕੈਲੀਫੋਰਨੀਆ ਦੇ ਨੇਵਾਰਕ ਸ਼ਹਿਰ ਵਿੱਚ ਇੱਕ ਹਿੰਦੂ ਮੰਦਰ ਨੂੰ ਖਾਲਿਸਤਾਨ ਪੱਖੀ ਨਾਅਰਿਆਂ ਨਾਲ ਭੰਨ-ਤੋੜ ਕੀਤਾ ਗਿਆ ਸੀ। ਹਿੰਦੂ ਅਮਰੀਕਨ ਫਾਊਂਡੇਸ਼ਨ ਦੁਆਰਾ ਟਵਿੱਟਰ ‘ਤੇ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਸਨ, ਜਿਸ ਵਿਚ ਸਵਾਮੀਨਾਰਾਇਣ ਮੰਦਰ ਵਾਸਨਾ ਸੰਸਥਾ ਦੀਆਂ ਕੰਧਾਂ ‘ਤੇ ਲਿਖੇ ਨਾਅਰੇ ਦਿਖਾਈ ਦੇ ਰਹੇ ਹਨ। ਤਸਵੀਰਾਂ ‘ਚ ਮੰਦਰ ਦੀ ਕੰਧ ‘ਤੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਫਰਤ ਭਰੇ ਨਾਅਰੇ ਲਿਖੇ ਗਏ ਹਨ।