ਅਮਰੀਕਾ ’ਚ ਪਹਿਲੀ ਵਾਰ ਸਾਹਮਣੇ ਆਇਆ Cyber Kidnapping ਦਾ ਮਾਮਲਾ

ਅਮਰੀਕਾ ਦੇ ਉਟਾਹ ਵਿੱਚ ਲਾਪਤਾ ਹੋਏ ਇੱਕ ਚੀਨੀ ਵਿਦਿਆਰਥੀ ਨੂੰ ਪੁਲਿਸ ਨੇ ਲੱਭ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਤੋਂ ਕਰੀਬ 80,000 ਦੀ ਵਸੂਲਣ ਲਈ “ਸਾਈਬਰ ਅਗਵਾ” ਦਾ ਮਾਮਲਾ ਹੈ। ‘ਸਾਈਬਰ ਕਿਡਨੈਪਿੰਗ’ ਉਦੋਂ ਵਾਪਰਦੀ ਹੈ ਜਦੋਂ ਕੋਈ ਵਿਅਕਤੀ ਪੀੜਤ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਕੰਟਰੋਲ ਕਰ ਲੈਂਦਾ ਹੈ ਅਤੇ ਫਿਰੌਤੀ ਪ੍ਰਾਪਤ ਹੋਣ ਤੱਕ ਕੰਟਰੋਲ ਨਹੀਂ ਛੱਡਦਾ।

ਦੱਸ ਦੇਈਏ ਕਿ ਚੀਨ ਦਾ ਇੱਕ 17 ਸਾਲਾ ਵਿਦਿਆਰਥੀ ਸ਼ੁੱਕਰਵਾਰ ਨੂੰ ਲਾਪਤਾ ਹੋ ਗਿਆ ਸੀ। ਉਸ ਨੂੰ ਆਖਰੀ ਵਾਰ ਸਾਲਟ ਲੇਕ ਸਿਟੀ ਤੋਂ ਲਗਭਗ 48 ਕਿਲੋਮੀਟਰ ਦੂਰ ਰਿਵਰਡੇਲ ਵਿਚ ਉਸ ਦੇ ਘਰ ਵਿਚ ਇਕ ਦਿਨ ਪਹਿਲਾਂ ਦੇਖਿਆ ਗਿਆ ਸੀ। ਰਿਵਰਡੇਲ ਪੁਲਿਸ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਿਦਿਆਰਥੀ ਨੂੰ ਉਸ ਦੇ ਘਰ ਤੋਂ ਜ਼ਬਰਦਸਤੀ ਲਿਜਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਉਹ ਰਿਵਰਡੇਲ ਤੋਂ ਕਰੀਬ 40 ਕਿਲੋਮੀਟਰ ਦੂਰ ਇਕ ਜਗ੍ਹਾ ‘ਤੇ ਵਿਦਿਆਰਥੀ ਨੂੰ ਸੁਰੱਖਿਅਤ ਪਾਇਆ ਗਿਆ।