ਕੈਨੇਡਾ ਵਿਚ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ। ਮੀਡੀਆ ਰੀਪੋਰਟਾਂ ਮੁਤਾਬਕ ਬਰੈਂਪਟਨ ਵਾਸੀ ਨੌਜਵਾਨ ਮਨਪ੍ਰੀਤ ਸਿੰਘ (27) ਨੂੰ ਓਨਟਾਰੀਓ ਦੇ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਰਾਹੀਂ ਕਥਿਤ ਤੌਰ ‘ਤੇ 50 ਕਿਲੋਗ੍ਰਾਮ ਤੋਂ ਵੱਧ ਸ਼ੱਕੀ ਕੋਕੀਨ ਲਿਜਾਣ ਦੀ ਕੋਸ਼ਿਸ਼ ਕਰਨ ਤੋਂ ਕਾਬੂ ਕੀਤਾ ਗਿਆ।