ਖਾਲਿਸਤਾਨੀ ਪੰਨੂ ਦਾ ਵੱਡਾ ਐਲਾਨ! 13 ਦਸੰਬਰ ਨੂੰ ਭਾਰਤੀ ਸੰਸਦ ਦੀ ਨੀਂਹ ਹਿਲਾ ਦਿਆਂਗਾ…

ਖਾਲਿਸਤਾਨ ਪੱਖੀ ਸਿੱਖ ਫਾਰ ਜਸਟਿਸ (SFJ) ਦਾ ਲੀਡਰ ਗੁਰਪਤਵੰਤ ਸਿੰਘ ਪੰਨੂ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ। ਇੱਕ ਪਾਸੇ ਉਹ ਲਗਾਤਾਰ ਭਾਰਤ ਸਰਕਾਰ ਨੂੰ ਧਮਕੀਆਂ ਦੇ ਰਿਹਾ ਹੈ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਵਾ ਰਿਹਾ ਹੈ। ਦੂਜੇ ਪਾਸੇ ਹੁਣ ਉਹ ਕਸ਼ਮੀਰ ਅੰਦੋਲਨ ਨੂੰ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੁਰਪਤਵੰਤ ਪੰਨੂ ਨੇ ਹੁਣ ਅਫਜ਼ਲ ਗੁਰੂ ਦਾ ਨਾਂ ਲੈ ਕੇ 13 ਦਸੰਬਰ ਨੂੰ ਭਾਰਤ ਦੀ ਸੰਸਦ ਦੀ ਨੀਂਹ ਹਿਲਾ ਦੇਣ ਦੀ ਧਮਕੀ ਦਿੱਤੀ ਹੈ। ਪੰਨੂ ਨੇ ਇਹ ਧਮਕੀ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਨੂੰ ਆਧਾਰ ਬਣਾ ਕੇ ਦਿੱਤੀ ਹੈ।

ਗੁਰਪਤਵੰਤ ਪੰਨੂ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ ਪੰਨੂ ਨੇ ਧਮਕੀ ਦਿੰਦਿਆ ਕਿਹਾ ਹੈ ਕਿ ਕੀ ਭਾਰਤ ਮੋਦੀ ਸਰਕਾਰ ਦੀ ਉਸ ਨੂੰ ਮਾਰਨ ਦੀ ਸਾਜ਼ਿਸ਼ ‘ਤੇ SFJ ਦੀ 13 ਦਸੰਬਰ ਦੇ ਰੀਐਕਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਹੈ? 13 ਦਸੰਬਰ 2001 ਨੂੰ ਅਫਜ਼ਲ ਗੁਰੂ ਨੇ ਸੰਸਦ ਵਿੱਚ ਪਹੁੰਚ ਕੇ ਕਸ਼ਮੀਰ ਦਾ ਮੁੱਦਾ ਉਠਾਇਆ ਸੀ। ਹੁਣ ਪੰਨੂ ਵੀ 13 ਦਸੰਬਰ 2023 ਨੂੰ ਨਾਕਾਮ ਕਤਲ ਦੀ ਸਾਜਿਸ਼ ਦਾ ਜਵਾਬ ਦੇਵੇਗਾ।